05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕੁਸ਼ਤੀ ਨੂੰ ਉਤਸ਼ਾਹਿਤ ਕਰਨ ਲਈ ਦੰਗਲਾਂ ਦਾ ਆਯੋਜਨ ਜ਼ਰੂਰੀ-ਨਿਰਮਲ ਸਿੰਘ ਆਸਫਪੁਰ

ਤਲਵਾੜਾ, 5 ਅਕਤੂਬਰ (ਐੱਚ. ਐੱਸ.

Ad Position 21
No active advertisement
ਅਜੀਤ ਡੈਸਕ 06-10-2026
ਤਲਵਾੜਾ, 5 ਅਕਤੂਬਰ (ਐੱਚ. ਐੱਸ. ਮਿੱਠੂ)-ਪਿੰਡ ਰਜਵਾਲ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਸ਼ਰਧਾ ਨਾਲ ਕਰਵਾਇਆ। ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਪਹੁੰਚੇ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਉਂਦਿਆਂ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਦੰਗਲ ਦੌਰਾਨ ਵੱਡੀ ਮਾਲੀ ਦੀ ਕੁਸ਼ਤੀ ਗਿੰਦਰ ਲੱਲੀਆਂ ਅਤੇ ਸਾਗਰ ਗੁਰਦਾਸਪੁਰ ਵਿਚਕਾਰ ਕਰਵਾਈ ਗਈ। ਦੋਵਾਂ ਪਹਿਲਵਾਨਾਂ ਨੇ ਸ਼ਾਨਦਾਰ ਦਾਅ-ਪੇਚ ਦਿਖਾਏ, ਜਿਸ ਤੋਂ ਬਾਅਦ ਸਾਗਰ ਗੁਰਦਾਸਪੁਰ ਨੇ ਬਾਜ਼ੀ ਮਾਰਦਿਆਂ ਜਿੱਤ ਦਰਜ ਕੀਤੀ। ਜੇਤੂ ਪਹਿਲਵਾਨ ਨੂੰ 31 ਹਜ਼ਾਰ ਰੁਪਏ ਦੀ ਵੱਡੀ ਮਾਲੀ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਮਾਜ ਸੇਵੀ ਤੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਨਾਲ ਜੁੜੀ ਕੁਸ਼ਤੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਦੰਗਲਾਂ ਦਾ ਆਯੋਜਨ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਸਰਪੰਚ ਰਣਧੀਰ ਠਾਕੁਰ, ਸਰਪੰਚ ਨੂਰ ਮੁਹੰਮਦ, ਮੋਨੂੰ ਰਾਮਗੜ੍ਹੀਆ, ਸੁਖਦੇਵ ਠਾਕੁਰ, ਠਾਕੁਰ ਪ੍ਰਦੀਪ, ਠਾਕੁਰ ਵਾਸਦੇਵ, ਕੁਲਦੀਪ ਚੰਦ, ਜਸਵੰਤ ਸਿੰਘ, ਸੁਸ਼ਾਂਤ, ਬੱਗਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਕੁਸ਼ਤੀ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਫੁੱਟਬਾਲ ਕਲੱਬਾਂ ਪੀ. ਐਫ. ਏ. ਦੀ ਚੋਣ ’ਚ ਧੱਕਾ ਨਹੀਂ ਹੋਣ ਦੇਣਗੀਆਂ-ਖੇੜਾ
Ad Position 24