ਚੇਨਈ, 29 ਨਵੰਬਰ - ਡੀ.ਐਮ.ਕੇ. ਪ੍ਰਧਾਨ ਐਮ.ਕੇ. ਸਟਾਲਿਨ ਨਾਲ ਮੁਲਾਕਾਤ ਤੋਂ ਬਾਅਦ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, "ਥਿਰੂ ਸਟਾਲਿਨ ਜੀ ਨਾਲ ਸਾਡੀ ਬਹੁਤ ਵਧੀਆ ਅਤੇ ਸੁਹਿਰਦ ਮੁਲਾਕਾਤ ਹੋਈ। ਅਸੀਂ ਉਨ੍ਹਾਂ ਸਾਹਮਣੇ ਆਪਣਾ ਪੱਖ ਰੱਖਿਆ। ਸਾਡਾ ਮੰਨਣਾ ਹੈ ਕਿ ਹੱਦਬੰਦੀ ਰਾਹੀਂ 850 ਸੀਟਾਂ ਵਾਲੀ ਸੰਸਦ ਬਣਾਉਣਾ—ਜਿਸ ਵਿਚ ਭਾਜਪਾ ਨੂੰ ਇਨ੍ਹਾਂ 850 ਸੀਟਾਂ ਦਾ ਸਰੂਪ ਤੈਅ ਕਰਨ ਅਤੇ ਭਾਰਤ ਵਿਚ ਚੋਣ ਹਲਕਿਆਂ ਦੀ ਪ੍ਰਕਿਰਤੀ ਬਦਲਣ ਦੀ ਖੁੱਲ੍ਹ ਮਿਲ ਜਾਵੇਗੀ—ਨਾ ਸਿਰਫ਼ ਭਾਰਤ ਦੇਸ਼ ਲਈ, ਸਗੋਂ ਦੱਖਣੀ ਭਾਰਤ ਅਤੇ ਖ਼ਾਸ ਤੌਰ 'ਤੇ ਤਾਮਿਲਨਾਡੂ ਲਈ ਵੀ ਨੁਕਸਾਨਦੇਹ ਹੈ... ਅਸੀਂ ਭਰਾ ਸਟਾਲਿਨ, ਜੋ ਤਾਮਿਲਨਾਡੂ ਦੇ ਪੱਕੇ ਰੱਖਿਅਕ ਹਨ, ਨੂੰ ਬੇਨਤੀ ਕੀਤੀ ਕਿ ਉਹ ਤਾਮਿਲਨਾਡੂ ਦੀ ਰੱਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਭਾਜਪਾ ਦੀ ਇਹ ਘਿਨਾਉਣੀ ਚਾਲ ਕਾਮਯਾਬ ਨਾ ਹੋਵੇ... ਜੇਕਰ ਭਾਜਪਾ 850 ਸੀਟਾਂ ਵਾਲੀ ਲੋਕ ਸਭਾ ਦਾ ਨਵਾਂ ਢਾਂਚਾ ਤਿਆਰ ਕਰ ਲੈਂਦੀ ਹੈ, ਤਾਂ ਭਾਰਤ ਵਿਚ ਲੋਕਤੰਤਰ ਖ਼ਤਮ ਹੋ ਜਾਵੇਗਾ।"
ਉਨ੍ਹਾਂ ਕਿਹਾ, "ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਡੀ.ਐਮ.ਕੇ. ਨੇ ਕੀ ਕਿਹਾ ਹੈ ਜਾਂ ਕੀ ਕੀਤਾ ਹੈ। ਮੈਂ ਤੁਹਾਨੂੰ ਉਹ ਦੱਸ ਰਿਹਾ ਹਾਂ ਜੋ ਅਸੀਂ ਵਿਚਾਰਿਆ ਅਤੇ ਜੋ ਅਸੀਂ ਭਰਾ ਸਟਾਲਿਨ ਨੂੰ ਕਿਹਾ। ਅਸੀਂ ਭਰਾ ਸਟਾਲਿਨ ਨੂੰ ਦੱਸਿਆ ਕਿ ਇਹ ਤਾਮਿਲ ਸੱਭਿਆਚਾਰ, ਤਾਮਿਲ ਭਾਸ਼ਾ, ਤਾਮਿਲ ਲੋਕਾਂ, ਭਾਰਤੀ ਸੰਘ ਅਤੇ ਖੁਦ ਭਾਰਤ ਲਈ ਇਕ ਖ਼ਤਰਾ ਹੈ। ਅਤੇ ਭਰਾ ਸਟਾਲਿਨ ਨੂੰ, ਸਾਰੇ ਦੇਸ਼-ਭਗਤ ਲੋਕਾਂ ਵਾਂਗ, ਇਸ ਖ਼ਤਰੇ ਦੇ ਵਿਰੁੱਧ ਖੜ੍ਹੇ ਹੋਣਾ ਚਾਹੀਦਾ ਹੈ।"
ਉਨ੍ਹਾਂ ਕਿਹਾ, "ਆਰ.ਐਸ.ਐਸ. ਤਾਮਿਲ-ਵਿਰੋਧੀ ਤਾਕਤ ਹੈ; ਇਹ ਤਾਮਿਲ ਸੱਭਿਅਤਾ ਦੇ ਸੰਕਲਪ ਦਾ ਵਿਰੋਧ ਕਰਦੀ ਹੈ। ਜਿਸ ਦਿਨ ਭਾਜਪਾ ਨੇ ਭਾਰਤ ਦੇ ਚੋਣ ਹਲਕਿਆਂ ਨੂੰ ਮੁੜ ਤੈਅ ਕਰਕੇ 850 ਸੀਟਾਂ ਕਰ ਦਿੱਤੀਆਂ, ਉਸੇ ਦਿਨ ਭਾਰਤ ਵਿਚ ਲੋਕਤੰਤਰ ਖ਼ਤਮ ਹੋ ਜਾਵੇਗਾ ਅਤੇ ਤਾਮਿਲ ਸੱਭਿਆਚਾਰ ਤੇ ਤਾਮਿਲ ਭਾਸ਼ਾ 'ਤੇ ਪੂਰੀ ਤਰ੍ਹਾਂ ਹਮਲਾ ਸ਼ੁਰੂ ਹੋ ਜਾਵੇਗਾ। ਯਾਦ ਰੱਖਣਾ, ਮੈਂ ਕੀ ਕਹਿ ਰਿਹਾ ਹਾਂ।"
ਤਾਜ਼ਾ ਖ਼ਬਰਾਂ
Free
ਤਾਮਿਲ ਸੱਭਿਆਚਾਰ, ਤਾਮਿਲ ਭਾਸ਼ਾ, ਤਾਮਿਲ ਲੋਕਾਂ, ਭਾਰਤੀ ਸੰਘ ਲਈ ਇਕ ਖ਼ਤਰਾ ਹੈ 'ਹੱਦਬੰਦੀ ਬਿੱਲ' - ਰਾਹੁਲ ਗਾਂਧੀ
ਚੇਨਈ, 29 ਨਵੰਬਰ - ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ 'ਇੰਡੀਆ' ਗੱਠਜੋੜ ਦੇ ਹੋਰ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ, ਡੀ.ਐਮ.ਕੇ. ਦੇ ਪ੍ਰਧਾਨ...
ਅਜੀਤ ਡੈਸਕ
29-11-2026