05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੇਂਟ ਸੋਲਜਰ ਗਰੁੱਪ ਨੇ ਡਾ. ਅਨਿਲ ਚੋਪੜਾ ਮੈਮੋਰੀਅਲ ਆਲ ਇੰਡੀਆ ਲਾਅ ਫੈਸਟ ਕਰਵਾਇਆ

ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਵਲੋਂ ਡਾ. ਅਨਿਲ ਚੋਪੜਾ ਮੈਮੋਰੀਅਲ ਆਲ ਇੰਡੀਆ ਲਾਅ ਫੈਸਟ-2026 ਦਾ ਆਯੋਜਨ ਕੀਤਾ, ਜਿਸ ’ਚ 15ਵੀਂ ਆਰ.

Ad Position 21
No active advertisement
ਅਜੀਤ ਡੈਸਕ 06-10-2026
ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਵਲੋਂ ਡਾ. ਅਨਿਲ ਚੋਪੜਾ ਮੈਮੋਰੀਅਲ ਆਲ ਇੰਡੀਆ ਲਾਅ ਫੈਸਟ-2026 ਦਾ ਆਯੋਜਨ ਕੀਤਾ, ਜਿਸ ’ਚ 15ਵੀਂ ਆਰ. ਸੀ. ਚੋਪੜਾ ਨੈਸ਼ਨਲ ਮੂਟ ਕੋਰਟ ਮੁਕਾਬਲੇ ਦੇ ਨਾਲ-ਨਾਲ ਜੱਜਮੈਂਟ ਰਾਈਟਿੰਗ ਮੁਕਾਬਲਾ ਤੇ ਲਾਅ ਕੁਇਜ਼ ਮੁਕਾਬਲਾ ਵੀ ਕਰਵਾਇਆ। ਇਸ ਰਾਸ਼ਟਰੀ ਪੱਧਰੀ ਫਾਸਟ ਵਿਚ ਦੇਸ਼ ਭਰ ਦੇ 14 ਰਾਜਾਂ ਤੋਂ 32 ਟੀਮਾਂ ਨੇ ਭਾਗ ਲਿਆ। ਫਾਸਟ ਦਾ ਸੰਚਾਲਨ ਡਾਇਰੈਕਟਰ ਪ੍ਰੋਫੈਸਰ ਡਾ. ਐਸ. ਸੀ. ਸ਼ਰਮਾ ਦੀ ਅਗਵਾਈ ਹੇਠ ਕੀਤਾ। ਇਸ ਮੌਕੇ ਜਸਟਿਸ ਐਸ. ਡੀ. ਆਨੰਦ, ਐਮ. ਐਸ. ਚੌਹਾਨ, ਸੈਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐਮ. ਡੀ. ਡਾ. ਮਨਹਰ ਅਰੋੜਾ ਸਮੇਤ ਹੋਰ ਪਤਵੰਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ। ਫੈਸਟ ਦੌਰਾਨ 15ਵੀਂ ਆਰ. ਸੀ. ਚੋਪੜਾ ਨੈਸ਼ਨਲ ਮੂਟ ਕੋਰਟ ਮੁਕਾਬਲਾ, ਜੱਜਮੈਂਟ ਰਾਈਟਿੰਗ ਮੁਕਾਬਲਾ ਤੇ ਲਾਅ ਕੁਇਜ਼ ਮੁਕਾਬਲਾ ਕਰਵਾਇਆ। ਮੂਟ ਕੋਰਟ ਮੁਕਾਬਲੇ ਵਿਚ ਓ. ਪੀ. ਜਿੰਦਲ ਗਲੋਬਲ ਯੂਨੀਵਰਸਿਟੀ, ਸੋਨੀਪਤ ਦੀ ਸੋਮਿਆ ਗੋਇਲ ਤੇ ਆਰਮੀ ਇੰਸਟੀਚਿਊਟ ਆਫ਼ ਲਾਅ, ਮੁਹਾਲੀ ਦੀ ਪਲਕ ਸ਼ੁਕਲਾ ਨੂੰ ਸਾਂਝੇ ਤੌਰ ‘ਤੇ ਬੈਸਟ ਸਟੂਡੈਂਟ ਐਡਵੋਕੇਟ ਚੁਣਿਆ ਉਥੇ ਹੀ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਨੈਸ਼ਨਲ ਲਾਅ ਯੂਨੀਵਰਸਿਟੀ, ਸ਼ਿਮਲਾ ਦੇ ਸ਼ਿਵਾਂਸ਼ ਮੁਡਗਲ ਨੂੰ ਬੈਸਟ ਰਿਸਰਚਰ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਫਾਈਨਲ ’ਚ ਆਰਮੀ ਇੰਸਟੀਚਿਊਟ ਆਫ਼ ਲਾਅ, ਮੁਹਾਲੀ ਨੇ ਜੇਤੂ ਦਾ ਖ਼ਿਤਾਬ ਆਪਣੇ ਨਾਂਅ ਕਰਦੇ ਹੋਏ 21,000 ਨਕਦ ਇਨਾਮ ਤੇ ਟਰਾਫ਼ੀ ਹਾਸਿਲ ਕੀਤੀ, ਜਦਕਿ ਓ. ਪੀ. ਜਿੰਦਲ ਗਲੋਬਲ ਯੂਨੀਵਰਸਿਟੀ, ਸੋਨੀਪਤ ਨੂੰ ਰਨਰ-ਅੱਪ ਐਲਾਨਿਆ ਅਤੇ ਉਨ੍ਹਾਂ ਨੂੰ 11,000 ਨਕਦ ਇਨਾਮ ਤੇ ਟਰਾਫ਼ੀ ਪ੍ਰਦਾਨ ਕੀਤੀ ਗਈ। ਲਾਅ ਕੁਇਜ਼ ਮੁਕਾਬਲੇ ’ਚ ਜੀ. ਐਨ. ਡੀ. ਯੂ. ਰਿਜਨਲ ਸੈਂਟਰ, ਜਲੰਧਰ ਦੀ ਦਿਲਪ੍ਰੀਤ ਬੋਪਾਰਾਏ ਨੇ ਪਹਿਲਾ ਸਥਾਨ ਹਾਸਿਲ ਕਰਦੇ ਹੋਏ 5,100 ਨਕਦ ਇਨਾਮ ਤੇ ਟਰਾਫ਼ੀ ਪ੍ਰਾਪਤ ਕੀਤੀ। ਇਸੇ ਸੰਸਥਾਨ ਦੀ ਰਸ਼ਦੀਪ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਉਨ੍ਹਾਂ ਨੂੰ 3,100 ਨਕਦ ਇਨਾਮ ਅਤੇ ਟਰਾਫ਼ੀ ਪ੍ਰਦਾਨ ਕੀਤੀ ਗਈ। ਜੱਜਮੈਂਟ ਰਾਈਟਿੰਗ ਮੁਕਾਬਲੇ ਵਿਚ ਕੇ. ਸੀ. ਐਲ. ਇੰਸਟੀਚਿਊਟ ਆਫ਼ ਲਾਅ ਦੀ ਮਹਿਕ ਧੀਰ ਨੇ ਪਹਿਲਾ ਸਥਾਨ ਹਾਸਿਲ ਕਰਦੇ ਹੋਏ 5,100 ਨਕਦ ਇਨਾਮ ਤੇ ਟਰਾਫ਼ੀ ਜਿੱਤੀ। ਰਿਆਤ ਬਾਹਰਾ ਯੂਨੀਵਰਸਿਟੀ ਹੁਸ਼ਿਆਰਪੁਰ ਦੀ ਪ੍ਰੀਤ ਦੁੱਗਲ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਉਨ੍ਹਾਂ ਨੂੰ 3,100 ਨਕਦ ਇਨਾਮ ਪ੍ਰਦਾਨ ਕੀਤਾ। ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਸਖ਼ਤ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਫੁੱਟਬਾਲ ਕਲੱਬਾਂ ਪੀ. ਐਫ. ਏ. ਦੀ ਚੋਣ ’ਚ ਧੱਕਾ ਨਹੀਂ ਹੋਣ ਦੇਣਗੀਆਂ-ਖੇੜਾ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਵਿਦਿਆਰਥੀਆਂ ਨੇ ਡੀ. ਸੀ. ਡੀ. ਸੀ. ਵਿਭਾਗ ਵਲੋਂ ਕਰਵਾਏ ਮੁਕਾਬਲਿਆ...
Ad Position 24