05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਵਿਦਿਆਰਥੀਆਂ ਨੇ ਡੀ. ਸੀ. ਡੀ. ਸੀ. ਵਿਭਾਗ ਵਲੋਂ ਕਰਵਾਏ ਮੁਕਾਬਲਿਆਂ ’ਚ ਲਿਆ ਹਿੱਸਾ

ਦਸੂਹਾ, 5 ਅਕਤੂਬਰ (ਕੌਸ਼ਲ)-ਸਵਾਮੀ ਵਿਵੇਕਾ ਨੰਦ ਦੇ ਇਤਿਹਾਸਿਕ ਸ਼ਿਕਾਗੋ ਵਿਖੇ ਦਿੱਤੇ ਗਏ ਭਾਸ਼ਨ ਦੀ 133ਵੀਂਂ ਵਰ੍ਹੇਗੰਢ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀ. ਸੀ.

Ad Position 21
No active advertisement
ਅਜੀਤ ਡੈਸਕ 06-10-2026
ਦਸੂਹਾ, 5 ਅਕਤੂਬਰ (ਕੌਸ਼ਲ)-ਸਵਾਮੀ ਵਿਵੇਕਾ ਨੰਦ ਦੇ ਇਤਿਹਾਸਿਕ ਸ਼ਿਕਾਗੋ ਵਿਖੇ ਦਿੱਤੇ ਗਏ ਭਾਸ਼ਨ ਦੀ 133ਵੀਂਂ ਵਰ੍ਹੇਗੰਢ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀ. ਸੀ. ਡੀ. ਸੀ. ਵਿਭਾਗ ਵਲੋਂ ‘ਹਾਰਮਨੀ ਇਨ ਡਾਈਵਰਸਿਟੀ ਅਵੇਕਨਿੰਗ ਯੂਥ ਫ਼ਾਰ ਨੇਸ਼ਨ ਬਿਲਡਿੰਗ’ ਵਿਸ਼ੇ ’ਤੇ ਇਕ ਪ੍ਰੋਗਰਾਮ ਕਰਵਾਇਆ, ਜਿਸ ਵਿਚ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਨੂੰ ਭਾਸ਼ਨ ਪ੍ਰਤੀਯੋਗਤਾ, ਪੋਸਟਰ ਮੇਕਿੰਗ ਤੇ ਸਲੋਗਨ ਰਾਈਟਿੰਗ ਮੁਕਾਬਲਿਆਂ ਲਈ ਸੱਦਾ ਦਿੱਤਾ। ਇਹ ਮੁਕਾਬਲੇ ਸਵਾਮੀ ਵਿਵੇਕਾਨੰਦ ਦੇ ਜੀਵਨ ਸਿੱਖਿਆਵਾਂ ਅਤੇ ਫ਼ਲਸਫ਼ੇ ਨਾਲ ਸੰਬੰਧਿਤ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੀਆਂ ਪੰਜ ਵਿਦਿਆਰਥਣਾਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲਿਆ, ਜਿਨ੍ਹਾਂ ਵਿਚੋਂ ਭਾਸ਼ਨ ਮੁਕਾਬਲਿਆਂ ਵਿਚ ਬੀ. ਐੱਸ. ਸੀ. ਸਮੈਸਟਰ ਤੀਜਾ ਦੇ ਵਿਦਿਆਰਥਣ ਜਸਕੋਮਲ ਗਿੱਲ ਤੇ ਇਸ਼ਮਨਪ੍ਰੀਤ ਕੌਰ, ਪੋਸਟਰ ਮੇਕਿੰਗ ਵਿਚ ਬੀ. ਕਾਮ. ਸਮੈਸਟਰ ਤੀਜਾ ਦੀ ਖ਼ੁਸ਼ਬੂ ਤੇ ਬੀ. ਏ. ਪਹਿਲਾ ਸਮੈਸਟਰ ਦੀ ਅਵਨੀਤ ਕੌਰ ਨੇ ਅਤੇ ਸਲੋਗਨ ਰਾਈਟਿੰਗ ਮੁਕਾਬਲਿਆਂ ਵਿਚ ਮੋਨਿਕਾ ਬੀ. ਏ. ਸਮੈਸਟਰ ਪਹਿਲਾ ਦੀ ਵਿਦਿਆਰਥਣ ਨੇ ਹਿੱਸਾ ਲਿਆ। ਮੁਕਾਬਲਿਆਂ ਵਿਚ ਕਾਲਜ ਦੀ ਜਸਕੋਮਲ ਗਿੱਲ ਨੇ ਭਾਸ਼ਨ ਪ੍ਰਤੀਯੋਗਤਾ ਵਿਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਸਰਟੀਫਿਕੇਟ, ਸਨਮਾਨ ਚਿੰਨ੍ਹ ਤੇ 1100 ਰੁਪਏ ਨਕਦ ਪ੍ਰਾਪਤ ਕੀਤੇ। ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬਾਕੀ ਵਿਦਿਆਰਥੀਆਂ ਨੇ ਵੀ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਹਾਸਿਲ ਕੀਤੇ। ਇਨ੍ਹਾਂ ਵਿਦਿਆਰਥੀਆਂ ਨੂੰ ਮੁਕਾਬਲਿਆਂ ਲਈ ਤਿਆਰੀ ਪੰਜਾਬੀ ਵਿਭਾਗ ਦੇ ਮੁਖੀ ਡਾ. ਰੁਪਿੰਦਰ ਕੌਰ ਨੇ ਕਰਵਾਈ ਅਤੇ ਮੈਂਟੋਰ ਵਜੋਂ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਪੰਜਾਬੀ ਵਿਭਾਗ ਦੇ ਮੈਡਮ ਸ਼ਰਨਜੀਤ ਕੌਰ ਅਤੇ ਹਿੰਦੀ ਵਿਭਾਗ ਦੇ ਮੈਡਮ ਅੰਕਿਤਾ ਸ਼ਰਮਾ ਵੀ ਨਾਲ ਸਨ, ਜਿਨ੍ਹਾਂ ਨੂੰ ਵੀ ਯੂਨੀਵਰਸਿਟੀ ਵਲੋਂ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦਿੱਤੇ ਗਏ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਗਰੁੱਪ ਨੇ ਡਾ. ਅਨਿਲ ਚੋਪੜਾ ਮੈਮੋਰੀਅਲ ਆਲ ਇੰਡੀਆ ਲਾਅ ਫੈਸਟ ਕਰਵਾਇਆ ਅਗਲੀ ਖ਼ਬਰ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਉਣਾ ਹਾਈਕਮਾਨ ਦਾ ਸਹੀ ਫੈਸਲਾ-ਜ਼ੈਲਦਾਰ
Ad Position 24