ਸੈਣੀ ਬਾਰ ਕਾਲਜ ਬੁੱਲ੍ਹੋਵਾਲ ’ਚ ਕੂੜੇ ਦੇ ਠੋਸ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ ਚਲਾਈ
ਬੁੱਲ੍ਹੋਵਾਲ, 5 ਅਕਤੂਬਰ (ਲੁਗਾਣਾ)-ਸੈਣੀ ਬਾਰ ਵਿੱਦਿਅਕ ਪ੍ਰਬੰਧਕ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੈਣੀ ਬਾਰ ਕਾਲਜ ਬੁੱਲ੍ਹੋਵਾਲ (ਖਡਿਆਲਾ ਸੈਣੀਆਂ) ਵਿਚ ਡੀ. ਪੀ.
ਬੁੱਲ੍ਹੋਵਾਲ, 5 ਅਕਤੂਬਰ (ਲੁਗਾਣਾ)-ਸੈਣੀ ਬਾਰ ਵਿੱਦਿਅਕ ਪ੍ਰਬੰਧਕ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੈਣੀ ਬਾਰ ਕਾਲਜ ਬੁੱਲ੍ਹੋਵਾਲ (ਖਡਿਆਲਾ ਸੈਣੀਆਂ) ਵਿਚ ਡੀ. ਪੀ. ਆਈ. ਦਫਤਰ ਵਲੋਂ ਮਿਲੀਆਂ ਹਦਾਇਤਾ ਅਨੁਸਾਰ ਕਾਲਜ ਦੇ ਪ੍ਰਿੰ. ਡਾ. ਸੁਖਵਿੰਦਰ ਕੌਰ ਦੀ ਅਗਵਾਈ ਵਿਚ ਕੂੜੇ ਦੇ ਠੋਸ ਪ੍ਰਬੰਧਨ ਸੰਬੰਧੀ ਜਾਗਰੂਕਾ ਮੁਹਿੰਮ ਚਲਾਈ ਗਈ, ਜਿਸ ’ਚ ਉਨ੍ਹਾਂ ਵਿਦਿਆਰਥੀਆਂ ਨੂੰ ਸੋਲਿਡ ਵੇਸਟ ਮੈਨੇਜਮੈਂਟ ਅਵੇਅਰਨੈਸ ਕੰਪੇਨ ਤਹਿਤ ਗਿੱਲਾਂ ਕੂੜਾ ਤੇ ਸੁੱਕਾ ਕੂੜਾ ਦੇ ਅੋਸ ਪ੍ਰਬੰਧਨ ਲਈ ਜਾਗਰੂਕ ਕਰਦਿਆਂ ਇਹ ਸਹੁੰ ਵੀ ਚੁਕਾਈ ਕਿ ਉਹ ਆਪਣੇ ਆਲੇ ਦੁਆਲੇ ਦੇ ਚੌਗਿਰਦੇ ਤੇ ਵਾਤਵਰਨ ਨੂੰ ਸਾਫ ਸੁਥਰਾ ਰੱਖਣ ਲਈ ਆਪਣਾ ਯੋਗਦਾਨ ਪਾਉਣਗੇ। ਇਸ ਦੌਰਾਨ ਪ੍ਰੋ. ਯਸ਼ਪਾਲ ਸਿੰਘ, ਪ੍ਰੋ. ਸੰਜੀਵ ਕੁਮਾਰ, ਪ੍ਰੋ. ਨਿਤੇਸ਼ ਕੁਮਾਰੀ, ਪ੍ਰੋ. ਅਮਨਦੀਪ ਕੌਰ ਨੇ ਵੀ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੁੱਧਤਾ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਟਾਫ ਮੈਂਬਰ ਤੇ ਕਾਲਜ ਵਿਦਿਆਰਥੀ ਵੀ ਸ਼ਾਮਿਲ ਸਨ।