ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ)-ਬੋਸਟਨ ਵਿਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੇ ਏਰੀਅਲ ਵੇਲਾਸਕੁਏਜ਼ ਮੋਰਾਲੇਸ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ| ਉਹ ਅਲ ਸਲਵਾਡੋਰ ਦਾ ਰਹਿਣ ਵਾਲਾ ਇਕ ਅਜਿਹਾ ਪ੍ਰਵਾਸੀ ਹੈ ਜਿਸ ਕੋਲ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਹਨ |
ਉਸ ਨੇ ਪਿਛਲੇ ਹਫ਼ਤੇ ਮੈਸੇਚਿਉਸੇਟਸ ਲਾਟਰੀ ਵਿਚ 10 ਲੱਖ ਡਾਲਰ ਜਿੱਤੇ ਸਨ| ਹਫਤੇ ਦੇ ਅੰਤ ਵਿਚ, ਮੈਸੇਚਿਉਸੇਟਸ ਲਾਟਰੀ ਨੇ ਏਰੀਅਲ ਵੇਲਾਸਕੁਏਜ਼-ਮੋਰਾਲੇਸ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ 10 ਲੱਖ ਡਾਲਰ ਦੀ ਜਿੱਤ ਦਾ ਚੈੱਕ ਫੜੀ ਮੁਸਕਰਾ ਰਿਹਾ ਸੀ |
ਸੋਸ਼ਲ ਮੀਡੀਆ ’ਤੇ ਲੋਕਾਂ ਨੇ ਉਸ ਨੂੰ ਵਧਾਈ ਦਿੱਤੀ ਪਰ ਅਗਲੇ ਹੀ ਦਿਨ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ’ ਨੇ ਉਸ ਨੂੰ ਈਸਟ ਬੋਸਟਨ ਤੋਂ ਗ੍ਰਿਫਤਾਰ ਕਰ ਲਿਆ| ਇਹ ਉਹੀ ਇਲਾਕਾ ਹੈ ਜਿੱਥੇ ਉਸ ਨੇ ਇਕ ਸਥਾਨਕ ਦੁਕਾਨ ਤੋਂ ਲਾਟਰੀ ਟਿਕਟ ਖਰੀਦੀ ਸੀ| ਹੁਣ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ|