ਕੁਲਵੰਤ ਸਿੰਘ ਮਾਨ ਨੇ ਮੁਕੇਰੀਆਂ ਸਬ-ਡਵੀਜ਼ਨ ਦੇ ਨਵੇਂ ਡੀ.ਐੱਸ.ਪੀ. ਵਜੋਂ ਅਹੁਦਾ ਸੰਭਾਲਿਆ
ਮੁਕੇਰੀਆਂ, 5 ਅਗਸਤ (ਰਾਮਗੜ੍ਹੀਆ)- ਕੁਲਵੰਤ ਸਿੰਘ ਮਾਨ ਨੇ ਨਵੇਂ ਡੀ. ਐੱਸ.
ਮੁਕੇਰੀਆਂ, 5 ਅਗਸਤ (ਰਾਮਗੜ੍ਹੀਆ)- ਕੁਲਵੰਤ ਸਿੰਘ ਮਾਨ ਨੇ ਨਵੇਂ ਡੀ.ਐੱਸ.ਪੀ. ਮੁਕੇਰੀਆਂ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਕੁਲਵੰਤ ਸਿੰਘ ਮਾਨ ਨੇ ਕਿਹਾ ਮੁਕੇਰੀਆਂ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਇਸ ਨੂੰ ਭੰਗ ਕਰਨ ਲਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ’ਤੇ ਨਕੇਲ ਕੱਸਣਾ ਉਨ੍ਹਾਂ ਦੀ ਪਹਿਲ ਕਦਮੀ ਹੋਵੇਗੀ। ਉਨ੍ਹਾਂ ਕਿਹਾ 15 ਅਗਸਤ ਦੇ ਮੱਦੇਨਜ਼ਰ ਸ਼ਹਿਰ ਅੰਦਰ ਪੁਲਿਸ ਦੀ ਗਸ਼ਤ ਵਧਾ ਦਿੱਤੀ ਜਾਵੇਗੀ ਤੇ ਹਰ ਆਉਣ-ਜਾਣ ਵਾਲੇ ’ਤੇ ਪੁਲਿਸ ਦੀ ਖ਼ਾਸ ਨਿਗਰਾਨੀ ਹੋਵੇਗੀ। ਉਨ੍ਹਾਂ ਕਿਹਾ ਮੁਕੇਰੀਆਂ ਸ਼ਹਿਰ ਅੰਦਰ ਟਰੈਫ਼ਿਕ ਦੀ ਸਮੱਸਿਆ ਨੂੰ ਲੈ ਕੇ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਵਾਹਨ ਚਾਲਕ ਆਪਣੇ ਵਾਹਨਾਂ ਦੇ ਕਾਗ਼ਜ਼ਾਤ ਪੂਰੇ ਰੱਖਣ ਅਤੇ ਦੋ ਪਹੀਆ ਵਾਹਨ ਚਾਲਕ ਆਪਣੇ ਹੈਲਮਟ ਲਗਾ ਕੇ ਹੀ ਵਾਹਨਾਂ ਨੂੰ ਚਲਾਉਣ। 05 ਐਮਯੂਕੇ26 ਕੁਲਵੰਤ ਸਿੰਘ ਮਾਨ ਡੀ.ਐੱਸ.ਪੀ. ਮੁਕੇਰੀਆਂ।