29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮਜੀਠੀਆ ਨਾਲ ਗੱਠਜੋੜ ਕਰ ਕੇ ਪੰਜਾਬ ਨੂੰ ਮੁੜ ਨਸ਼ਿਆਂ ’ਚ ਡੋਬਣ ਦੀ ਤਿਆਰੀ ’ਚ ਅਮਿਤ ਸ਼ਾਹ-ਕੇਜਰੀਵਾਲ

ਮਜੀਠੀਆ ਨਾਲ ਗੱਠਜੋੜ ਕਰ ਕੇ ਪੰਜਾਬ ਨੂੰ ਮੁੜ ਨਸ਼ਿਆਂ ’ਚ ਡੋਬਣ ਦੀ ਤਿਆਰੀ ’ਚ ਅਮਿਤ ਸ਼ਾਹ-ਕੇਜਰੀਵਾਲ

Ad Position 21
No active advertisement
ਅਜੀਤ ਡੈਸਕ 29-10-2026

ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਕੇ ਭਗਵੰਤ ਮਾਨ ਨੇ ਦਲੇਰੀ ਦਿਖਾਈ-ਮਨੀਸ਼ ਸਿਸੋਦੀਆ

ਨਵੀਂ ਦਿੱਲੀ 28 ਅਕਤੂਬਰ (ਅਜੀਤ ਬਿਊਰੋ)-ਇਕ ਪਾਸੇ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਫੈਲਾਉਣ ਵਾਲੇ ਮਜੀਠੀਆ ਵਰਗੇ ਤਾਕਤਵਰ ਨੇਤਾ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਦਾਇਰ ਕਰ ਰਹੀ ਹੈ ਤੇ ਦੂਜੇ ਪਾਸੇ ਭਾਜਪਾ ਮਜੀਠੀਆ ਦੀ ਪਾਰਟੀ ਨਾਲ ਗਠਜੋੜ ਕਰਕੇ ਫਿਰ ਤੋਂ ਨਸ਼ਾ ਵਧਾਉਣ ਦੀ ਫਿਰਾਕ ’ਚ ਹੈ। ਭਾਜਪਾ ਦੀ ਇਸ ਨਾਪਾਕ ਕੋਸ਼ਿਸ਼ ’ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਹੋਰ ਸੀਨੀਅਰ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਿਸ ਨੇ ਪੰਜਾਬ ’ਚ 736 ਕਰੋੜ ਰੁਪਏ ਦਾ ਨਸ਼ਾ ਵੇਚ ਕੇ ਉਹ ਪੈਸੇ ਆਪਣੇ ਬੈਂਕਾਂ ’ਚ ਜਮ੍ਹਾਂ ਕਰਵਾਏ, ਅਮਿਤ ਸ਼ਾਹ ਉਸ ਨਾਲ ਗੱਠਜੋੜ ਕਰਕੇ ਪੰਜਾਬ ਨੂੰ ਫਿਰ ਤੋਂ ਨਸ਼ਿਆਂ ’ਚ ਡੋਬਣ ਦੀ ਤਿਆਰੀ ਕਰ ਰਹੇ ਹਨ। ਕੀ ਹੁਣ ਗੁਜਰਾਤ ਦੇ ਰਸਤੇ ਨਸ਼ਾ ਲਿਆ ਕੇ ਪੰਜਾਬ ’ਚ ਵੇਚਿਆ ਜਾਵੇਗਾ? ਪੰਜਾਬੀ ਇਹ ਬਿਲਕੁਲ ਨਹੀਂ ਹੋਣ ਦੇਣਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਕੇ ਹਿੰਮਤ ਤੇ ਦਲੇਰੀ ਵਿਖਾਈ ਹੈ, ਜਿਸ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।

Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਵਲੋਂ ਸਾਰੇ ਜ਼ਿਲ੍ਹਿਆਂ ’ਚ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਸਮੀਖਿਆ ਅਗਲੀ ਖ਼ਬਰ ਪਾਕਿ-ਅਫ਼ਗਾਨਿਸਤਾਨ ਵਿਚਾਲੇ ਵਧਿਆ ਸਰਹੱਦੀ ਟਕਰਾਅ
Ad Position 24