29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਾਇਲਟ ਸਮਿਤ ਮੱਛਾਰ ਦਾ ਯੂ.ਏ.ਈ. ਵਲੋਂ ਸਨਮਾਨ

ਪਾਇਲਟ ਸਮਿਤ ਮੱਛਾਰ ਦਾ ਯੂ.ਏ.ਈ. ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 29-10-2026

ਅਬੂਧਾਬੀ, 28 ਅਕਤੂਬਰ (ਏਜੰਸੀ)-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਫਲਾਈਦੁਬਈ ਦੀ ਉਡਾਣ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਉਣ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨੂੰ ‘ਜ਼ਾਇਦ II—ਫਸਟ ਕਲਾਸ’ ਸਨਮਾਨ ਨਾਲ ਨਿਵਾਜਿਆ ਹੈ। ਇਸ ਮੌਕੇ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਕੈਪਟਨ ਮੱਛਾਰ ਨੂੰ ਗਲੇ ਲਾਇਆ। ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਨੇ ਉਨ੍ਹਾਂ ਨੂੰ ਆਪਣੇ ਦੇਸ਼ ਦੀ ਪਛਾਣ ਦੱਸਿਆ। ਜ਼ਾਇਦ-II ਯੂ.ਏ.ਈ. ਦੇ ਸਭ ਤੋਂ ਵੱਡੇ ਸਨਮਾਨਾਂ ’ਚੋਂ ਇਕ ਹੈ। ਫਲਾਈਦੁਬਈ ਦੀ ਉਡਾਣ ਦੇ ਪਾਇਲਟ ਕੈਪਟਨ ਮੱਛਾਰ ਨੇ 30 ਸਤੰਬਰ ਨੂੰ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ। ਇਹ ਜਹਾਜ਼ ਦੁਬਈ ਤੋਂ ਤਲ ਅਵੀਵ ਜਾ ਰਿਹਾ ਸੀ। ਇਸ ਦੌਰਾਨ ਸਹਿ-ਪਾਇਲਟ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਸੀ। ਰਾਸ਼ਟਰਪਤੀ ਬਿਨ ਜ਼ਾਇਦ ਨੇ ਉਡਾਣ ਦੇ ਹੋਰ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਯੂ.ਏ.ਈ. ਦੇ ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਵੀ ਮੌਜੂਦ ਸਨ। ਯੂ.ਏ.ਈ. ਦੇ ਆਗੂਆਂ ਨੇ ਕੈਪਟਨ ਮੱਛਾਰ ਤੇ ਚਾਲਕ ਦਲ ਦੇ ਮੈਂਬਰਾਂ ਦੀ ਹਿੰਮਤ ਤੇ ਜ਼ਿੰਮੇਵਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁਸ਼ਕਿਲ ਹਾਲਾਤ ’ਚ ਵੀ ਚਾਲਕ ਦਲ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ ਕਿ ‘ਕੈਪਟਨ ਸਮਿਤ ਮੱਛਾਰ ਨੇ ਹਿੰਮਤ ਤੇ ਜ਼ਿੰਮੇਵਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਸਾਨੂੰ ਮਾਣ ਹੈ ਕਿ ਉਹ ਸਾਡੀ ਟੀਮ ਦਾ ਹਿੱਸਾ ਹਨ, ਸਾਡੇ ਦੇਸ਼ ਦੀ ਕਹਾਣੀ ਦਾ ਹਿੱਸਾ ਹਨ ਤੇ ਯੂ.ਏ.ਈ. ਦੀ ਪਛਾਣ ਦਾ ਹਿੱਸਾ ਹਨ।”

Ad Position 22
No active advertisement
ਪਿਛਲੀ ਖ਼ਬਰ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ ਅਗਲੀ ਖ਼ਬਰ ਮੈਂ ਫਖ਼ਰ ਨਾਲ ਕਹਿੰਦਾ ਹਾਂ ਕਿ ਦਿਮਾਗੀ ਨਕਸਲ ਹਾਂ- ਨਸੀਰੂਦੀਨ ਸ਼ਾਹ
Ad Position 24