26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮੰਨਣਹਾਨਾ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ’ਚ ਦਿਨੇਸ਼ ਗੈਲਿਆ ਜੇਤੂ

ਕੋਟਫ਼ਤੂਹੀ, 26 ਅਕਤੂਬਰ (ਅਵਤਾਰ ਸਿੰਘ ਅਟਵਾਲ)-ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਦੀ ਕੁਸ਼ਤੀ ਗਰਾਊਂਡ ਵਿਖੇ ਪਿੰਡ ਪਚਨੰਗਲਾਂ ਦਾ 9ਵਾਂ ਛਿੰਝ ਮੇਲਾ ਸਵ. ਅਨਿਲ, ਸਵ.

Ad Position 21
No active advertisement
ਅਜੀਤ ਡੈਸਕ 27-10-2026
ਕੋਟਫ਼ਤੂਹੀ, 26 ਅਕਤੂਬਰ (ਅਵਤਾਰ ਸਿੰਘ ਅਟਵਾਲ)-ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਦੀ ਕੁਸ਼ਤੀ ਗਰਾਊਂਡ ਵਿਖੇ ਪਿੰਡ ਪਚਨੰਗਲਾਂ ਦਾ 9ਵਾਂ ਛਿੰਝ ਮੇਲਾ ਸਵ. ਅਨਿਲ, ਸਵ. ਲੱਬੂ ਲਾਲਪੁਰ, ਸਵ. ਜੋਗਿੰਦਰ ਭਲਵਾਨ ਦੀ ਯਾਦ ਵਿਚ ਪੰਕੀ ਭਲਵਾਨ ਤੇ ਭਾਜਪਾ ਆਗੂ ਸੰਜੀਵ ਕੁਮਾਰ ਪਚ ਨੰਗਲ ਦੀ ਸਰਪ੍ਰਸਤੀ ਹੇਠ ਕਰਵਾਇਆ। ਛਿੰਝ ਮੇਲੇ ਵਿਚ 150 ਤੋਂ ਵੱਧ ਪਹਿਲਵਾਨਾ ਨੇ ਹਿੱਸਾ ਲਿਆ, ਝੰਡੀ ਦੀ ਕੁਸ਼ਤੀ ਵਿਚ ਦਿਨੇਸ਼ ਗੈਲਿਆ ਨੇ ਧਰਮਿੰਦਰ ਕੋਹਾਲੀ ਨੂੰ ਹਰਾਇਆ। ਇਸ ਮੌਕੇ ਸੰਤ ਅਮਰੀਕ ਸਿੰਘ ਨੈਕੀ ਵਾਲੇ, ਅਵਿਨਾਸ਼ ਰਾਏ ਖੰਨਾ, ਜਥੇ. ਇਕਬਾਲ ਸਿੰਘ ਖੇੜਾ, ਚਰਨਜੀਤ ਕੌਰ ਗਿੱਲ, ‘ਆਪ’ ਆਗੂ ਤਰੁਣ ਅਰੋੜਾ, ਪ੍ਰਿੰਸੀਪਲ ਬਲਵੀਰ ਸਿੰਘ ਖੇੜਾ, ਅਸ਼ੋਕ ਬਾਲੀ ਮਾਹਿਲਪੁਰ, ਠੇਕੇਦਾਰ ਰਾਮ, ਅਸ਼ੋਕ ਕੁਮਾਰ ਕੌਸ਼ਲ, ਹਰਮਿੰਦਰ ਸਿੰਘ ਸੰਧੂ, ਪਹਿਲਵਾਨ ਸ਼ਰੀਫ਼, ਗਾਮਾ ਧਲੇਤਾ, ਗਨੀ ਮਲੇਰ ਕੋਟਲਾ, ਮਾਸਟਰ ਹਰਭਜਨ ਸਿੰਘ ਅਜਨੋਹਾ, ਕੁਲਵਿੰਦਰ ਸਿੰਘ ਅਜਨੋਹਾ, ਸਰਪੰਚ ਰਵੀ ਕੁਮਾਰ ਮੰਨਣਹਾਨਾ, ਰਘਵੀਰ ਸਿੰਘ ਲੇਹਲ, ਡਾ. ਜਸਵੀਰ ਸਿੰਘ ਅਜਨੋਹਾ, ਕੋਚ ਮਾਸਟਰ ਬੰਧਨਾ ਸਿੰਘ, ਮਸਤਾਨ ਸਿੰਘ ਠੁਆਣਾ, ਸੁੱਖਾ ਹਕੂਮਤਪੁਰ, ਮਾਈਕਲ, ਬਲਪ੍ਰੀਤ ਮਾਹੀ, ਜੱਸਾ ਢਿੱਲੋਂ, ਤਰਨ ਭਲਵਾਨ, ਸੀਪਾ, ਸਤਿੰਦਰ ਠੁਆਣਾ, ਬਾਨੀ ਹਕੂਮਤਪੁਰ, ਸਾਬੀ ਬੰਗਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਕਲਾਕਾਰ ਦਿਵਸ ਮੌਕੇ ਸਮਾਗਮ ਕਰਵਾਇਆ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ
Ad Position 24