ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਉਣਾ ਹਾਈਕਮਾਨ ਦਾ ਸ਼ਲਾਘਾਯੋਗ ਫੈਸਲਾ-ਰਾਣੀਪੁਰ
ਬੀਣੇਵਾਲ, 5 ਅਕਤੂਬਰ (ਬੈਜ ਚੌਧਰੀ)-ਪਦਮਸ੍ਰੀ, ਓਲੰਪੀਅਨ ਪਰਗਟ ਸਿੰਘ ਨੂੰ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਣਾ ਪਾਰਟੀ ਹਾਈਕਮਾਨ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ। ਇਸ ਦਾ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ।
ਬੀਣੇਵਾਲ, 5 ਅਕਤੂਬਰ (ਬੈਜ ਚੌਧਰੀ)-ਪਦਮਸ੍ਰੀ, ਓਲੰਪੀਅਨ ਪਰਗਟ ਸਿੰਘ ਨੂੰ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਣਾ ਪਾਰਟੀ ਹਾਈਕਮਾਨ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ। ਇਸ ਦਾ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ। ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਸੁਖਮਿੰਦਰ ਸਿੰਘ ਰਾਣੀ ਪੁਰ ਨੇ ਕਿਹਾ ਕਿ ਪ੍ਰਗਟ ਸਿੰਘ ਪਾਰਟੀ ਦੇ ਹਰ ਛੋਟੇ ਵੱਡੇ ਆਗੂ/ਵਰਕਰ ਨੂੰ ਨਾਲ ਲੈ ਕੇ ਚੱਲਣ ਦੀ ਯੋਗਤਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਬਹੁਤ ਹੀ ਸੁਲਝੇ ਹੋਏ ਆਗੂ ਹਨ। ਪਾਰਟੀ ਨੂੰ ਚੋਣਾਂ ਵਿਚ ਪਰਗਟ ਸਿੰਘ ਦੇ ਰਾਜਨੀਤਿਕ ਤਜਰਬੇ ਦਾ ਨਿਸ਼ਚਤ ਤੌਰ ’ਤੇ ਲਾਭ ਹੋਵੇਗਾ। ਉਨ੍ਹਾਂ ਪਾਰਟੀ ਹਾਈਕਮਾਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਤੇ ਪਰਗਟ ਸਿੰਘ ਨੂੰ ਨਵੀਂ ਜ਼ਿਮੀਦਾਰੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਹਰਵਿੰਦਰ ਕੁਮਾਰ ਸੂਬਾ ਕਾਂਗਰਸ ਸਕੱਤਰ ਐੱਸ. ਸੀ. ਡਿਪਾਰਟਮੈਂਟ ਪੰਜਾਬ ਨੇ ਵੀ ਪਰਗਟ ਸਿੰਘ ਦੀ ਨਿਯੁਕਤੀ ਦਾ ਸਵਾਗਤ ਕੀਤਾ ਤੇ ਵਧਾਈ ਦਿੱਤੀ।