12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬਾਵਾ ਲਾਲਵਾਨੀ ਪਬਲਿਕ ਸਕੂਲ ਦੀ ਪਾਰਿਕਾ ਪੁਰੀ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂਅ ਦਰਜ ਕਰਵਾਇਆ

ਕਪੂਰਥਲਾ, 11 ਅਗਸਤ (ਵਿ. ਪ੍ਰ.)

Ad Position 21
No active advertisement
ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂਅ ਦਰਜ ਕਰਵਾਉਣ ਵਾਲੀ ਬਾਵਾ ਲਾਲਵਾਨੀ ਪਬਲਿਕ ਸਕੂਲ ਦੀ ਵਿਦਿਆਰਥਣ ਪਾਰਿਕਾ ਪੁਰੀ ਸਕੂਲ ਦੀ ਪਿ੍ੰਸੀਪਲ ਡਾ. ਏਕਤਾ ਧਵਨ ਨਾਲ | ਅਜੀਤ ਤਸਵੀਰ 12-08-2026
ਕਪੂਰਥਲਾ, 11 ਅਗਸਤ (ਵਿ.ਪ੍ਰ.)-ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਦੀ ਵਿਦਿਆਰਥਣ ਪਾਰਿਕਾ ਪੁਰੀ ਨੇ ਆਪਣੀਆਂ ਅਸਾਧਾਰਨ ਮਾਨਸਿਕ ਯੋਗਤਾ ਦਾ ਪ੍ਰਦਰਸ਼ਨ ਕਰਦਿਆਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂਅ ਦਰਜ ਕਰਵਾਇਆ | ਸਕੂਲ ਦੀ ਪਿ੍ੰਸੀਪਲ ਡਾ. ਏਕਤਾ ਧਵਨ ਨੇ ਦੱਸਿਆ ਕਿ ਪਾਰਿਕਾ ਪੁਰੀ ਨੇ ਕੇਵਲ 11 ਸਾਲ ਦੀ ਉਮਰ ਵਿਚ 2 ਮਿੰਟ 17 ਸੈਕਿੰਡ ਵਿਚ 79 ਤੋਂ 79001 ਤੱਕ ਦੇ ਹਜ ਅੰਕ ਵਿਚ 79 ਜੋੜ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਪਾਰਿਕਾ ਪੁਰੀ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਸਫ਼ਲਤਾ ਉਮਰ ਨਾਲ ਨਹੀਂ ਸਗੋਂ ਅਸਾਧਾਰਨ ਉਪਲਬਧੀਆਂ ਹਾਸਲ ਕਰਨ ਦੇ ਦਿ੍ੜ ਇਰਾਦੇ ਨਾਲ ਮਾਪੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਹ ਵਿਲੱਖਣ ਸਫ਼ਲਤਾ ਪਾਰਿਕਾ ਪੁਰੀ ਦੀ ਮਿਹਨਤ ਤੇ ਲਗਨ ਪ੍ਰਤੀ ਅਟਲ ਸਮਰਪਣ ਦਾ ਪ੍ਰਤੀਕ ਹੈ |
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਮਿੱਠੜਾ ਵਿਚ ‘ਏਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਕਾਲਜ ਕੰਪਲੈਕਸ ’­ਚ ਬੂਟੇ ਲਗਾਏ ਗਏ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਨਗਰ ਕੀਰਤਨ ਦੀਆਂ ਤਿਆਰੀਆਂ ਜਾਰੀ-ਜਥੇ. ਡੋਗਰਾਂਵਾਲ
Ad Position 24