29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਤਾਮਿਲਨਾਡੂ - ਹੱਦਬੰਦੀ ਬਿੱਲ' ਬਾਰੇ ਪਾਰਟੀ ਦਾ ਰੁਖ਼, ਪਹਿਲਾਂ ਵਾਂਗ ਹੀ ਕਾਇਮ - ਐਮ.ਕੇ. ਸਟਾਲਿਨ

ਚੇਨਈ, 29 ਨਵੰਬਰ - ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ 'ਇੰਡੀਆ' ਗੱਠਜੋੜ ਦੇ ਹੋਰ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ...

Ad Position 21
No active advertisement
ਅਜੀਤ ਡੈਸਕ 29-11-2026

ਚੇਨਈ, 29 ਨਵੰਬਰ - ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ 'ਇੰਡੀਆ' ਗੱਠਜੋੜ ਦੇ ਹੋਰ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ, ਡੀ.ਐਮ.ਕੇ. ਦੇ ਪ੍ਰਧਾਨ ਐਮ.ਕੇ. ਸਟਾਲਿਨ ਨੇ ਕਿਹਾ, 'ਹੱਦਬੰਦੀ ਬਿੱਲ' ਬਾਰੇ ਪਾਰਟੀ ਦਾ ਰੁਖ਼ ਪਹਿਲਾਂ ਵਾਂਗ ਹੀ ਕਾਇਮ ਹੈ।
"ਜੇਕਰ 1971 ਦੀ ਮਰਦਮਸ਼ੁਮਾਰੀ ਦੇ ਆਧਾਰ 'ਤੇ ਹਲਕਿਆਂ ਦੀ ਹੱਦਬੰਦੀ ਕੀਤੀ ਜਾਂਦੀ ਹੈ, ਤਾਂ ਤਾਮਿਲਨਾਡੂ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ; ਅਸਲ ਵਿਚ, ਸਮੁੱਚੇ ਦੱਖਣੀ ਰਾਜ ਇਸ ਨਾਲ ਪ੍ਰਭਾਵਿਤ ਹੋਣਗੇ। ਖ਼ਾਸ ਤੌਰ 'ਤੇ ਦੱਖਣੀ ਰਾਜਾਂ ਦੀਆਂ ਸਿਆਸੀ ਪਾਰਟੀਆਂ ਲਈ, ਇਹ ਹੋਂਦ ਬਚਾਉਣ ਦੀ ਲੜਾਈ ਹੈ। ਅਜਿਹੇ ਹਾਲਾਤਾਂ ਵਿਚ, ਇਸ ਬਿੱਲ ਦਾ ਸਮਰਥਨ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਕੋਈ ਹੋਰ ਬਦਲਵਾਂ ਪ੍ਰਸਤਾਵ ਵੀ ਮੌਜੂਦ ਨਹੀਂ ਹੈ। ਸੰਸਦ ਵਿਚ ਆਪਣੀ ਤਾਕਤ ਦੀ ਵਰਤੋਂ ਕਰਦਿਆਂ, ਅਸੀਂ ਅਗਲੇ 25 ਸਾਲਾਂ ਲਈ ਤਾਮਿਲਨਾਡੂ ਦੇ ਸਿਆਸੀ ਭਵਿੱਖ ਨੂੰ ਸੁਰੱਖਿਅਤ ਕੀਤਾ ਹੈ। ਇਸ ਮਾਮਲੇ 'ਤੇ ਕੋਈ ਵੀ ਭਾਵੁਕ ਜਾਂ ਜਲਦਬਾਜ਼ੀ ਵਾਲਾ ਫ਼ੈਸਲਾ ਲੈਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਅੰਨਾ (ਸੀ.ਐਨ. ਅੰਨਾਦੁਰਾਈ) ਤੋਂ ਲੈ ਕੇ ਸਟਾਲਿਨ ਤੱਕ, ਅਸੀਂ ਰਾਜਾਂ ਦੇ ਹੱਕਾਂ ਲਈ ਲੜਾਈ ਲੜੀ ਹੈ ਅਤੇ ਅਸੀਂ ਇਸ ਸੰਘਰਸ਼ ਵਿਚ ਜੇਤੂ ਰਹਾਂਗੇ। ਭਾਰਤ ਭਰ ਦੇ ਆਗੂਆਂ ਦੇ ਇੱਥੇ ਇਕੱਠੇ ਹੋਣ ਦੇ ਬਾਵਜੂਦ, ਸਾਡਾ ਸਟੈਂਡ ਉਹੀ ਹੈ—ਜੋ ਪਹਿਲਾਂ ਸੀ, ਜੋ ਹੁਣ ਹੈ ਅਤੇ ਜੋ ਹਮੇਸ਼ਾ ਰਹੇਗਾ। ਤਾਮਿਲਨਾਡੂ ਸਭ ਤੋਂ ਪਹਿਲਾਂ ਹੈ।"

Ad Position 22
No active advertisement
ਅਗਲੀ ਖ਼ਬਰ ਤਾਮਿਲ ਸੱਭਿਆਚਾਰ, ਤਾਮਿਲ ਭਾਸ਼ਾ, ਤਾਮਿਲ ਲੋਕਾਂ, ਭਾਰਤੀ ਸੰਘ ਲਈ ਇਕ ਖ਼ਤਰਾ ਹੈ 'ਹੱਦਬੰਦੀ ਬਿੱਲ' - ਰਾਹੁਲ ਗਾਂਧੀ
Ad Position 24