05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਿੰਨੀ ਸਕੱਤਰੇਤ ਦੀ ਲਿਫਟ ਬੰਦ ਹੋਣ, ਗੰਦੇ ਪਾਣੀ ਤੇ ਥਾਂ-ਥਾਂ ਫੈਲੀ ਗੰਦਗੀ ਕਾਰਨ ਲੋਕ ਪ੍ਰੇਸ਼ਾਨ- ਧੀਮਾਨ

ਹੁਸ਼ਿਆਰਪੁਰ, 5 ਅਗਸਤ (ਹਰਪ੍ਰੀਤ ਕੌਰ)-ਮਿੰਨੀ ਸਕੱਤਰੇਤ ਦੀ ਇਮਾਰਤ ਦੀ ਬੇਸਮੈਂਟ ਵਿਚ ਖੜ੍ਹਾ ਗੰਦਾ ਪਾਣੀ, ਬੰਦ ਪਈ ਲਿਫ਼ਟ ਕਾਰਨ ਬਜੁਰਗ, ਅੰਗਹੀਣ, ਸੀਨੀਅਰ ਸਿਟੀਜ਼ਨ ਲੋਕਾਂ ਦੀ ਖੱਜਲ ਖੁਆਰੀ ਵੱਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਧਿਆਨ ਨਾ ਦੇਣ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਮਿੰਨੀ ਸਕੱਤਰੇਤ ਦੇ ਅੰਦਰ ਅਤੇ ਬਾਹਰ ਗੰਦਗੀ ਭਰਿਆ ਮਾਹੌਲ ਬਣਿਆ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਆਮ ਤੌਰ ’ਤੇ ਬੇਸਮੈਂਟ ਵਿਚ ਗੰਦੇ ਪਾਣੀ ਵਿਚੋਂ ਲੰਘ ਕੇ ਅਪਣੇ ਵਾਹਨ ਖੜ੍ਹੇ ਕਰਦੇ ਹਨ।

Ad Position 21
No active advertisement
ਅਜੀਤ ਡੈਸਕ 06-08-2026
ਹੁਸ਼ਿਆਰਪੁਰ, 5 ਅਗਸਤ (ਹਰਪ੍ਰੀਤ ਕੌਰ)-ਮਿੰਨੀ ਸਕੱਤਰੇਤ ਦੀ ਇਮਾਰਤ ਦੀ ਬੇਸਮੈਂਟ ਵਿਚ ਖੜ੍ਹਾ ਗੰਦਾ ਪਾਣੀ, ਬੰਦ ਪਈ ਲਿਫ਼ਟ ਕਾਰਨ ਬਜੁਰਗ, ਅੰਗਹੀਣ, ਸੀਨੀਅਰ ਸਿਟੀਜ਼ਨ ਲੋਕਾਂ ਦੀ ਖੱਜਲ ਖੁਆਰੀ ਵੱਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਧਿਆਨ ਨਾ ਦੇਣ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਮਿੰਨੀ ਸਕੱਤਰੇਤ ਦੇ ਅੰਦਰ ਅਤੇ ਬਾਹਰ ਗੰਦਗੀ ਭਰਿਆ ਮਾਹੌਲ ਬਣਿਆ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਆਮ ਤੌਰ ’ਤੇ ਬੇਸਮੈਂਟ ਵਿਚ ਗੰਦੇ ਪਾਣੀ ਵਿਚੋਂ ਲੰਘ ਕੇ ਅਪਣੇ ਵਾਹਨ ਖੜ੍ਹੇ ਕਰਦੇ ਹਨ। ਇਹ ਮੁਸ਼ਕਿਲ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਖਾਸਕਰ ਬਰਸਾਤ ਦੇ ਦਿਨਾਂ ਵਿਚ, ਹਰ ਬਰਸਾਤ ਨੂੰ ਅਜਿਹਾ ਹੀ ਹੁੰਦਾ ਹੈ। ਧੀਮਾਨ ਨੇ ਦੱਸਿਆ ਕਿ ਸੁਵਿਧਾ ਕੇਂਦਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਲਿਫਟ ਆਮ ਤੌਰ ’ਤੇ ਖਰਾਬ ਹੀ ਰਹਿੰਦੀ ਹੈ। ਲਿਫਟ ਖਰਾਬ ਹੋਣ ਕਰਕੇ ਸੀਨੀਅਰ ਸਿਟੀਜ਼ਨ, ਅੰਗਗਹੀਣ ਤੇ ਬੱਚਿਆਂ, ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਬਾਹਰਲੇ ਪਾਸੇ ਪਾਰਕਿੰਗ ਦੇ ਕੋਲ ਲੱਗੇ ਡਸਟਬਿਨ ਹਮੇਸ਼ਾ ਭਰੇ ਰਹਿੰਦੇ ਹਨ ਤੇ ਆਉਂਦੇ ਜਾਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਧੀਮਾਨ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਮਿੰਨੀ ਸਕੱਤਰੇਤ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਸਾਰੀਆਂ ਮੂਲ ਸੰਵਿਧਾਨਕ ਸੇਵਾਵਾਂ ਅਸਾਨੀ ਨਾਲ ਮੁਹੱਈਆ ਹੋ ਸਕਣ।
Ad Position 22
No active advertisement
ਪਿਛਲੀ ਖ਼ਬਰ ਕੁਲਵੰਤ ਸਿੰਘ ਮਾਨ ਨੇ ਮੁਕੇਰੀਆਂ ਸਬ-ਡਵੀਜ਼ਨ ਦੇ ਨਵੇਂ ਡੀ.ਐੱਸ.ਪੀ. ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਅਜੀਤ, ਜਲੰਧਰ ਭਾਈ ਘਨ੍ਹੱਈਆ ਜੀ ਦੀ ਬਰਸੀ ‘ਮਾਨਵ ਸੇਵਾ ਸੰਕਲਪ ਦਿਵਸ’ ਵਜੋਂ ਸੂਬਾ ਪੱਧਰ ’ਤੇ ਮਨਾਉਣ ਦੀ ਮੰਗ
Ad Position 24
No active advertisement