ਸੰਵਿਧਾਨ ਦਿਵਸ ਮੌਕੇ ਕੰਪਿਊਟਰ ਲੈਬ ਦਾ ਉਦਘਾਟਨ, ਸਿੱਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ
ਫਗਵਾਡ਼ਾ, 28 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਅਰਬਨ ਅਸਟੇਟ ਫਗਵਾਡ਼ਾ ਵੱਲੋਂ ਸੰਵਿਧਾਨ ਦਿਵਸ ਦੇ ਸਬੰਧ ਵਿਚ ਡਾ.
ਫਗਵਾਡ਼ਾ, 28 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਅਰਬਨ ਅਸਟੇਟ ਫਗਵਾਡ਼ਾ ਵੱਲੋਂ ਸੰਵਿਧਾਨ ਦਿਵਸ ਦੇ ਸਬੰਧ ਵਿਚ ਡਾ. ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾਡ਼ਾ ਵਿਖੇ ਇੱਕ ਵਿਸ਼ੇਸ਼ ਸਮਾਗਮ ਬਡ਼ੇ ਉਤਸ਼ਾਹ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਸਤਿਕਾਰਯੋਗ ਗੁਰਮੇਲ ਸਿੰਘ ਵਿਰਕ ਅਮਰੀਕਾ ਤੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸਵੇਰੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਭਾ ਵੱਲੋਂ ਨਵੀਂ ਤਿਆਰ ਕੀਤੀ ਗਈ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ। ਸਮਾਗਮ ਦੌਰਾਨ ਸਭਾ ਵੱਲੋਂ ਚਲਾਏ ਜਾ ਰਹੇ ਮੁਫ਼ਤ ਕੰਪਿਊਟਰ ਕੋਰਸ ਦੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸੇ ਤਰ੍ਹਾਂ ਮੁਫ਼ਤ ਡਰੈੱਸ ਡਿਜ਼ਾਈਨਿੰਗ ਕੋਰਸ ਦੀਆਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਦੇਣ ਦੇ ਨਾਲ-ਨਾਲ ਸਿਲਾਈ ਮਸ਼ੀਨਾਂ ਵੀ ਭੇਟ ਕੀਤੀਆਂ ਗਈਆਂ, ਤਾਂ ਜੋ ਉਹ ਸਿਖਲਾਈ ਪ੍ਰਾਪਤ ਕਰਨ ਉਪਰੰਤ ਸਵੈ-ਰੁਜ਼ਗਾਰ ਸ਼ੁਰੂ ਕਰਕੇ ਆਤਮ-ਨਿਰਭਰ ਬਣ ਸਕਣ। ਇਸ ਮੌਕੇ ਜਰਮਨੀ ਤੋਂ ਪਹੁੰਚੇ ਜੋਗਿੰਦਰ ਝਿੱਕਾ ਨੇ ਸੰਵਿਧਾਨ ਦਿਵਸ ਨੂੰ ਸਮਰਪਿਤ ਗੀਤ-ਸੰਗੀਤ ਦੀ ਪੇਸ਼ਕਾਰੀ ਕੀਤੀ ਤੇ ਸੋਹਣ ਸਹਿਜਲ ਨੇ ਆਪਣੀ ਕਵਿਤਾ ਰਾਹੀਂ ਸੰਵਿਧਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਪ੍ਰਿੰਸੀਪਲ ਡਾ. ਚੰਦਰ ਕਾਂਤਾ ਬਸਰਾ, ਸਰਪੰਚ ਸਤਪਾਲ ਵਿਰਕ ਅਤੇ ਡਾ. ਅੰਬੇਡਕਰ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਮੋਹਿਤ, ਖੁਸ਼ਦੀਪ ਅਤੇ ਅਧਿਆਪਕਾ ਰੇਨੂੰ ਸੁਮਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਘਣਸ਼ਾਮ ਨੇ ਮੁੱਖ ਮਹਿਮਾਨ ਅਤੇ ਆਏ ਬੱੁਧੀਜੀਵੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਸਭਾ ਵੱਲੋਂ ਸਮਾਜ ਭਲਾਈ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਵਿਚ ਸਭਾ ਦੇ ਕਾਰਜਕਾਰੀ ਪ੍ਰਧਾਨ ਅਵਤਾਰ ਸਿੰਘ ਦਰਦੀ, ਸਰਵਣ ਬਿਰਾਹ, ਘਣਸ਼ਾਮ, ਗੁਰਮੇਜ ਸਿੰਘ, ਕੇ.ਕੇ. ਗੁਰੂ, ਮਨੋਹਰ ਲਾਲ, ਮੋਢੀ , ਪ੍ਰੇਮ ਸਰੋਏ, ਪ੍ਰਸ਼ੋਤਮ ਜੱਖੂ, ਚਮਨ ਲਾਲ, ਬਲਦੇਵ ਸਿੰਘ, ਡਾ. ਤੀਰਥ ਬਸਰਾ, ਰਾਮ ਸ਼ਰਨ ਸਰੋਆ, ਬਲਵੰਤ ਸਿੰਘ ਦਰੋਚ, ਨਸੀਬ ਚੰਦ, ਰਾਜ ਕੁਮਾਰ, ਅਵਤਾਰ ਗੈੱਟ, ਕੌਂਸਲਰ ਗੁਰਪ੍ਰੀਤ ਜੰਡੂ, ਰਣਜੀਵ ਕੁਮਾਰ, ਸੁਰਿੰਦਰ ਕੁਮਾਰ, ਤਰਸੇਮ ਸੱਲ੍ਹਣ, ਪ੍ਰਧਾਨ ਦਵਿੰਦਰ ਕੁਲਥਮ, ਜੀਤ ਸਿੰਘ , ਰਾਮ ਆਸਰਾ, ਗੁਰਦਿਆਲ ਸਿੰਘ ਸੋਢੀ, ਸੁਰਜੀਤ ਕੁਮਾਰ, ਸੋਹਣ ਲਾਲ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।