ਜੇਤੂ ਵਿਦਿਆਰਥੀਆਂ ਨਾਲ ਗੁਰੂ ਗੋਬਿੰਦ ਸਿੰਘ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਤੇ ਹੋਰ।
ਜ਼ੋਨਲ ਪੱਧਰੀ ਪੰਜਾਬ ਸਕੂਲ ਖੇਡਾਂ ’ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਨੋਵਾਲ ਵੈਦ ਦੀ ਸ਼ਾਨਦਾਰ ਕਾਰਗੁਜ਼ਾਰੀ
ਅੱਡਾ ਸਰਾਂ, 5 ਅਗਸਤ (ਮਸੀਤੀ)- 70ਵੀਆਂ ਜ਼ੋਨਲ ਪੱਧਰੀ ਪੰਜਾਬ ਸਕੂਲ ਖੇਡਾਂ 2026-27 ਵਿਚ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਅਧੀਨ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਨੋਵਾਲ ਵੈਦ ਦੇ ਪ੍ਰਿੰਸੀਪਲ ਹਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਵਾਲੀਬਾਲ, ਸ਼ਤਰੰਜ, ਬੈਡਮਿੰਟਨ, ਬਾਸਕਟਬਾਲ ਅਤੇ ਹੈਂਡਬਾਲ ਵਿਚ ਆਪਣੀ ਪ੍ਰਤਿਭਾ, ਅਨੁਸ਼ਾਸਨ, ਮਿਹਨਤ ਅਤੇ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।
ਅੱਡਾ ਸਰਾਂ, 5 ਅਗਸਤ (ਮਸੀਤੀ)- 70ਵੀਆਂ ਜ਼ੋਨਲ ਪੱਧਰੀ ਪੰਜਾਬ ਸਕੂਲ ਖੇਡਾਂ 2026-27 ਵਿਚ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਅਧੀਨ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਨੋਵਾਲ ਵੈਦ ਦੇ ਪ੍ਰਿੰਸੀਪਲ ਹਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਵਾਲੀਬਾਲ, ਸ਼ਤਰੰਜ, ਬੈਡਮਿੰਟਨ, ਬਾਸਕਟਬਾਲ ਅਤੇ ਹੈਂਡਬਾਲ ਵਿਚ ਆਪਣੀ ਪ੍ਰਤਿਭਾ, ਅਨੁਸ਼ਾਸਨ, ਮਿਹਨਤ ਅਤੇ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਵਾਲੀਬਾਲ ਵਿਚ ਅੰਡਰ-19 ਲੜਕਿਆਂ, ਅੰਡਰ-17 ਲੜਕਿਆਂ ਅਤੇ ਅੰਡਰ-14 ਲੜਕਿਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-19 ਟੀਮ ਵਿਚ ਬਲਰਾਜ ਸਿੰਘ ਪੰਮਾ, ਨਵਰਾਜ, ਅਰਮਾਨ ਢਿੱਲੋਂ, ਸਰਵਪ੍ਰੀਤ ਸਿੰਘ, ਪਰਮਜੋਤ ਸਿੰਘ, ਹਰਜੋਤ ਸਿੰਘ, ਦਿਲਸ਼ਾਨ ਸਿੰਘ, ਮਾਨਸ਼ਾਨ ਸਿੰਘ, ਰੋਹਨਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਸ਼ਾਮਿਲ ਸਨ। ਅੰਡਰ-17 ਟੀਮ ਵਿਚ ਕਮਾਰਨ ਸਿੰਘ, ਨਿਸ਼ਾਂਤ ਸਿੰਘ, ਅਰਮਾਨ, ਧਿਆਨਸ਼ ਸ਼ਰਮਾ, ਗੁਰਸ਼ਨ ਸਿੰਘ, ਤੇਗਪ੍ਰਤਾਪ ਸਿੰਘ, ਆਰੀਅਨ ਸ਼ਰਮਾ, ਸੁਮਿਤ ਭੱਟੀ, ਪ੍ਰਭਦੀਪ ਸਿੰਘ, ਅੰਸ਼ਵੀਰ ਸਿੰਘ ਅਤੇ ਇੰਦਰਜੋਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਅੰਡਰ-19 ਲੜਕਿਆਂ ਦੀ ਟੀਮ ਵਿਚ ਜੈਦੀਪ ਸਿੰਘ, ਸਵਜੋਤ ਸਿੰਘ ਢਿੱਲੋਂ, ਬਖ਼ਸ਼ੀਸ਼ਪ੍ਰੀਤ ਸਿੰਘ, ਰੇਮਨ ਜੌਗਰ ਅਤੇ ਸਾਹਿਲ ਬੱਧਣ ਸ਼ਾਮਿਲ ਸਨ। ਅੰਡਰ-17 ਲੜਕਿਆਂ ਵਿਚ ਮਨਰਾਜ ਸਿੰਘ ਧਾਲੀਵਾਲ, ਅਰਸ਼ਦੀਪ ਸਿੰਘ, ਗੁਰਿੰਦਰ ਸਿੰਘ ਅਤੇ ਖੁਸ਼ਦੀਪ ਸਿੰਘ ਨੇ ਭਾਗ ਲਿਆ। ਬੈਡਮਿੰਟਨ ਵਿਚ ਅੰਡਰ-19 ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਟੀਮ ਦੇ ਖਿਡਾਰੀਆਂ ਮਨਿੰਦਰ ਸਿੰਘ, ਅਮਿਤ, ਹਰਵੀਰ ਸਿੰਘ, ਯੁਵਰਾਜ ਸਿੰਘ, ਜਸਪ੍ਰੀਤ ਸਿੰਘ, ਮਨਕੀਰਤ ਸਿੰਘ, ਅਮਿਤ ਭੱਟੀ, ਹਰਗੁਣਵੀਰ ਸਿੰਘ, ਸੁਮਿਤ ਭੱਟੀ ਅਤੇ ਇੰਦਰਜੋਤ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਹੈਂਡਬਾਲ ਵਿਚ ਵੀ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-19 ਲੜਕਿਆਂ ਅਤੇ ਅੰਡਰ-17 ਲੜਕੀਆਂ ਦੀਆਂ ਟੀਮਾਂ ਨੇ ਦੂਜਾ ਸਥਾਨ, ਜਦਕਿ ਅੰਡਰ-14 ਲੜਕੀਆਂ, ਅੰਡਰ-14 ਲੜਕਿਆਂ ਅਤੇ ਅੰਡਰ-19 ਲੜਕੀਆਂ ਦੀਆਂ ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੀ ਟੀਮ ਨੇ ਵੀ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕਿਆਂ ਅਤੇ ਅੰਡਰ-19 ਲੜਕੀਆਂ ਦੀਆਂ ਟੀਮਾਂ ਨੇ ਹੈਂਡਬਾਲ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੀਆਂ ਖੇਡ ਪ੍ਰਾਪਤੀਆਂ ਵਿੱਚ ਵਾਧਾ ਕੀਤਾ। ਸਕੂਲ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਤਰਸੇਮ ਸਿੰਘ, ਉਪ-ਪ੍ਰਧਾਨ ਬਲਬੀਰ ਸਿੰਘ ਟੈਗਰ, ਸਕੱਤਰ ਸੁਰਿੰਦਰਪਾਲ ਸਿੰਘ, ਮੈਂਬਰ ਜੇ. ਐੱਸ . ਸੰਧੂ , ਮੋਹਨ ਰੂਪ ਰਾਏ ਅਤੇ ਰਾਜਵਿੰਦਰ ਢਿੱਲੋਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ। ਪ੍ਰਿੰਸੀਪਲ ਹਰਜੀਤ ਸਿੰਘ ਨੇ ਵੀ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੱਤੀ।