20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਰਮਨਜੋਤ ਸਿੰਘ ਤੀਸਰੀ ਵਾਰ ਪਟਵਾਰ ਯੂਨੀਅਨ ਤਹਿਸੀਲ ਕਪੂਰਥਲਾ ਦੇ ਪ੍ਰਧਾਨ ਚੁਣੇ

ਕਪੂਰਥਲਾ, 20 ਨਵੰਬਰ (ਸਡਾਨਾ)-ਦੀ ਰੈਵੀਨਿਊ ਪਟਵਾਰ ਯੂਨੀਅਨ ਕਪੂਰਥਲਾ ਦਾ ਚੋਣ ਇਜਲਾਸ ਸਾਬਕਾ ਜਨਰਲ ਸਕੱਤਰ ਮੱਖਣ ਲਾਲ ਅਟਵਾਲ, ਨਾਇਬ ਤਹਿਸੀਲਦਾਰ ਗੁਲਜਾਰ ਸਿੰਘ ਤੇ ਸੇਵਾ ਮੁਕਤ ਕਾਨੂੰਗੋ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਜਨਰਲ ਸਕੱਤਰ ਪ੍ਰੀਤੋਸ਼ ਚੋਪਡ਼ਾ ਨੇ 2 ਸਾਲ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਤੇ ਖ਼ਜ਼ਾਨਚੀ ਹਰਪ੍ਰੀਤ ਸਿੰਘ ਨੇ ਲੇਖਾ ਜੋਖਾ ਦੱਸਿਆ।

Ad Position 21
No active advertisement
ਅਜੀਤ ਡੈਸਕ 21-11-2026
ਕਪੂਰਥਲਾ, 20 ਨਵੰਬਰ (ਸਡਾਨਾ)-ਦੀ ਰੈਵੀਨਿਊ ਪਟਵਾਰ ਯੂਨੀਅਨ ਕਪੂਰਥਲਾ ਦਾ ਚੋਣ ਇਜਲਾਸ ਸਾਬਕਾ ਜਨਰਲ ਸਕੱਤਰ ਮੱਖਣ ਲਾਲ ਅਟਵਾਲ, ਨਾਇਬ ਤਹਿਸੀਲਦਾਰ ਗੁਲਜਾਰ ਸਿੰਘ ਤੇ ਸੇਵਾ ਮੁਕਤ ਕਾਨੂੰਗੋ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਜਨਰਲ ਸਕੱਤਰ ਪ੍ਰੀਤੋਸ਼ ਚੋਪਡ਼ਾ ਨੇ 2 ਸਾਲ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਤੇ ਖ਼ਜ਼ਾਨਚੀ ਹਰਪ੍ਰੀਤ ਸਿੰਘ ਨੇ ਲੇਖਾ ਜੋਖਾ ਦੱਸਿਆ। ਇਸ ਉਪਰੰਤ ਪ੍ਰਧਾਨ ਰਮਨਜੋਤ ਨੇ ਸਾਰੇ ਸਾਥੀਆਂ ਦੇ ਵਿਚਾਰ ਸੁਣਨ ਤੋਂ ਬਾਅਦ ਆਪਣੀ ਗੱਲਬਾਤ ਰੱਖੀ ਅਤੇ ਸਾਥੀਆਂ ਦਾ ਧੰਨਵਾਦ ਕੀਤਾ ਤੇ ਆਪਣੀ ਤਹਿਸੀਲ ਇਕਾਈ ਨੂੰ ਭੰਗ ਕਰਕੇ ਚੋਣ ਪ੍ਰਕਿਰਿਆ ਦੀ ਜ਼ਿੰਮੇਵਾਰੀ ਪ੍ਰਧਾਨਗੀ ਮੰਡਲ ਨੂੰ ਦਿੱਤੀ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਾਰੇ ਸਾਥੀਆਂ ਵਲੋਂ ਵੱਖ-ਵੱਖ ਅਹੁਦਿਆਂ ਦੀ ਚੋਣ ਕੀਤੀ ਗਈ। ਜਿਸ ਵਿਚ ਰਮਨਜੋਤ ਸਿੰਘ ਨੂੰ ਮੁਡ਼ ਤੀਸਰੀ ਵਾਰ ਪ੍ਰਧਾਨ ਚੁਣਿਆ ਗਿਆ, ਜਦਕਿ ਸੌਰਵ ਕੁਮਾਰ ਨੂੰ ਜਨਰਲ ਸਕੱਤਰ, ਹਰਪ੍ਰੀਤ ਕੌਰ ਨੂੰ ਖ਼ਜ਼ਾਨਚੀ, ਬੇਅੰਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਅਤੇ ਹੋਰ ਵੀ ਦਰਜਾ ਬਦਰਜਾ ਸਾਥੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਜਥੇਬੰਦੀ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਬਲੇਰ, ਪੰਜਾਬ ਜਥੇਬੰਦੀ ਦੇ ਨੁਮਾਇੰਦੇ ਜਸਪਿੰਦਰ ਸਿੰਘ, ਜੋਗਿੰਦਰ ਸਿੰਘ ਸ਼ੇਰ, ਨਿਲਾਕਸ਼ਾ ਬਾਂਸਲ, ਰੁਪਾਲੀ ਗਰਗ, ਸੰਦੀਪ ਕੌਰ, ਰੇਨੂੰ ਰਾਣੀ, ਪਵਨ ਕੁਮਾਰ, ਲਵਪ੍ਰੀਤ ਸਿੰਘ, ਯੋਗੇਸ਼ ਕੁਮਾਰ, ਪ੍ਰੀਤਪਾਲ ਸਿੰਘ, ਪ੍ਰੀਤੋਸ਼ ਚੋਪਡ਼ਾ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਅਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿੱਕ ਬਾਕਸਿੰਗ ਦੇ ਰਾਜ ਪੱਧਰੀ ਮੁਕਾਬਲੇ ’ਚ ਕ੍ਰਾਈਸਟ ਕਿੰਗ ਕਾਨਵੈਂਟ ਸਕੂਲ ਦੇ ਵਿਦਿਆਰਥੀ ਮੁਕੁਲ ਭਾਰਦਵਾਜ ਨੇ ਸੋਨ ਤਗਮਾ... ਅਗਲੀ ਖ਼ਬਰ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤੀ ਰੇਲਵੇ ’ਚ ਇੱਕ ਬੇਮਿਸਾਲ ਤਬਦੀਲੀ ਆਈ-ਰਾਕੇਸ਼ ਨੀਟੂ
Ad Position 24