28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਭਾਰਤੀ ਸੰਵਿਧਾਨ ਦਿਵਸ ਨੂੰ ਸਮਰਪਿਤ ਰੇਲ ਕੋਚ ਫ਼ੈਕਟਰੀ ਵਿਖੇ ਸਮਾਗਮ ਕਰਵਾਇਆ

ਹੁਸੈਨਪੁਰ, 28 ਨਵੰਬਰ (ਤਰਲੋਚਨ ਸਿੰਘ ਸੋਢੀ)-ਭਾਰਤੀ ਸੰਵਿਧਾਨ ਦਿਵਸ ਦੇ ਮੌਕੇ ’ਤੇ ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ, ਡਾ. ਅੰਬੇਡਕਰ ਬੁੱਧ ਵਿਹਾਰ ਰੇਲ ਕੋਚ ਫ਼ੈਕਟਰੀ ਕਪੂਰਥਲਾ ਅਤੇ ਐੱਸ.

Ad Position 21
No active advertisement
ਭਾਰਤੀ ਸੰਵਿਧਾਨ ਦਿਵਸ ਮੌਕੇ ਰੇਲ ਕੋਚ ਫ਼ੈਕਟਰੀ ਵਿਖੇ ਕਰਵਾਏ ਗਏ ਸਮਾਗਮ ਦਾ ਦ੍ਰਿਸ਼। ਤਸਵੀਰ : ਸੋਢੀ 29-11-2026
ਹੁਸੈਨਪੁਰ, 28 ਨਵੰਬਰ (ਤਰਲੋਚਨ ਸਿੰਘ ਸੋਢੀ)-ਭਾਰਤੀ ਸੰਵਿਧਾਨ ਦਿਵਸ ਦੇ ਮੌਕੇ ’ਤੇ ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ, ਡਾ. ਅੰਬੇਡਕਰ ਬੁੱਧ ਵਿਹਾਰ ਰੇਲ ਕੋਚ ਫ਼ੈਕਟਰੀ ਕਪੂਰਥਲਾ ਅਤੇ ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਕਪੂਰਥਲਾ ਵਲੋਂ ਸਾਂਝੇ ਤੌਰ ’ਤੇ ਵਿਸ਼ੇਸ਼ ਸੰਵਿਧਾਨ ਦਿਵਸ ਨੂੰ ਸਮਰਪਿਤ ਰੇਲ ਕੋਚ ਫ਼ੈਕਟਰੀ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਮੁੱਖ ਬੁਲਾਰੇ ਵਜੋਂ ਇੰਜੀਨੀਅਰ ਜੀਤ ਸਿੰਘ ਵਲੋਂ ਸੰਵਿਧਾਨ ਦੀ ਪ੍ਰਸਤਾਵਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਐਡਵੋਕੇਟ ਅੰਮ੍ਰਿਤਪਾਲ ਨੇ ਮਹਿਲਾਵਾਂ ਦੇ ਅਧਿਕਾਰਾਂ ਤੇ ਸੰਵਿਧਾਨਕ ਸੁਰੱਖਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅਰਵਿੰਦ ਪ੍ਰਸਾਦ ਪ੍ਰਧਾਨ ਆਲ ਇੰਡੀਆ ਓ.ਬੀ.ਸੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ.ਸੀ.ਐੱਫ. ਕਪੂਰਥਲਾ ਵਲੋ ਪਿਛਡ਼ਾ ਵਰਗ ਸਮਾਜ ਦੇ ਹਿਤਾਂ ਲਈ ਮੰਡਲ ਕਮਿਸ਼ਨ ਦੇ ਹੁਣ ਤੱਕ ਲਾਗੂ ਨਾ ਹੋਣ ਬਾਰੇ ਆਪਣੇ ਵਿਚਾਰ ਰੱਖੇ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮਾਸਟਰ ਕੁਸ਼ਲ ਕੁਮਾਰ, ਜਨਰਲ ਸਕੱਤਰ ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਕਪੂਰਥਲਾ ਨੇ ਭਾਰਤੀ ਸੰਵਿਧਾਨ ਦੇ ਵਿਚ ਮਿਲੇ ਮੌਲਿਕ ਅਧਿਕਾਰ ਅਤੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਬਰਾਬਰੀ ਲਈ ਮਿਲੇ ਅਧਿਕਾਰਾਂ ਦੀ ਚਰਚਾ ਕੀਤੀ ਅਤੇ ਉਨ੍ਹਾਂ ਦੇ ਲਾਗੂ ਨਾ ਹੋਣ ਬਾਰੇ ਜ਼ਿੰਮੇਵਾਰ ਰਾਜਨੀਤਿਕ ਅਤੇ ਸਮਾਜਿਕ ਅਦਾਰਿਆਂ ਦੀ ਆਲੋਚਨਾ ਕੀਤੀ। ਇਸ ਤੋਂ ਇਲਾਵਾ ਰਾਜਕੁਮਾਰ ਮਾਨਵ ਅਤੇ ਸੰਧੂਰਾ ਸਿੰਘ ਵਲੋਂ ਮਿਸ਼ਨਰੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਜਦਕਿ ਰਣਜੀਤ ਸਿੰਘ ਜਨਰਲ ਸਕੱਤਰ ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਇੰਜ. ਮਨਜੀਤ ਸਿੰਘ, ਅਤਰਵੀਰ ਸਿੰਘ, ਸਵਾਮੀ ਰਾਜਪਾਲ, ਸੰਧੂਰਾ ਸਿੰਘ, ਰਣਜੀਤ ਸਿੰਘ, ਆਰ.ਕੇ ਪਾਲ, ਲੈਕਚਰਾਰ ਮਨੋਜ ਕੁਮਾਰ, ਭੁਪਿੰਦਰ ਸਿੰਘ, ਜਸਪਾਲ ਸਿੰਘ, ਸੂਰਜ ਕੁਮਾਰ, ਸੰਜੇ ਸਿੰਘ, ਜਗਜੀਵਨ ਰਾਮ, ਵੇਦ ਪ੍ਰਕਾਸ਼, ਬੀਰ ਸਿੰਘ ਵਡ਼ੈਚ, ਬਲਵਿੰਦਰ ਸਿੰਘ, ਮੋਤੀ ਲਾਲ, ਹੰਸ ਰਾਜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਈ.ਟੀ.ਟੀ. ਤੋਂ ਬੀ.ਪੀ.ਈ.ਓ. ਤੱਕ ਦੀਆਂ ਤਰੱਕੀਆਂ ਤਰਕਸੰਗਤ ਢੰਗ ਨਾਲ ਕੀਤੀਆਂ ਜਾਣ-ਡੀ.ਟੀ.ਐਫ. ਆਗੂ ਡੀ.ਟੀ.ਐਫ. ਦਾ ਵਫ਼ਦ... ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ’ਚ ਕਰਵਾਇਆ ਸੰਵਿਧਾਨ ਦਿਵਸ ’ਤੇ ਵਿਸ਼ੇਸ਼ ਲੈਕਚਰ
Ad Position 24