ਜਮਾਲਪੁਰ (ਲੁਧਿਆਣਾ), 5 ਅਗਸਤ (ਅਸ਼ਵਨੀ ਕੁਮਾਰ) - ਥਾਣਾ ਜਮਾਲਪੁਰ ਦੀ ਚੌਕੀ ਮੁੰਡੀਆ ਕਲਾਂ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਰਾਮ ਨਗਰ ਭਾਮੀਆ ਕਲਾਂ ਖੇਤਰ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਪ੍ਰਵੇਸ਼ ਕੁਮਾਰ ਸ਼ਰਮਾ, ਜੋ ਕਿ ਰਾਮਨਗਰ ਭਾਮੀਆ ਕਲਾਂ, ਲੁਧਿਆਣਾ ਦਾ ਰਹਿਣ ਵਾਲਾ ਹੈ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਪ੍ਰਿਯੰਕਾ ਦੇਵੀ ਆਪਣੇ ਦੋ ਬੱਚਿਆਂ ਨਾਲ ਦਿਨੇਸ਼ ਕੁਮਾਰ ਨਾਲ ਲਿਵਿੰਗ ਰੇਲਾਸ਼ਨ ਵਿਚ ਮੇਰੇ ਕਿਰਾਏ ਦੇ ਕਮਰੇ ਵਿਚ ਰਹਿ ਰਹੀ ਸੀ। 27 ਜੁਲਾਈ ਨੂੰ, ਸ਼ਾਮ 4:00 ਵਜੇ ਦੇ ਕਰੀਬ, ਪ੍ਰਿਯੰਕਾ ਦੇਵੀ ਆਪਣੇ ਬੱਚਿਆਂ ਨਾਲ ਛੱਤ 'ਤੇ ਗਈ। ਖੇਡਦੇ ਸਮੇਂ, ਉਸਦੀ ਧੀ, ਮਾਨਸੀ ਕੁਮਾਰੀ, ਪੌੜੀਆਂ ਤੋਂ ਡਿੱਗ ਪਈ ਅਤੇ ਗੰਭੀਰ ਸੱਟਾਂ ਲੱਗੀਆਂ। ਉਸਦੇ ਮਾਪਿਆਂ ਨੇ ਬੱਚੀ ਦੇ ਇਲਾਜ ਵਿਚ ਲਾਪਰਵਾਹੀ ਦਿਖਾਈ ਅਤੇ ਉਸਨੂੰ ਹਸਪਤਾਲ ਨਹੀਂ ਲਿਜਾਇਆ। ਸ਼ਿਕਾਇਤਕਰਤਾ, ਮਕਾਨ ਮਾਲਕ, ਨੇ ਦੱਸਿਆ ਕਿ ਜਦੋਂ ਉਹ ਲੜਕੀ ਨੂੰ ਹਸਪਤਾਲ ਲੈ ਕੇ ਗਿਆ, ਤਾਂ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੁੰਡੀਆ ਕਲਾਂ ਚੌਕੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਮੌਕੇ 'ਤੇ ਪਹੁੰਚਣ ਤੋਂ ਬਾਅਦ, ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਪੋਸਟਮਾਰਟਮ ਕਰਵਾਇਆ ਗਿਆ। ਰਿਪੋਰਟ ਵਿਚ ਮੌਤ ਦਾ ਕਾਰਨ ਗੰਭੀਰ ਸੱਟਾਂ ਹੋਣ ਦਾ ਖ਼ੁਲਾਸਾ ਹੋਇਆ ਹੈ। ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਂ, ਪ੍ਰਿਯੰਕਾ ਦੇਵੀ ਅਤੇ ਸੌਤੇਲੇ ਪਿਤਾ, ਦਿਨੇਸ਼ ਕੁਮਾਰ, ਵਾਸੀ ਰਾਮ ਨਗਰ,ਭਾਮੀਆਂ ਕਲਾਂ, ਲੁਧਿਆਣਾ, ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਪੌੜੀਆਂ ਤੋਂ ਡਿੱਗਣ ਨਾਲ 3 ਸਾਲਾ ਬੱਚੀ ਦੀ ਮੌਤ ਦੇ ਮਾਮਲੇ ਵਿਚ ਮਾਂ ਅਤੇ ਸੌਤੇਲੇ ਪਿਤਾ ਵਿਰੁੱਧ ਮਾਮਲਾ ਦਰਜ
ਜਮਾਲਪੁਰ (ਲੁਧਿਆਣਾ), 5 ਅਗਸਤ (ਅਸ਼ਵਨੀ ਕੁਮਾਰ) - ਥਾਣਾ ਜਮਾਲਪੁਰ ਦੀ ਚੌਕੀ ਮੁੰਡੀਆ ਕਲਾਂ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਰਾਮ ਨਗਰ ਭਾਮੀਆ ਕਲਾਂ ਖੇਤਰ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਪ੍ਰਵੇਸ਼ ਕੁਮਾਰ ਸ਼ਰਮਾ, ਜੋ ਕਿ ਰਾਮਨਗਰ...
ਅਜੀਤ ਡੈਸਕ
05-08-2026