21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਹੁਤ ਹੀ ਨਿੰਦਣਯੋਗ ਹੈ, ਬਿਹਾਰ ਸਰਕਾਰ ਵਲੋਂ ਕੱਚੀ ਦਰਗਾਹ-ਬਿਧੂਪੁਰ ਛੇ-ਮਾਰਗੀ ਪੁਲ ਦਾ ਨਾਮ 'ਨਿਤਿਸ਼ ਸੇਤੂ' ਰੱਖਣ ਦਾ ਫ਼ੈਸਲਾ - ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 21 ਨਵੰਬਰ - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਬਿਹਾਰ ਸਰਕਾਰ ਵਲੋਂ ਕੱਚੀ ਦਰਗਾਹ-ਬਿਧੂਪੁਰ...

Ad Position 21
No active advertisement
ਅਜੀਤ ਡੈਸਕ 21-11-2026

ਚੰਡੀਗੜ੍ਹ, 21 ਨਵੰਬਰ  - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਬਿਹਾਰ ਸਰਕਾਰ ਵਲੋਂ ਕੱਚੀ ਦਰਗਾਹ-ਬਿਧੂਪੁਰ ਛੇ-ਮਾਰਗੀ ਪੁਲ ਦਾ ਨਾਮ 'ਨਿਤਿਸ਼ ਸੇਤੂ' ਰੱਖਣ ਦਾ ਫ਼ੈਸਲਾ, ਜਦੋਂ ਉਸਦੀ ਆਪਣੀ ਵਿਧਾਨ ਸਭਾ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਰੱਖਣ ਦਾ ਪ੍ਰਸਤਾਵ ਵਿਚਾਰ ਅਧੀਨ ਹੈ, ਬਹੁਤ ਹੀ ਨਿੰਦਣਯੋਗ ਹੈ।
ਇਹ ਸਿੱਖ ਭਾਵਨਾਵਾਂ ਦਾ ਅਪਮਾਨ ਹੈ ਅਤੇ ਦਸਵੇਂ ਸਿੱਖ ਗੁਰੂ ਦੀ ਵਿਰਾਸਤ ਦਾ ਮੰਦਭਾਗਾ ਰਾਜਨੀਤੀਕਰਨ ਹੈ। ਜੇਕਰ ਸਰਕਾਰ ਨਿਤੀਸ਼ ਕੁਮਾਰ ਜੀ ਦਾ ਸਨਮਾਨ ਕਰਨਾ ਚਾਹੁੰਦੀ ਹੈ, ਤਾਂ ਉਹ ਸੌ ਹੋਰ ਤਰੀਕੇ ਲੱਭ ਸਕਦੀ ਹੈ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਦੇ ਪ੍ਰਸਤਾਵ ਤੋਂ ਮੁਨਕਰ ਹੋਣਾ ਬਹੁਤ ਦੁਖਦਾਈ ਅਤੇ ਅਸਵੀਕਾਰਨਯੋਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਪੁਲ ਦਾ ਮੌਜੂਦਾ ਰੂਪ ਵਿਚ ਉਦਘਾਟਨ ਨਹੀਂ ਕਰਨਾ ਚਾਹੀਦਾ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ ਅਗਲੀ ਖ਼ਬਰ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਵੰਡੇ ਮਾਲਕੀ ਪੱਤਰ
Ad Position 24