06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜੀਤ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਮੁਕੇਰੀਆਂ, 5 ਅਕਤੂਬਰ (ਰਾਮਗੜ੍ਹੀਆ)-ਸੀਨੀਅਰ ਅਕਾਲੀ ਆਗੂ ਲਖਵਿੰਦਰ ਟਿੰਮੀ ਦੇ ਸਹੁਰਾ ਤੇ ਸਮਾਜ ਸੇਵਕ ਅਵਤਾਰ ਸਿੰਘ ਮੁਕੇਰੀਆਂ ਦੇ ਪਿਤਾ ਜੀਤ ਸਿੰਘ ਜੋ ਬੀਤੇ ਦਿਨੀਂ ਅਚਾਨਕ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਬਾਣੀਆ ਮੁਹੱਲਾ ਮੁਕੇਰੀਆਂ ਵਿਖੇ ਪਾਏ, ਉਪਰੰਤ ਸ਼ਰਧਾਂਜ਼ਲੀ ਸਮਾਗਮ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ। ਇਸ ਮੌਕੇ ਸ਼ਰਧਾਂਜ਼ਲੀ ਸਮਾਗਮ ਵਿਖੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸਰਬਜੋਤ ਸਿੰਘ ਸਾਬੀ, ਸੀਨੀਅਰ ਅਕਾਲੀ ਆਗੂ ਜਥੇਦਾਰ ਕਿਰਪਾਲ ਸਿੰਘ ਗੇਰਾ, ਸੀਨੀਅਰ ਕਾਂਗਰਸੀ ਆਗੂ ਸ.

Ad Position 21
No active advertisement
ਅਜੀਤ ਡੈਸਕ 06-10-2026
ਮੁਕੇਰੀਆਂ, 5 ਅਕਤੂਬਰ (ਰਾਮਗੜ੍ਹੀਆ)-ਸੀਨੀਅਰ ਅਕਾਲੀ ਆਗੂ ਲਖਵਿੰਦਰ ਟਿੰਮੀ ਦੇ ਸਹੁਰਾ ਤੇ ਸਮਾਜ ਸੇਵਕ ਅਵਤਾਰ ਸਿੰਘ ਮੁਕੇਰੀਆਂ ਦੇ ਪਿਤਾ ਜੀਤ ਸਿੰਘ ਜੋ ਬੀਤੇ ਦਿਨੀਂ ਅਚਾਨਕ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਬਾਣੀਆ ਮੁਹੱਲਾ ਮੁਕੇਰੀਆਂ ਵਿਖੇ ਪਾਏ, ਉਪਰੰਤ ਸ਼ਰਧਾਂਜ਼ਲੀ ਸਮਾਗਮ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ। ਇਸ ਮੌਕੇ ਸ਼ਰਧਾਂਜ਼ਲੀ ਸਮਾਗਮ ਵਿਖੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸਰਬਜੋਤ ਸਿੰਘ ਸਾਬੀ, ਸੀਨੀਅਰ ਅਕਾਲੀ ਆਗੂ ਜਥੇਦਾਰ ਕਿਰਪਾਲ ਸਿੰਘ ਗੇਰਾ, ਸੀਨੀਅਰ ਕਾਂਗਰਸੀ ਆਗੂ ਸ. ਅਮਰਜੀਤ ਸਿੰਘ ਢਾਡੇਕਟਵਾਲ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਸ਼ਰਧਾਂਜਲੀ ਸਮਾਗਮ ਦੇ ਅੰਤ ਵਿਚ ਲਖਵਿੰਦਰ ਸਿੰਘ ਟਿੰਮੀ ਨੇ ਸਾਰੇ ਪਹੁੰਚੇ ਪਤਵੰਤਿਆਂ ਨੂੰ ਇਸ ਦੁਖੀ ਦੀ ਘੜੀ ਵਿਚ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰ ਜੋਗਿੰਦਰ ਸਿੰਘ ਹਾਜੀਪੁਰ, ਰਵਿੰਦਰ ਸਿੰਘ ਪਾਹੜਾ, ਅਮਰਜੀਤ ਸਿੰਘ ਚਨੋਰ, ਦਵਿੰਦਰ ਸਿੰਘ, ਅਮਨਦੀਪ ਸਿੰਘ, ਦਵਿੰਦਰ ਸਿੰਘ ਅਰਥੇਵਾਲ, ਸਰਪੰਚ ਗੁਰਦੀਪ ਸਿੰਘ ਗੇਰਾ, ਸੰਤੋਖ ਸਿੰਘ, ਕਾਕਾ ਹਾਜੀਪੁਰ, ਮਾਸਟਰ ਦੀਪਕ ਮਲਹੋਤਰਾ, ਸਮਾਜ ਸੇਵਕ ਗੁਰਬਿੰਦਰ ਸਿੰਘ, ਨਰਿੰਦਰ ਸਿੰਘ ਪਠਾਨਕੋਟ, ਜੋਗਿੰਦਰ ਕੌਰ ਬਰਿੰਗਲੀ, ਰਾਜ ਕੁਮਾਰੀ ਹਾਜੀਪੁਰ, ਪਰਵਿੰਦਰ ਕੌਰ ਹਾਜੀਪੁਰ, ਦਲਜੀਤ ਕੌਰ, ਅਰਸ਼ਦੀਪ ਸਿੰਘ, ਜਤਿੰਦਰ ਸਿੰਘ, ਅਨੂ ਮਹਾਜਨ, ਗੌਰਵ ਵਾਲੀਆ, ਸੋਨੀ ਅਰਥੇਵਾਲ, ਰਿੰਕੂ ਡਡਵਾਲ, ਭਿੰਦਾ ਮਲਹੋਤਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੈਣੀ ਬਾਰ ਕਾਲਜ ਬੁੱਲ੍ਹੋਵਾਲ ’ਚ ਕੂੜੇ ਦੇ ਠੋਸ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ ਚਲਾਈ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਪੱਸੀ ਕੰਢੀ ਨੂੰ ਸਟੀਲ ਵਾਲਾ ਟੈਂਕਰ ਤੇ ਗਰਾਂਟ ਭੇਟ
Ad Position 24