28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

– ਮਹਿਲਾ ਪ੍ਰੀਮੀਅਰ ਲੀਗ ਮਿੰਨੀ ਨਿਲਾਮੀ – ਸੋਫੀ ਨੂੰ 1.1 ਕਰੋੜ ਰੁਪਏ, ਕਿਰਨ ਨੂੰ 75 ਲੱਖ ਰੁਪਏ ਤੇ ਕਮਾਲਿਨੀ ਨੂੰ 40 ਲੱਖ ਰੁਪਏ ਵਿਚ ਖਰੀਦਿਆ

ਕੋਚੀ, 28 ਅਕਤੂਬਰ (ਪੀ. ਟੀ. ਆਈ.)-ਇਥੇ ਹੋਈ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐਲ.) ਦੀ ਨਿਲਾਮੀ ਦੌਰਾਨ ਯੂਪੀ ਵਾਰੀਅਰਜ਼ ਨੇ ਆਸਟ੍ਰੇਲੀਆ ਦੀ ਕਪਤਾਨ ਸੋਫੀ ਮੋਲੀਨਿਊਕਸ ਨੂੰ 1.1 ਕਰੋੜ ਰੁਪਏ ਵਿਚ, ਜਦੋਂਕਿ ਭਾਰਤ ...

Ad Position 21
No active advertisement
ਅਜੀਤ ਡੈਸਕ 29-10-2026

ਕੋਚੀ, 28 ਅਕਤੂਬਰ (ਪੀ. ਟੀ. ਆਈ.)-ਇਥੇ ਹੋਈ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐਲ.) ਦੀ ਨਿਲਾਮੀ ਦੌਰਾਨ ਯੂਪੀ ਵਾਰੀਅਰਜ਼ ਨੇ ਆਸਟ੍ਰੇਲੀਆ ਦੀ ਕਪਤਾਨ ਸੋਫੀ ਮੋਲੀਨਿਊਕਸ ਨੂੰ 1.1 ਕਰੋੜ ਰੁਪਏ ਵਿਚ, ਜਦੋਂਕਿ ਭਾਰਤ ਦੀ ਹਰਫ਼ਨਮੌਲਾ ਖਿਡਾਰਨ ਸਨੇਹ ਰਾਣਾ ਨੂੰ 30 ਲੱਖ ਰੁਪਏ ਵਿਚ ਖਰੀਦਿਆ। ਦਿੱਲੀ ਕੈਪੀਟਲਜ਼ ਨੇ ਵੱਡੇ ਸ਼ਾਟ ਲਗਾਉਣ ਲਈ ਮਸ਼ਹੂਰ ਕਿਰਨ ਨਵਗਿਰੇ ਨੂੰ 75 ਲੱਖ ਰੁਪਏ ਵਿਚ ਆਪਣੀ ਟੀਮ ਵਿਚ ਸ਼ਾਮਿਲ ਕੀਤਾ। ਨਵਗਿਰੇ ਲਈ ਦੋ ਵਾਰ ਦੀ ਡਬਲਯੂ.ਪੀ.ਐਲ. ਜੇਤੂ ਟੀਮ ਮੁੰਬਈ ਇੰਡੀਅਨਜ਼ ਨੇ ਵੀ ਬੋਲੀ ਲਗਾਈ ਸੀ।ਇਸ ਫਰੈਂਚਾਈਜ਼ੀ ਨੇ ਜਿਸ ਕੋਲ ਪਿਛਲੇ ਸੀਜ਼ਨ ਵਿਚ ਕੋਈ ਵਿਸ਼ੇਸ਼ ਵਿਕਟਕੀਪਰ ਨਹੀਂ ਸੀ, ਨੇ ਭਾਰਤ ਦੀ ਸਾਬਕਾ ਵਿਕਟਕੀਪਰ-ਬੱਲੇਬਾਜ਼ ਸੁਸ਼ਮਾ ਵਰਮਾ ਨੂੰ 30 ਲੱਖ ਰੁਪਏ ਵਿਚ ਖਰੀਦਿਆ।ਵਾਰੀਅਰਜ਼ ਨੇ ਆਸਟ੍ਰੇਲੀਆ ਦੀ ਤਜਰਬੇਕਾਰ ਹਰਫ਼ਨਮੌਲਾ ਖਿਡਾਰਨ ਗ੍ਰੇਸ ਹੈਰਿਸ (30 ਲੱਖ ਰੁਪਏ) ਨੂੰ ਖਰੀਦ ਕੇ ਆਪਣੀ ਟੀਮ ਨੂੰ ਹੋਰ ਮਜ਼ਬੂਤ ਕੀਤਾ।

ਇਸ ਦੌਰਾਨ ਗੁਜਰਾਤ ਜਾਇੰਟਸ ਨੇ ਭਾਰਤ ਦੀ ਨੌਜਵਾਨ ਬੱਲੇਬਾਜ਼ ਜੀ. ਕਮਾਲਿਨੀ ਨੂੰ 40 ਲੱਖ ਰੁਪਏ ਵਿਚ ਆਪਣੀ ਟੀਮ ਵਿਚ ਸ਼ਾਮਿਲ ਕੀਤਾ। ਨਿਲਾਮੀ ਵਿਚ ਆਉਣ ਵੇਲੇ ਆਸਟ੍ਰੇਲੀਆ ਦੀ ਕਪਤਾਨ ਅਤੇ ਫਿਰਕੀ ਗੇਂਦਬਾਜ਼ ਸੋਫੀ ਮੋਲੀਨਿਊਕਸ ਦੀ ਮੁੱਢਲੀ ਕੀਮਤ 50 ਲੱਖ ਰੁਪਏ ਸੀ।ਮੁੰਬਈ ਇੰਡੀਅਨਜ਼ ਨੇ ਡਬਲਯੂ.ਪੀ.ਐਲ. 2027 ਤੋਂ ਪਹਿਲਾਂ ਹੋਈ ਇਸ ਨਿਲਾਮੀ ਵਿਚ ਆਪਣੀ ਪਹਿਲੀ ਖਰੀਦ ਵਜੋਂ ਦਿਸ਼ਾ ਕਸਾਤ ਨੂੰ 10 ਲੱਖ ਰੁਪਏ ਦੀ ਮੁਢਲੀ ਕੀਮਤ ’ਤੇ ਟੀਮ ਵਿਚ ਸ਼ਾਮਿਲ ਕੀਤਾ।ਭਾਰਤ ਦੀ ਤੇਜ਼ ਗੇਂਦਬਾਜ਼ ਟਿਟਾਸ ਸਾਧੂ, ਜੋ ਫਿਲਹਾਲ ਟੀਮ ਤੋਂ ਬਾਹਰ ਚੱਲ ਰਹੀ ਹੈ, ਨਿਲਾਮੀ ਦੇ ਪਹਿਲੇ ਦੌਰ ਵਿਚ ਨਹੀਂ ਵਿਕੀ। ਇਸੇ ਤਰ੍ਹਾਂ ਮੁੰਬਈ ਇੰਡੀਅਨਜ਼ ਦੀ ਸਾਬਕਾ ਫਿਰਕੀ ਗੇਂਦਬਾਜ਼ ਸਾਇਕਾ ਇਸ਼ਾਕ ਵੀ ਨਹੀਂ ਵਿਕੀ।ਵਿਕਟਕੀਪਰ-ਬੱਲੇਬਾਜ਼ ਤਾਨੀਆ ਭਾਟੀਆ ਅਤੇ ਨੌਜਵਾਨ ਵਿਕਟਕੀਪਰ ਉਮਾ ਛੇਤਰੀ, ਜਿਨ੍ਹਾਂ ਦਾ ਟੀ-20 ਕ੍ਰਿਕਟ ਵਿਚ ਸਟ੍ਰਾਈਕ-ਰੇਟ ਬਹੁਤਾ ਵਧੀਆ ਨਹੀਂ ਰਿਹਾ ਹੈ, ਨੂੰ ਵੀ ਕਿਸੇ ਟੀਮ ਨੇ ਨਹੀਂ ਖਰੀਦਿਆ।

ਇੰਗਲੈਂਡ ਦੀ ਚੋਟੀਕ੍ਰਮ ਦੀ ਬੱਲੇਬਾਜ਼ ਸੋਫੀਆ ਡੰਕਲੀ, ਜੋ ਪਹਿਲਾਂ ਗੁਜਰਾਤ ਜਾਇੰਟਸ ਲਈ ਖੇਡ ਚੁੱਕੀ ਹੈ, ਵੀ ਨਿਲਾਮੀ ਵਿਚ ਨਹੀਂ ਵਿਕੀ।ਦੋ ਵਾਰ ਦੀ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਨਿਲਾਮੀ ਦੇ ਅੰਤਿਮ ਪੜਾਅ ਦੌਰਾਨ ਆਸਟ੍ਰੇਲੀਆ ਦੀ ਬਹੁ-ਹੁਨਰੀ ਖਿਡਾਰਨ ਜੈਸ ਜੋਨਾਸਨ ਨੂੰ 40 ਲੱਖ ਰੁਪਏ ਵਿਚ ਆਪਣੀ ਟੀਮ ਵਿਚ ਸ਼ਾਮਿਲ ਕੀਤਾ।ਦਿੱਲੀ ਕੈਪੀਟਲਸ ਨੇ ਸਕਾਟਲੈਂਡ ਦੀ ਖੱਬੇ ਹੱਥ ਦੀ ਫਿਰਕੀ ਗੇਂਦਬਾਜ਼ ਕਿਰਸਟੀ ਗੋਰਡਨ ਨੂੰ 10 ਲੱਖ ਰੁਪਏ ਵਿਚ ਖਰੀਦਿਆ ਅਤੇ ਇਸੇ ਕੀਮਤ ‘ਤੇ 15 ਸਾਲਾ ਹਰਫ਼ਨਮੌਲਾ ਖਿਡਾਰਨ ਉਮਾ ਕਾਸ਼ਵੀ ਨੂੰ ਵੀ ਆਪਣੀ ਟੀਮ ਵਿਚ ਸ਼ਾਮਿਲ ਕੀਤਾ। ਇਸ ਤੋਂ ਪਹਿਲਾਂ, ਗੁਜਰਾਤ ਜਾਇੰਟਸ ਨੇ ਆਇਰਲੈਂਡ ਦੀ ਹਰਫ਼ਨਮੌਲਾ ਖਿਡਾਰਨ ਓਰਲਾ ਪ੍ਰੈਂਡਰਗਾਸਟ ਨੂੰ 30 ਲੱਖ ਰੁਪਏ ਵਿਚ ਆਪਣੀ ਟੀਮ ਵਿਚ ਸ਼ਾਮਿਲ ਕੀਤਾ ਸੀ।ਮੁੰਬਈ ਇੰਡੀਅਨਜ਼ ਨੇ ਭਾਰਤ ਦੀਆਂ ਅਜਿਹੀਆਂ ਖਿਡਾਰਨਾਂ (ਸਾਨਿਕਾ ਚਾਲਕੇ, ਭਾਰਤੀ ਰਾਵਲ ਅਤੇ ਲਤਿਕਾ ਇਨਾਮਦਾਰ) ਨੂੰ ਵੀ ਆਪਣੀ ਟੀਮ ਵਿਚ ਸ਼ਾਮਿਲ ਕੀਤਾ, ਜਿਨ੍ਹਾਂ ਨੇ ਅਜੇ ਤੱਕ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੀ ਹੈ। ਇਨ੍ਹਾਂ ਵਿਚੋਂ ਹਰੇਕ ਨੂੰ 10 ਲੱਖ ਰੁਪਏ ਵਿਚ ਖਰੀਦਿਆ ਗਿਆ।

 

Ad Position 22
No active advertisement
ਪਿਛਲੀ ਖ਼ਬਰ ਔਰਤਾਂ ਨੂੰ ਨਸ਼ਾ ਦੇ ਕੇ ਜਬਰ ਜਨਾਹ ਕਰਨ ਵਾਲੇ 3 ਭਰਾਵਾਂ ਨੂੰ 30-30 ਸਾਲ ਕੈਦ ਅਗਲੀ ਖ਼ਬਰ ਪ੍ਰਸਿੱਧ ਦੇ ਬਾਹਰ ਹੋਣ ਕਾਰਨ ਆਕਿਬ ਨਬੀ ਦੇ ਟੀਮ ’ਚ ਸ਼ਾਮਿਲ ਹੋਣ ਦੀ ਸੰਭਾਵਨਾ
Ad Position 24