09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਰਕਾਰੀ ਕਾਲਜ ਭੁਲੱਥ ਵਿਖੇ ਅਰੋਹ ਫਾਊਂਡੇਸ਼ਨ ਨੇ ਵਿੱਤੀ ਸਾਖ਼ਰਤਾ ਕੈਂਪ ਲਗਾਇਆ

ਭੁਲੱਥ, 9 ਅਕਤੂਬਰ (ਮਨਜੀਤ ਸਿੰਘ ਰਤਨ)-ਵਿਦਿਆਰਥੀਆਂ ਨੂੰ ਵਿੱਤੀ ਤੌਰ ’ਤੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਬੱਚਤ, ਬੈਂਕਿੰਗ ਸੇਵਾਵਾਂ, ਬੀਮਾ ਅਤੇ ਸਰਕਾਰੀ ਵਿੱਤੀ ਯੋਜਨਾਵਾਂ ਸੰਬੰਧੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਅਰੋਹ ਫਾਊਂਡੇਸ਼ਨ ਵਲੋਂ ਸਰਕਾਰੀ ਕਾਲਜ ਭੁਲੱਥ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਅਰੋਹ ਫਾਊਂਡੇਸ਼ਨ ਦੀ ਵਿੱਤੀ ਸਲਾਹਕਾਰ ਕਮਲਜੀਤ ਕੌਰ, ਸਹਾਇਕ ਵਿੱਤੀ ਸਲਾਹਕਾਰ ਰੀਨੂ ਅਤੇ ਸਹਾਇਕ ਵਿੱਤੀ ਸਲਾਹਕਾਰ ਮਨਪ੍ਰੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੱਚਤ ਦੀ ਮਹੱਤਤਾ, ਨਿਯਮਿਤ ਬੱਚਤ ਦੀ ਆਦਤ, ਬੈਂਕ ਖਾਤੇ ਦੀ ਸਹੀ ਵਰਤੋਂ, ਆਵਰਤੀ ਜਮ੍ਹਾਂ ਖਾਤਾ, ਸਥਾਈ ਜਮ੍ਹਾਂ, ਜਨਤਕ ਭਵਿੱਖ ਨਿਧੀ ਆਦਿ ਬਾਰੇ ਜਾਣੂ ਕਰਵਾਇਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਯੋਜਨਾਵਾਂ ਸੰਬੰਧੀ ਸਵਾਲ ਵੀ ਪੁੱਛੇ ਗਏ, ਜਿਨ੍ਹਾਂ ਦੇ ਸਲਾਹਕਾਰਾਂ ਵਲੋਂ ਤਸੱਲੀਬਖ਼ਸ਼ ਜਵਾਬ ਦਿੱਤੇ ਗਏ | ਇਸ ਮੌਕੇ ਸਰਕਾਰੀ ਕਾਲਜ ਭੁਲੱਥ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਵਿਜੈ ਸ਼ੰਕਰ, ਡਾ.

Ad Position 21
No active advertisement
ਅਜੀਤ ਡੈਸਕ 10-10-2026
ਭੁਲੱਥ, 9 ਅਕਤੂਬਰ (ਮਨਜੀਤ ਸਿੰਘ ਰਤਨ)-ਵਿਦਿਆਰਥੀਆਂ ਨੂੰ ਵਿੱਤੀ ਤੌਰ ’ਤੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਬੱਚਤ, ਬੈਂਕਿੰਗ ਸੇਵਾਵਾਂ, ਬੀਮਾ ਅਤੇ ਸਰਕਾਰੀ ਵਿੱਤੀ ਯੋਜਨਾਵਾਂ ਸੰਬੰਧੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਅਰੋਹ ਫਾਊਂਡੇਸ਼ਨ ਵਲੋਂ ਸਰਕਾਰੀ ਕਾਲਜ ਭੁਲੱਥ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਅਰੋਹ ਫਾਊਂਡੇਸ਼ਨ ਦੀ ਵਿੱਤੀ ਸਲਾਹਕਾਰ ਕਮਲਜੀਤ ਕੌਰ, ਸਹਾਇਕ ਵਿੱਤੀ ਸਲਾਹਕਾਰ ਰੀਨੂ ਅਤੇ ਸਹਾਇਕ ਵਿੱਤੀ ਸਲਾਹਕਾਰ ਮਨਪ੍ਰੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੱਚਤ ਦੀ ਮਹੱਤਤਾ, ਨਿਯਮਿਤ ਬੱਚਤ ਦੀ ਆਦਤ, ਬੈਂਕ ਖਾਤੇ ਦੀ ਸਹੀ ਵਰਤੋਂ, ਆਵਰਤੀ ਜਮ੍ਹਾਂ ਖਾਤਾ, ਸਥਾਈ ਜਮ੍ਹਾਂ, ਜਨਤਕ ਭਵਿੱਖ ਨਿਧੀ ਆਦਿ ਬਾਰੇ ਜਾਣੂ ਕਰਵਾਇਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਯੋਜਨਾਵਾਂ ਸੰਬੰਧੀ ਸਵਾਲ ਵੀ ਪੁੱਛੇ ਗਏ, ਜਿਨ੍ਹਾਂ ਦੇ ਸਲਾਹਕਾਰਾਂ ਵਲੋਂ ਤਸੱਲੀਬਖ਼ਸ਼ ਜਵਾਬ ਦਿੱਤੇ ਗਏ | ਇਸ ਮੌਕੇ ਸਰਕਾਰੀ ਕਾਲਜ ਭੁਲੱਥ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਵਿਜੈ ਸ਼ੰਕਰ, ਡਾ. ਮੁਖਵੀਰ ਸਿੰਘ ਰਜਿਸਟਰਾਰ, ਪ੍ਰੋ. ਗੁਰਵਿੰਦਰ ਸਿੰਘ ਅਤੇ ਪ੍ਰੋ. ਜਸਵੀਰ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ | ਇਹ ਵਿੱਤੀ ਸਾਖਰਤਾ ਕੈਂਪ ਵਿਦਿਆਰਥੀਆਂ ਨੂੰ ਬੱਚਤ ਦੀ ਮਹੱਤਤਾ ਸਮਝਣ, ਪੈਸੇ ਦੀ ਸਹੀ ਵਰਤੋਂ ਕਰਨ ਅਤੇ ਆਪਣੇ ਭਵਿੱਖ ਲਈ ਮਜ਼ਬੂਤ ਵਿੱਤੀ ਯੋਜਨਾਬੰਦੀ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ ਸਿਹਤ ਸੇਵਾਵਾਂ ਸੰਬੰਧੀ ਦਿੱਤਾ ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ ਨੂੰ ਮੰਗ ਪੱਤਰ ਮੰਗ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ’ਚ ਸੈਕਿੰਡ ਟਰਮ ਦੀ ਸ਼ੁਰੂਆਤ
Ad Position 24