28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਾਕਿ-ਅਫ਼ਗਾਨਿਸਤਾਨ ਵਿਚਾਲੇ ਵਧਿਆ ਸਰਹੱਦੀ ਟਕਰਾਅ

ਪਾਕਿ-ਅਫ਼ਗਾਨਿਸਤਾਨ ਵਿਚਾਲੇ ਵਧਿਆ ਸਰਹੱਦੀ ਟਕਰਾਅ

Ad Position 21
No active advertisement
ਅਜੀਤ ਡੈਸਕ 29-10-2026

ਵਜ਼ੀਰਿਸਤਾਨ ਸਰਹੱਦ ’ਤੇ ਅਫ਼ਗਾਨ ਫ਼ੌਜ ਦਾ ਵੱਡਾ ਜਵਾਬੀ ਹਮਲਾ

ਪਾਕਿਸਤਾਨੀ ਚੌਕੀਆਂ ਤਬਾਹ, 2 ਫ਼ੌਜੀ ਹਲਾਕ ਤੇ 5 ਜ਼ਖ਼ਮੀ

ਸੁਰਿੰਦਰ ਕੋਛੜ

ਅੰਮ੍ਰਿਤਸਰ, 28 ਅਕਤੂਬਰ-ਪਾਕਿਸਤਾਨੀ ਫ਼ੌਜ ਦੀਆਂ ਹਮਲਾਵਰ ਕਾਰਵਾਈਆਂ ਦੇ ਚੱਲਦਿਆਂ ਪਾਕਿ-ਅਫ਼ਗਾਨਿਸਤਾਨ ਸਰਹੱਦ ’ਤੇ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਲੰਘੇ ਦਿਨ ਪਾਕਿਸਤਾਨੀ ਫ਼ੌਜ ਵਲੋਂ ਕੀਤੀ ਗਈ ਗੋਲਾਬਾਰੀ ਦੇ ਜਵਾਬ ’ਚ ਅਫ਼ਗਾਨ ਬਲਾਂ ਨੇ ਪਕਤੀਕਾ૶ਦੱਖਣੀ ਵਜ਼ੀਰਿਸਤਾਨ ਸਰਹੱਦ ’ਤੇ ਦੇਰ ਰਾਤ ਵੱਡਾ ਜਵਾਬੀ ਹਮਲਾ ਕੀਤਾ। ਇਸ ਜ਼ੋਰਦਾਰ ਹਮਲੇ ਕਾਰਨ ਸਰਹੱਦ ’ਤੇ ਪਾਕਿਸਤਾਨ ਦਾ ਰੱਖਿਆ ਢਾਂਚਾ ਪੂਰੀ ਤਰ੍ਹਾਂ ਹਿੱਲ ਗਿਆ। ਅਫ਼ਗਾਨ ਬਲਾਂ ਨੇ ਰਣਨੀਤਕ ਤੌਰ ’ਤੇ ਅਹਿਮ ਅੰਗੂਰ ਅੱਡਾ ਸੈਕਟਰ ’ਚ ਸਥਿਤ ਪਾਕਿਸਤਾਨੀ ਫ਼ੌਜੀ ਚੌਕੀਆਂ ਨੂੰ ਸਟੀਕ ਨਿਸ਼ਾਨਾ ਬਣਾਇਆ, ਜਿਸ ਨਾਲ ਪਾਕਿਸਤਾਨੀ ਚੌਕੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਤੇ ਰਾਤ ਭਰ ਅੱਗ ਦੀ ਲਪੇਟ ’ਚ ਸੜਦੀਆਂ ਰਹੀਆਂ। ਮੀਡੀਆ ਰਿਪੋਰਟਾਂ ਅਨੁਸਾਰ ਲੰਘੀ ਮੰਗਲਵਾਰ ਰਾਤ ਲਗਭਗ 10:00 ਵਜੇ ਅਫ਼ਗਾਨ ਫ਼ੌਜੀਆਂ ਨੇ ਪਾਕਿਸਤਾਨੀ ਟਿਕਾਣਿਆਂ ’ਤੇ ਭਾਰੀ ਤੋਪਖ਼ਾਨੇ ਦੇ ਗੋਲੇ ਅਤੇ ਮੋਰਟਾਰ ਦਾਗਣੇ ਸ਼ੁਰੂ ਕੀਤੇ, ਜਿਸ ’ਚ ਦੋ ਪਾਕਿਸਤਾਨੀ ਫ਼ੌਜੀ ਮੌਕੇ ’ਤੇ ਹੀ ਮਾਰੇ ਗਏ ਤੇ ਘੱਟੋ-ਘੱਟ ਪੰਜ ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਹ ਫ਼ੈਸਲਾਕੁੰਨ ਕਾਰਵਾਈ ਸਰਹੱਦ ’ਤੇ ਪਾਕਿ ਵਲੋਂ ਲਗਾਤਾਰ ਦਿੱਤੇ ਜਾ ਰਹੇ ਉਕਸਾਵੇ, ਖ਼ਾਸ ਕਰਕੇ ਕੰਧਾਰ ’ਤੇ ਕੀਤੇ ਗਏ ਹਵਾਈ ਹਮਲਿਆਂ ਦੇ ਪ੍ਰਤੀਕਰਮ ਵਜੋਂ ਕੀਤੀ ਗਈ ਹੈ। ਲੰਘੀ ਰਾਤ ਅਫ਼ਗਾਨ ਬਲਾਂ ਵਲੋਂ ਭਾਰੀ ਤੋਪਖ਼ਾਨੇ ਦੀ ਕੀਤੀ ਗਈ ਇਸ ਵੱਡੀ ਵਰਤੋਂ ਨੂੰ ਖੇਤਰ ’ਚ ਪਾਕਿਸਤਾਨੀ ਫ਼ੌਜੀ ਹਮਲਾਵਰਤਾ ਵਿਰੁੱਧ ਇਕ ਸਖ਼ਤ ਸੰਦੇਸ਼ ਵਜੋਂ ਵੇਖਿਆ ਜਾ ਰਿਹਾ ਹੈ। ਹਮਲੇ ਤੋਂ ਬਾਅਦ ਪਾਕਿਸਤਾਨੀ ਬਲਾਂ ਨੇ ਬੌਖਲਾਹਟ ’ਚ ਅਫ਼ਗਾਨ ਖੇਤਰ ਵੱਲ ਭਾਰੀ ਜਵਾਬੀ ਗੋਲਾਬਾਰੀ ਸ਼ੁਰੂ ਕੀਤੀ। ਹਾਲਾਂਕਿ, ਨੁਕਸਾਨ ਜਾਂ ਮੌਤਾਂ ਦੇ ਸਹੀ ਅੰਕੜਿਆਂ ਨੂੰ ਲੈ ਕੇ ਇਸਲਾਮਾਬਾਦ ਜਾਂ ਕਾਬੁਲ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਾਕਿ ਦੇ ਲੋਅਰ ਸਾਊਥ ਵਜ਼ੀਰਿਸਤਾਨ ਦੇ ਡਿਪਟੀ ਕਮਿਸ਼ਨਰ ਅਨੁਸਾਰ ਅਫ਼ਗਾਨ ਤਾਲਿਬਾਨ ਬਲਾਂ ਨੇ ਅੰਗੂਰ ਅੱਡਾ ਬਾਜ਼ਾਰ ਅਤੇ ਨੇੜਲੇ ਰਿਹਾਇਸ਼ੀ ਖੇਤਰਾਂ ‘ਤੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ। ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਸਰਹੱਦ ’ਤੇ ਤਾਇਨਾਤ ਪਾਕਿਸਤਾਨੀ ਜਵਾਨਾਂ ਨੇ ਹਮਲੇ ਦਾ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਜਵਾਬ ਦਿੱਤਾ ਤੇ ਜਵਾਬੀ ਕਾਰਵਾਈ ਕਰਦਿਆਂ ਸਰਹੱਦ ਪਾਰ ਅਫ਼ਗਾਨ ਤਾਲਿਬਾਨ ਦੀਆਂ ਕਈ ਚੌਕੀਆਂ ਢਾਹ ਦਿੱਤੀਆਂ।

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨਾਲ ਗੱਠਜੋੜ ਕਰ ਕੇ ਪੰਜਾਬ ਨੂੰ ਮੁੜ ਨਸ਼ਿਆਂ ’ਚ ਡੋਬਣ ਦੀ ਤਿਆਰੀ ’ਚ ਅਮਿਤ ਸ਼ਾਹ-ਕੇਜਰੀਵਾਲ ਅਗਲੀ ਖ਼ਬਰ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ
Ad Position 24