25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਯਮੁਨਾ ਐਕਸਪ੍ਰੈੱਸਵੇਅ ’ਤੇ ਏ.ਸੀ. ਬੱਸ ਨੂੰ ਲੱਗੀ ਅੱਗ-9 ਯਾਤਰੀ ਜਿਊਂਦੇ ਸਡ਼ੇ

ਨੋਇਡਾ, 24 ਸਤੰਬਰ (ਪੀ.ਟੀ.ਆਈ.) -ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਮਹੋਬਾ ਜਾ ਰਹੀ ਇਕ ਬੱਸ ਨੂੰ ਗ੍ਰੇਟਰ ਨੋਇਡਾ ’ਚ ਯਮੁਨਾ ਐਕਸਪ੍ਰੈੱਸਵੇਅ ’ਤੇ ਅੱਗ ਲੱਗਣ ਕਾਰਨ 9 ਯਾਤਰੀ ਜਿਊਂਦੇ ਸੜ ਕੇ ਮਰ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ...

Ad Position 21
No active advertisement
ਅਜੀਤ ਡੈਸਕ 25-09-2026

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੁੱਖ ਪ੍ਰਗਟ, ਮੁਆਵਜ਼ੇ ਦਾ ਐਲਾਨ
ਨੋਇਡਾ, 24 ਸਤੰਬਰ (ਪੀ.ਟੀ.ਆਈ.) -ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਮਹੋਬਾ ਜਾ ਰਹੀ ਇਕ ਬੱਸ ਨੂੰ ਗ੍ਰੇਟਰ ਨੋਇਡਾ ’ਚ ਯਮੁਨਾ ਐਕਸਪ੍ਰੈੱਸਵੇਅ ’ਤੇ ਅੱਗ ਲੱਗਣ ਕਾਰਨ 9 ਯਾਤਰੀ ਜਿਊਂਦੇ ਸੜ ਕੇ ਮਰ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ  ਬੁੱਧਵਾਰ ਦੇਰ ਰਾਤ ਵਾਪਰੀ ਇਸ ਘਟਨਾ ਦੇ ਸੰਬੰਧ ’ਚ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਫ.ਆਈ.ਆਰ. ਮੁਤਾਬਕ, ਸੜਨ ਦੀ ਬੂ ਆਉਣ ਬਾਰੇ ਸੂਚਿਤ ਕੀਤੇ ਜਾਣ ਅਤੇ ਯਾਤਰੀਆਂ ਵਲੋਂ ਬੱਸ ਰੋਕਣ ਲਈ ਕਹੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਕਥਿਤ ਤੌਰ ’ਤੇ ਬੱਸ ਰੋਕਣ ਤੋਂ ਇਨਕਾਰ ਕਰ ਦਿੱਤਾ ਅਤੇ ਯਾਤਰੀਆਂ ਨੂੰ ਕਿਹਾ ਕਿ ਜੇ ਮਰਨਾ ਹੈ ਤਾਂ ਮਰ ਜਾਓ, ਪਰ ਅਸੀਂ ਬੱਸ ਨਹੀਂ ਰੋਕਾਂਗੇ। ਜਿਵੇਂ ਹੀ ਅੱਗ ਦੀਆਂ ਲਪਟਾਂ ਉੱਠੀਆਂ ਅਤੇ 35 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਧੂੰਏਂ ਨਾਲ ਭਰਨ ਲੱਗੀ, ਬਾਹਰ ਨਿਕਲਣ ਦਾ ਰਸਤਾ ਲੱਭਣ ਲਈ ਹਫੜਾ-ਦਫੜੀ ਮਚ ਗਈ। ਡਰਾਈਵਰ ਅਤੇ ਕੰਡਕਟਰ ਭੱਜਣ ’ਚ ਕਾਮਯਾਬ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਿਕ ਬੱਸ ਦੇ ਏਅਰ-ਕੰਡੀਸ਼ਨਿੰਗ ਸਿਸਟਮ ਵਿੱਚ ਚਿੰਗਾਰੀ ਜਾਂ ਧਮਾਕੇ ਕਾਰਨ ਅੱਗ ਲੱਗੀ ਹੋ ਸਕਦੀ ਹੈ। ਜਾਣਕਾਰੀ ਮਿਲਣ ‘ਤੇ ਪੁਲਿਸ ਅਧਿਕਾਰੀ, ਸਥਾਨਕ ਪੁਲਿਸ ਕਰਮਚਾਰੀਆਂ ਸਮੇਤ, ਇੱਕ ਰੈਸਕਿਊ ਟੈਂਡਰ, ਜੇਵਰ ਟੋਲ ਪਲਾਜ਼ਾ ‘ਤੇ ਤਾਇਨਾਤ ਇੱਕ ਫਾਇਰ ਟੈਂਡਰ ਅਤੇ ਚਾਰ ਹੋਰ ਫਾਇਰ ਟੈਂਡਰ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਅੱਗ ਬੁਝਾਈ।ਉਨ੍ਹਾਂ ਨੇ ਕਿਹਾ ਕਿ ਕਾਰਵਾਈ ਦੌਰਾਨ 20 ਤੋਂ ਵੱਧ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਲਈ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਬਰਖ਼ਾਸਤ ਆਈ.ਜੀ. ਰਾਜਜੀਤ ਸਿੰਘ ਨੇ ਪਟਿਆਲਾ ’ਚ ਕੀਤਾ ਆਤਮ ਸਮਰਪਣ ਅਗਲੀ ਖ਼ਬਰ ਭਾਜਪਾ ਵਲੋਂ ਪੰਜਾਬ ਅਤੇ ਚੰਡੀਗੜ੍ਹ ਲਈ ਸ੍ਰੀਨਿਵਾਸੁਲੂ ਸੂਬਾ ਜਨਰਲ ਸਕੱਤਰ (ਸੰਗਠਨ) ਨਿਯੁਕਤ
Ad Position 24