28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵਿਜੀਲੈਂਸ ਵਲੋਂ ਮਜੀਠੀਆ ਖ਼ਿਲਾਫ਼ ਅੰਤਰਿਮ ਚਾਰਜਸ਼ੀਟ ਦਾਖ਼ਲ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵਿਜੀਲੈਂਸ ਵਲੋਂ ਮਜੀਠੀਆ ਖ਼ਿਲਾਫ਼ ਅੰਤਰਿਮ ਚਾਰਜਸ਼ੀਟ ਦਾਖ਼ਲ

Ad Position 21
No active advertisement
ਅਜੀਤ ਡੈਸਕ 29-10-2026

ਭਰਾ ਦਾ ਨਾਂਅ ਵੀ ਜੋੜਿਆ, ਹੁਣ ਤੱਕ ਪੇਸ਼ ਹੋ ਚੁੱਕੇ ਹਨ 53 ਹਜ਼ਾਰ ਪੰਨਿਆਂ ਦੇ ਚਲਾਨ

ਕਪਿਲ ਵਧਵਾ
ਐੱਸ. ਏ. ਐੱਸ. ਨਗਰ, 28 ਅਕਤੂਬਰ -ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ (ਡੀ.ਏ.) ਦੇ ਮਾਮਲੇ ’ਚ ਅੰਤਿਮ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਵਿਜੀਲੈਂਸ ਨੇ 2 ਹਜ਼ਾਰ ਸਫ਼ਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕਰਨ ਲਈ ਲਿਆਂਦੀ ਸੀ ਜਦਕਿ ਪਹਿਲਾਂ ਦਾਖ਼ਲ ਕੀਤੀਆਂ ਚਾਰਜਸ਼ੀਟਾਂ ਨੂੰ ਅੰਤਿਮ ਰੂਪ ਦੇ ਕੇ ਮੁਕੰਮਲ ਚਾਰਜਸ਼ੀਟ ਦਾਖ਼ਲ ਕੀਤੀ। ਵਿਜੀਲੈਂਸ ਵਲੋਂ ਇਹ ਚਾਰਜਸ਼ੀਟ ਵਿਸ਼ੇਸ਼ ਜੱਜ (ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ) ਪ੍ਰਸ਼ਾਂਤ ਵਰਮਾ ਦੀ ਅਦਾਲਤ ’ਚ ਪੇਸ਼ ਕੀਤੀ ਗਈ। ਇਸ ਮੌਕੇ ਵਿਜੀਲੈਂਸ ਬਿਊਰੋ ਵਲੋਂ ਐੱਸ.ਪੀ ਸੁਖਨਾਜ਼ ਸਿੰਘ ਤੇ ਤਫ਼ਤੀਸ਼ੀ ਅਫ਼ਸਰ ਡੀ.ਐੱਸ.ਪੀ. ਇੰਦਰਪਾਲ ਸਿੰਘ ਅਦਾਲਤ ‘ਚ ਪੇਸ਼ ਹੋਏ ਜਦਕਿ ਇਸਤਗਾਸਾ ਪੱਖ ਦੀ ਪੈਰਵਾਈ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ, ਵਿਸ਼ੇਸ਼ ਪਬਲਿਕ ਪ੍ਰੋਸੀਕਿਊਟਰ ਪ੍ਰੀਤ ਇੰਦਰਪਾਲ ਸਿੰਘ ਤੇ ਫੈਰੀ ਸੋਫਤ ਨੇ ਕੀਤੀ। ਦੂਜੇ ਪਾਸੇ ਸੀਨੀਅਰ ਵਕੀਲ ਐੱਚ. ਐੱਸ. ਧਨੋਆ ਵੀ ਆਪਣੀ ਟੀਮ ਸਮੇਤ ਅਦਾਲਤ ’ਚ ਪੇਸ਼ ਹੋਏ।
ਚਾਰਜਸ਼ੀਟ ’ਚ ਹੋਰਨਾਂ ਵਿਅਕਤੀਆਂ ਦੇ ਵੀ ਨਾਂਅ ਸ਼ਾਮਿਲ 
ਸੂਤਰਾਂ ਅਨੁਸਾਰ ਦਾਇਰ ਤਾਜ਼ਾ ਚਾਰਜਸ਼ੀਟ ’ਚ ਬਿਕਰਮ ਸਿੰਘ ਮਜੀਠੀਆ ਦੇ ਭਰਾ ਗੁਰਮੇਹਰ ਸਿੰਘ ਤੇ ਹਰਪ੍ਰੀਤ ਸਿੰਘ ਗੁਲਾਟੀ ਦੇ ਭਾਈਵਾਲ ਅਮਰਦੀਪ ਸਿੰਘ ਸਮੇਤ ਹੋਰਨਾਂ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਵਿਜੀਲੈਂਸ ਨੇ ਉਨ੍ਹਾਂ ਵਿਅਕਤੀਆਂ ਨੂੰ ਸਿੱਧੇ ਤੌਰ ‘ਤੇ ਕੇਸ ਨਾਲ ਜੋੜਿਆ ਹੈ, ਜਿਹੜੇ ਕਿ ਸਰਾਇਆ ਇੰਡਸਟਰੀਜ਼ ਕੰਪਨੀ ਨਾਲ ਜੁੜੇ ਹੋਏ ਸਨ। ਹਾਲਾਂਕਿ ਨਵੇਂ ਜੁੜੇ ਵਿਅਕਤੀਆਂ ਨੂੰ ਇਸ ਮਾਮਲੇ ’ਚ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਆਖਿਆ ਜਾ ਸਕਦਾ। ਵਿਜੀਲੈਂਸ ਅਨੁਸਾਰ ਮਜੀਠੀਆ ਦੀਆਂ ਐਲਾਨੀਆਂ ਜਾਇਦਾਦਾਂ ਦੇ ਮੁਕਾਬਲੇ ਉਸ ਵਲੋਂ ਹੋਰਨਾਂ ਮੁਲਜ਼ਮਾਂ ਦੀ ਸਹਾਇਤਾ ਨਾਲ ਲਗਭਗ 1400 ਫ਼ੀਸਦੀ ਤੋਂ ਵੱਧ ਜਾਇਦਾਦ ਯਾਨੀ ਕਿ ਕਰੀਬ 736 ਕਰੋੜ ਰੁ. ਦੀ ਪ੍ਰਾਪਰਟੀ ਇਕੱਠੀ ਕੀਤੀ ਗਈ ਹੈ। ਹਾਲਾਂਕਿ ਇਸ ਸੰਬੰਧੀ ਅਦਾਲਤੀ ਰਿਕਾਰਡ ਤੇ ਦਾਅਵੇ ਦੇ ਸਹੀ ਹਵਾਲੇ ਦੀ ਪੁਸ਼ਟੀ ਹੋਣੀ ਬਾਕੀ ਹੈ। ਉਕਤ ਮਾਮਲੇ ’ਚ ਅਪ੍ਰੈਲ 2026 ਤੋਂ ਅੰਤਰਿਮ ਰਾਹਤ ’ਤੇ ਚੱਲ ਰਹੇ ਗਜਪਤ ਸਿੰਘ ਗਰੇਵਾਲ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਲਈ ਮੁਹਾਲੀ ਅਦਾਲਤ ਵਲੋਂ 31 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ। ਇਸੇ ਦਿਨ ਚਲਾਨ ਦੀ ਜਾਂਚ ਸੰਬੰਧੀ ਕਾਰਵਾਈ ਵੀ ਹੋਵੇਗੀ। ਸਪਲੀਮੈਂਟਰੀ ਚਾਰਜਸ਼ੀਟ ਦੀ ਜਾਂਚ ਤੇ ਅਦਾਲਤੀ ਕਾਰਵਾਈ ਤੋਂ ਬਾਅਦ ਮਾਮਲੇ ਨਾਲ ਜੁੜੇ ਹੋਰ ਵੇਰਵੇ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਪਹਿਲਾਂ 40 ਹਜ਼ਾਰ, ਫਿਰ 11 ਹਜ਼ਾਰ ਪੰਨਿਆਂ ਦੇ ਚਲਾਨ ਪੇਸ਼
ਇਸ ਮਾਮਲੇ ’ਚ ਪੰਜਾਬ ਵਿਜੀਲੈਂਸ ਬਿਊਰੋ ਨੇ 22 ਅਗਸਤ 2025 ਨੂੰ ਪਹਿਲੀ ਵਾਰ ਲਗਭਗ 40 ਹਜ਼ਾਰ ਸਫ਼ਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ ’ਚ ਮਜੀਠੀਆ ਵਲੋਂ ਕਥਿਤ ਗ਼ੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਜਾਇਦਾਦ ਤੇ ਆਮਦਨ ਨਾਲ ਸੰਬੰਧਿਤ ਵੇਰਵੇ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ ਮਾਮਲੇ ’ਚ ਪਹਿਲਾਂ ਗਵਾਹ ਵਜੋਂ ਸ਼ਾਮਿਲ ਕੀਤੇ ਗਏ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਲਗਭਗ 11 ਹਜ਼ਾਰ ਸਫ਼ਿਆਂ ਦੀ ਹੋਰ ਚਾਰਜਸ਼ੀਟ ਪੇਸ਼ ਕੀਤੀ ਗਈ ਸੀ। ਹੁਣ ਬੁੱਧਵਾਰ ਨੂੰ 2 ਹਜ਼ਾਰ ਸਫ਼ਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਨੂੰ ਮਿਲਾ ਕੇ ਕੁੱਲ ਦਸਤਾਵੇਜ਼ਾਂ ਦੀ ਗਿਣਤੀ 53 ਹਜ਼ਾਰ ਸਫ਼ਿਆਂ ਤੱਕ ਪਹੁੰਚ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਹਰਦੀਪ ਸਿੰਘ ਪੁਰੀ ਨੂੰ ਮੱਧ ਪ੍ਰਦੇਸ਼ ਤੋਂ ਐਲਾਨਿਆ ਰਾਜ ਸਭਾ ਉਮੀਦਵਾਰ ਅਗਲੀ ਖ਼ਬਰ ਰਮੇਸ਼ ਸਿੰਘ ਅਰੋੜਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਕਿ ਆਉਣ ਦਾ ਸੱਦਾ
Ad Position 24