29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮੈਂ ਫਖ਼ਰ ਨਾਲ ਕਹਿੰਦਾ ਹਾਂ ਕਿ ਦਿਮਾਗੀ ਨਕਸਲ ਹਾਂ- ਨਸੀਰੂਦੀਨ ਸ਼ਾਹ

ਮੈਂ ਫਖ਼ਰ ਨਾਲ ਕਹਿੰਦਾ ਹਾਂ ਕਿ ਦਿਮਾਗੀ ਨਕਸਲ ਹਾਂ- ਨਸੀਰੂਦੀਨ ਸ਼ਾਹ

Ad Position 21
No active advertisement
ਅਜੀਤ ਡੈਸਕ 29-10-2026

ਮੁੰਬਈ, 28 ਅਕਤੂਬਰ (ਇੰਟ.)-ਅਦਾਕਾਰ ਨਸੀਰੂਦੀਨ ਸ਼ਾਹ ਨੇ ਇਕ ਵਾਰ ਮੁੜ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਫੇਸਬੁੱਕ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਕਿਹਾ ਕਿ ਮੈਂ ਫਖ਼ਰ ਨਾਲ ਕਹਿੰਦਾ ਹਾਂ, ਮੈਂ ਦਿਮਾਗੀ ਨਕਸਲ ਹਾਂ। ਦਿਮਾਗੀ ਨਕਸਲ ਦੇ ਇਲਾਵਾ ਪਤਾ ਨਹੀਂ ਕੀ-ਕੀ ਉਪਨਾਮ ਦਿੱਤੇ ਹਨ ਚੌਂਕੀਦਾਰ ਨੇ ਮੇਰੇ ਵਰਗੇ ਲੋਕਾਂ ਨੂੰ, ਰਾਸ਼ਟਰ ਵਿਰੋਧੀ, ਟੁਕੜੇ-ਟੁਕੜੇ ਗੈਂਗ ਅਤੇ ਪਤਾ ਨਹੀਂ ਕੀ-ਕੀ। ਉਨ੍ਹਾਂ ਕਿਹਾ ਕਿ ਟੁਕੜੇ-ਟੁਕੜੇ ਗੈਂਗ ਜੇਕਰ ਇਸ ਮੁਲਕ ’ਚ ਕੋਈ ਹੈ ਤਾਂ ਉਹ ਇਹ ਨਾਜਾਇਜ਼ ਹਕੂਮਤ ਹੈ ਅਤੇ ਕੀ ਕਰੋਗੇ ਤੁਸੀਂ ? ਸਾਡੇ ਮੁਲਕ ਦੇ ਨੌਜਵਾਨਾਂ ਦੀ ਹਿੰਮਤ ਨੂੰ ਤੋੜਨ ਲਈ। ਸਿੱਖਿਆ ਸੰਸਥਾਵਾਂ ਨੂੰ ਬਰਬਾਦ ਕਰਨ ਲਈ ਅਤੇ ਸਾਡੇ ਲੋਕਤੰਤਰ ਨੂੰ ਖ਼ਤਰੇ ’ਚ ਪਾਉਣ ਲਈ, ਕਿਥੋਂ ਤੱਕ ਜਾਓਗੇ?

Ad Position 22
No active advertisement
ਪਿਛਲੀ ਖ਼ਬਰ ਪਾਇਲਟ ਸਮਿਤ ਮੱਛਾਰ ਦਾ ਯੂ.ਏ.ਈ. ਵਲੋਂ ਸਨਮਾਨ ਅਗਲੀ ਖ਼ਬਰ ਰਾਜਨਾਥ ਸਿੰਘ ਵਲੋਂ ਅਮਰੀਕੀ ਰੱਖਿਆ ਮੰਤਰੀ ਹੇਗਸੇਥ ਨਾਲ ਮੁਲਾਕਾਤ
Ad Position 24