ਐਲ.ਏ.ਡੀ.ਸੀ. ਪਾਲਿਸੀ ਰੱਦ ਹੋਣ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਪੀ.ਐੱਸ. ਘੁੰਮਣ, ਐਡ. ਨਵਜਿੰਦਰ ਸਿੰਘ ਬੇਦੀ ਤੇ ਐਡ. ਰਜਨੀ ਨੰਦਾ।
ਵਕੀਲਾਂ ਦੇ ਸੰਘਰਸ਼ ਦੀ ਹੋਈ ਜਿੱਤ, ਐਲ.ਏ.ਡੀ.ਸੀ. ਪਾਲਿਸੀ ਹੋਵੇਗੀ ਰੱਦ-ਜ਼ਿਲ੍ਹਾ ਬਾਰ ਐਸੋਸੀਏਸ਼ਨ
ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)-ਐਲ. ਏ.
ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)-ਐਲ.ਏ.ਡੀ.ਸੀ. ਪਾਲਿਸੀ ਰੱਦ ਹੋਵੇਗੀ ਅਤੇ ਇਹ ਵਕੀਲ ਭਾਈਚਾਰੇ ਦੀ ਇੱਕਜੁੱਟਤਾ ਅਤੇ ਸੰਘਰਸ਼ ਦੀ ਜਿੱਤ ਹੈ। ਇਹ ਜਾਣਕਾਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਪੀ.ਐੱਸ. ਘੁੰਮਣ, ਜਨਰਲ ਸਕੱਤਰ ਐਡ. ਨਵਜਿੰਦਰ ਸਿੰਘ ਬੇਦੀ ਅਤੇ ਕੌਂਸਲ ਦੀ ਮੈਂਬਰ ਐਡ. ਰਜਨੀ ਨੰਦਾ ਨੇ ਸੁਪਰੀਮ ਕੋਰਟ ’ਚ ਹੋਈ ਬੈਠਕ ਤੋਂ ਬਾਅਦ ਫ਼ੋਨ ’ਤੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੁੱਦੇ ’ਤੇ ਬੈਠਕ ਬੜੇ ਹੀ ਸਹਿਜ ਢੰਗ ਨਾਲ ਹੋਈ, ਜਿਸ ’ਚ ਇਹ ਫ਼ੈਸਲਾ ਲਿਆ ਗਿਆ ਕਿ ਇਹ ਪਾਲਿਸੀ ਤਹਿਤ 30 ਸਤੰਬਰ 2026 ਤੱਕ ਸਮਝੌਤਾ ਹੋਇਆ ਹੈ, ਜਿਸ ਤਹਿਤ ਵਕੀਲਾਂ ਦੇ ਪੈਨਲ ਲਗਾਏ ਗਏ ਹਨ, ਜਿਸਦੀ ਮਿਆਦ ਖ਼ਤਮ ਹੁੰਦਿਆਂ ਹੀ ਇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ ਅਤੇ ਜਿਸ ਤਰ੍ਹਾਂ ਪਹਿਲਾਂ ਵਿਵਸਥਾ ਚੱਲਦੀ ਸੀ ਆਉਣ ਵਾਲੇ ਸਮੇਂ ’ਚ ਉਸੇ ਤਰ੍ਹਾਂ ਹੀ ਚੱਲੇਗੀ। ਇਸ ਮੌਕੇ ਉਨ੍ਹਾਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨੇ ਵਕੀਲਾਂ ਅਤੇ ਵਕੀਲ ਬਣਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਹੋਈ ਜਿੱਤ ਹੋਰ ਵੀ ਖ਼ਾਸ ਇਸ ਲਈ ਹੈ ਇਸ ਸੰਘਰਸ਼ ਦੀ ਅਗਵਾਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਉਹ ਸੁਪਰੀਮ ਕੋਰਟ ਤੋਂ ਵਾਪਸ ਆ ਰਹੇ ਹਨ ਅਤੇ 4 ਅਗਸਤ ਨੂੰ ਸਮੂਹ ਵਕੀਲ ਭਾਈਚਾਰੇ ਨਾਲ ਮਿਲ ਕੇ ਇਸ ਜਿੱਤ ਦੀ ਖ਼ੁਸ਼ੀ ਸਾਂਝੀ ਕੀਤੀ ਜਾਵੇਗੀ।