06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਐੱਚ.ਪੀ. ਗੈਸ ਸਿਲੰਡਰ ਉਪਭੋਗਤਾ 16 ਤੱਕ ਈ- ਕੇ.ਵਾਈ.ਸੀ. ਕਰਵਾਉਣ-ਇੰਜ. ਭੇਲਾ

ਹਰਿਆਣਾ, 4 ਅਗਸਤ (ਹਰਮੇਲ ਸਿੰਘ ਖੱਖ)-ਐੱਚ. ਪੀ.

Ad Position 21
No active advertisement
ਅਜੀਤ ਡੈਸਕ 05-08-2026
ਹਰਿਆਣਾ, 4 ਅਗਸਤ (ਹਰਮੇਲ ਸਿੰਘ ਖੱਖ)-ਐੱਚ.ਪੀ. ਗੈੱਸ ਸਿਲੰਡਰ ਦੀ ਘਰੇਲੂ ਵਰਤੋਂ ਕਰਨ ਵਾਲੇ ਉਪਭੋਗਤਾ ਆਪਣਾ ਈ-ਕੇ.ਵਾਈ.ਸੀ. ਜਲਦ ਤੋਂ ਜਲਦ ਪੂਰਾ ਕਰਵਾ ਲੈਣ, ਅਜਿਹਾ ਨਾ ਕਰਨ ਦੀ ਸੁਰਤ ਵਿਚ ਉਨ੍ਹਾਂ ਨੂੰ ਘਰੇਲੂ ਗੈੱਸ ਸਿਲੰਡਰ ਕਮਰਸ਼ੀਅਲ ਰੇਟ ’ਤੇ ਮਿਲੇਗਾ। ਇਹ ਜਾਣਕਾਰੀ ਐੱਚ.ਪੀ. ਭੇਲਾ ਗੈੱਸ ਏਜੰਸੀ ਹਰਿਆਣਾ ਦੇ ਮਾਲਕ ਇੰਜ. ਕੁਲਵੰਤ ਸਿੰਘ ਭੇਲਾ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਐੱਚ.ਪੀ. ਗੈੱਸ ਦੇ ਘਰੇਲੂ ਉਪਭੋਗਤਾਵਾਂ ਵਲੋਂ ਹੁਣ ਤੱਕ ਆਪਣੀ ਈ-ਕੇ.ਵਾਈ.ਸੀ. ਪੂਰਾ ਨਹੀਂ ਕਰਵਾਇਆ ਗਿਆ ਉਨ੍ਹਾਂ ਦੀ ਸਹੂਲਤ ਲਈ ਇਹ ਪ੍ਰਕਿਰਿਆ ਬਹੁਤ ਹੀ ਆਸਾਨ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਪਭੋਗਤਾ ਐੱਚ. ਪੀ. ਪੇ-ਮੋਬਾਈਲ ਐਪ ਦੀ ਮਦਦ ਨਾਲ ਆਨਲਾਈਨ ਜਾਂ ਫਿਰ ਗੈੱਸ ਏਜੰਸੀ ਦੇ ਡਲੀਵਰੀ ਵਾਲੇ ਵਿਅਕਤੀ ਤੋਂ ਘਰ ਬੈਠੇ ਹੀ ਆਪਣਾ ਈ- ਕੇ.ਵਾਈ.ਸੀ. ਪੂਰਾ ਕਰਵਾ ਸਕਦੇ ਹਨ। ਇੰਜ. ਕੁਲਵੰਤ ਸਿੰਘ ਭੇਲਾ ਨੇ ਕਿਹਾ ਕਿ ਈ-ਕੇ.ਵਾਈ.ਸੀ.ਕਰਵਾਉਣ ਵਾਲੇ ਉਪਭੋਗਤਾ ਨੂੰ ਕੰਪਨੀ ਦੇ ਨਿਰਦੇਸ਼ ਅਨੁਸਾਰ 190 ਰੁਪਏ ਦੀ ਪਾਈਪ ਤੋਂ ਇਲਾਵਾ 236 ਰੁਪਏ ਇੰਸਪੈਕਸ਼ਨ ਫ਼ੀਸ ਜਮਾਂ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਪਭੋਗਤਾ 16 ਅਗਸਤ ਤੱਕ ਆਪਣੀ ਈ-ਕੇ.ਵਾਈ.ਸੀ ਹਰ ਹਾਲਤ ਵਿਚ ਪੂਰਾ ਕਰਵਾ ਲੈਣ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ’ਚ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ 520 ਨੀਤੀ ਦੇ ਮੁੱਦੇ ਨੂੰ ਉਠਾਇਆ ਅਗਲੀ ਖ਼ਬਰ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ. ਏ ਜਾਰੀ ਕਰੇ
Ad Position 24
No active advertisement