05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਕਾਲੀ ਦਲ ਵਾਰਿਸ ਪੰਜਾਬ ਦੇ 6 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ

ਰਈਆ (ਅੰਮ੍ਰਿਤਸਰ), 5 ਅਗਸਤ - ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਵਲੋਂ ਜਾਰੀ ਪੱਤਰ ਅਨੁਸਾਰ ਪਾਰਟੀ ਦੇ 6 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ...

Ad Position 21
No active advertisement
ਅਜੀਤ ਡੈਸਕ 05-08-2026

ਰਈਆ (ਅੰਮ੍ਰਿਤਸਰ), 5 ਅਗਸਤ - ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਦਫ਼ਤਰ ਇੰਚਾਰਜ ਪ੍ਰਗਟ ਸਿੰਘ ਮਿਆਂਵਿੰਡ ਵਲੋਂ ਜਾਰੀ ਪੱਤਰ ਅਨੁਸਾਰ 6 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਜਾਰੀ ਪੱਤਰ ਅਨੁਸਾਰ ਕਾਕਾ ਸਿੰਘ ਬਰਾੜ ਨੂੰ ਫ਼ਰੀਦਕੋਟ, ਕਰਮਜੀਤ ਸਿੰਘ ਨੂੰ ਮੋਗਾ, ਅਮਨਦੀਪ ਸਿੰਘ ਹਸਨਪੁਰ ਨੂੰ ਲੁਧਿਆਣਾ (ਜਗਰਾਉਂ), ਰੋਹਿਤ ਖੁੱਲਰ ਨੂੰ  ਲੁਧਿਆਣਾ (ਸ਼ਹਿਰੀ)- 1, ਮਨਮੋਹਨ ਸਿੰਘ ਖੇੜਾ ਨੂੰ ਲੁਧਿਆਣਾ (ਖੰਨਾ) ਅਤੇ ਉਮਰਾਓ ਸਿੰਘ ਨੂੰ ਪਠਾਨਕੋਟ ਦਾ ਨਵਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਕਤ ਜ਼ਿਲ੍ਹਿਆਂ ਦੇ ਪਹਿਲਾਂ ਚੁਣੇ ਗਏ ਅਹੁਦੇਦਾਰਾਂ ਨੂੰ ਕੁਝ ਪ੍ਰਸ਼ਾਸਕੀ ਅਤੇ ਸੰਗਠਨਾਤਮਕ ਕਾਰਨਾਂ ਕਰ ਕੇ ਉਨ੍ਹਾਂ ਦੇ ਅਹੁਦਿਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਈਰਾਨ ਅਤੇ ਓਮਾਨ ਹੋਰਮੁਜ਼ ਜਲਡਮਰੂ ਵਿਚ ਪ੍ਰਸਤਾਵਿਤ ਸ਼ਿਪਿੰਗ ਰੂਟ 'ਤੇ ਸਹਿਮਤ ਅਗਲੀ ਖ਼ਬਰ ਅੰਮ੍ਰਿਤਸਰ ਦੇ ਤਿੰਨ ਥਾਣਿਆਂ ਨੂੰ ਮਿਲੀ ਬੰਬ ਨਾਲ ਉਡਾਉਂਣ ਦੀ ਧਮਕੀ
Ad Position 24
No active advertisement