ਅੰਤਰਰਾਸ਼ਟਰੀ ਕਲਾਕਾਰ ਦਿਵਸ ਮੌਕੇ ਸਮਾਗਮ ਕਰਵਾਇਆ
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਅੰਤਰਰਾਸ਼ਟਰੀ ਕਲਾਕਾਰ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਸਨ ਤੇ ਇਸ ਦੀ ਪ੍ਰਧਾਨਗੀ ਪਫਟਾ ਹੁਸ਼ਿਆਰਪੁਰ ਦੇ ਕੋਆਰਡੀਨੇਟਰ ਰੰਗ ਕਰਮੀ ਕਲਾਕਾਰ ਅਸ਼ੋਕ ਪੁਰੀ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਵਾਇਸ ਡਿਸਟ੍ਰਿਕਟ ਗਵਰਨਰ ਐਲੀ. ਅਸ਼ਵਨੀ ਕੁਮਾਰ ਦੱਤਾ ਨੇ ਕੀਤੀ।
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਅੰਤਰਰਾਸ਼ਟਰੀ ਕਲਾਕਾਰ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਸਨ ਤੇ ਇਸ ਦੀ ਪ੍ਰਧਾਨਗੀ ਪਫਟਾ ਹੁਸ਼ਿਆਰਪੁਰ ਦੇ ਕੋਆਰਡੀਨੇਟਰ ਰੰਗ ਕਰਮੀ ਕਲਾਕਾਰ ਅਸ਼ੋਕ ਪੁਰੀ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਵਾਇਸ ਡਿਸਟ੍ਰਿਕਟ ਗਵਰਨਰ ਐਲੀ. ਅਸ਼ਵਨੀ ਕੁਮਾਰ ਦੱਤਾ ਨੇ ਕੀਤੀ। ਸਮਾਗਮ ਦੇ ਪ੍ਰਾਜੈਕਟ ਚੇਅਰਮੈਨ ਸੁਮੇਸ਼ ਕੁਮਾਰ ਅਤੇ ਅੰਮ੍ਰਿਤ ਲਾਲ ਸਨ। ਇਸ ਮੌਕੇ ਫਾਈਨ ਆਰਟਸ ਦੇ ਪ੍ਰੋਫੈਸਰ ਜਸਪਾਲ, ਅਧਿਆਪਕ ਸ਼ਸ਼ੀ ਕੁਮਾਰ, ਕੋਰੀਓਗ੍ਰਾਫਰ ਨਿਰਦੇਸ਼ਕ ਸ਼ਿਵਮ, ਗੁਰਮੇਲ ਧਾਲੀਵਾਲ, ਰਵਿੰਦਰ ਮੁੰਨਾ, ਕਲਾਕਾਰ ਅਜੈ ਸਹਿਦੇਵ, ਮਹੇਸ਼ ਕੁਮਾਰ ਅਤੇ ਜਸੀ ਪਿੱਪਲਾਂਵਾਲਾ ਨੇ ਪਫਟਾ ਹੁਸ਼ਿਆਰਪੁਰ ਵਲੋਂ ਕਰਵਾਏ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਕਲਾਕਾਰਾਂ ਦਾ ਮੰਨ ਸਾਫ਼ ਅਤੇ ਮਾਨਵਤਾ ਲਈ ਸਮਰਪਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਲਾਕਾਰ ਸਮਾਜ ‘ਚ ਵਿਚਰਦੀਆਂ ਗਤੀਵਿਧੀਆਂ ਤੋਂ ਜਲਦੀ ਹੀ ਪ੍ਰਭਾਵਿਤ ਹੁੰਦਾ ਹੈ ਅਤੇ ਆਪਣਾ ਪ੍ਰਤੀਕਰਮ ਸਮਾਜ ਵਿਚ ਆਪਣੀਆਂ ਕਿਰਤਾਂ, ਗੀਤ, ਪੇਂਟਿੰਗ, ਨਾਟਕ ਜਾਂ ਫਿਰ ਫ਼ਿਲਮਾਂ ਰਾਹੀਂ ਪੇਸ਼ ਕਰਦਾ ਹੈ। ਇਸ ਮੌਕੇ ਪਫਟਾ ਹੁਸ਼ਿਆਰਪੁਰ ਦਾ ਕੋਆਰਡੀਨੇਟਰ ਅਸ਼ੋਕ ਪੁਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਨੇਕਾਂ ਕਲਾਕਾਰ ਬਾਲੀਵੁੱਡ ਤੇ ਪਾਲੀਵੁੱਡ ‘ਚ ਆਪਣਾ ਨਾਂਅ ਬਣਾ ਚੁੱਕੇ ਹਨ। ਇਸ ਮੌਕੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਵਾਇਸ ਡਿਸਟ੍ਰਿਕਟ ਗਵਰਨਰ ਐਲੀ. ਅਸ਼ਵਨੀ ਕੁਮਾਰ ਦੱਤਾ ਅਤੇ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ ਨੇ ਸਮੂਹ ਹਾਜ਼ਰ ਕਲਾਕਾਰਾਂ ਨੂੰ ਤਗਮੇ ਤੇ ਅਲਾਇੰਸ ਪਟਕਾ ਦੇ ਕੇ ਸਨਮਾਨਿਤ ਕੀਤਾ।