ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤੀ ਰੇਲਵੇ ’ਚ ਇੱਕ ਬੇਮਿਸਾਲ ਤਬਦੀਲੀ ਆਈ-ਰਾਕੇਸ਼ ਨੀਟੂ
ਸੁਲਤਾਨਪੁਰ ਲੋਧੀ, 20 ਨਵੰਬਰ (ਨਰੇਸ਼ ਹੈਪੀ)-ਮੋਦੀ ਸ਼ਾਸਨ ਦੌਰਾਨ ਹਾਈਵੇਅ, ਐਕਸਪ੍ਰੈਸ ਵੇਅ ਤੇ ਰੇਲਵੇ ਪ੍ਰੋਜੈਕਟਾਂ ਨੂੰ ਜਿਸ ਤੇਜ਼ ਰਫ਼ਤਾਰ ਨਾਲ ਪੂਰਾ ਕੀਤਾ ਜਾ ਰਿਹਾ ਹੈ, ਉਸ ਨੇ ਦੁਨੀਆ ਦੇ ਮੋਹਰੀ ਦੇਸ਼ਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਹਾਈਵੇਅ ਤੇ ਰੇਲਵੇ ਨੈੱਟਵਰਕ ਦੇ ਵਿਸਥਾਰ ਵਿਚ ਮੋਦੀ ਸਰਕਾਰ ਵਲੋਂ ਇਨਕਲਾਬੀ ਕੰਮ ਕੀਤਾ ਗਿਆ ਹੈ ਜਿਸ ਨਾਲ ਐਕਸਪੈ੍ੱਸ ਵੇਅ ਦੇ ਰੋਜ਼ਾਨਾ ਨਿਰਮਾਣ ਲਈ ਵਿਸ਼ਵ ਰਿਕਾਰਡ ਕਾਇਮ ਹੋਏ ਹਨ।
ਸੁਲਤਾਨਪੁਰ ਲੋਧੀ, 20 ਨਵੰਬਰ (ਨਰੇਸ਼ ਹੈਪੀ)-ਮੋਦੀ ਸ਼ਾਸਨ ਦੌਰਾਨ ਹਾਈਵੇਅ, ਐਕਸਪ੍ਰੈਸ ਵੇਅ ਤੇ ਰੇਲਵੇ ਪ੍ਰੋਜੈਕਟਾਂ ਨੂੰ ਜਿਸ ਤੇਜ਼ ਰਫ਼ਤਾਰ ਨਾਲ ਪੂਰਾ ਕੀਤਾ ਜਾ ਰਿਹਾ ਹੈ, ਉਸ ਨੇ ਦੁਨੀਆ ਦੇ ਮੋਹਰੀ ਦੇਸ਼ਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਹਾਈਵੇਅ ਤੇ ਰੇਲਵੇ ਨੈੱਟਵਰਕ ਦੇ ਵਿਸਥਾਰ ਵਿਚ ਮੋਦੀ ਸਰਕਾਰ ਵਲੋਂ ਇਨਕਲਾਬੀ ਕੰਮ ਕੀਤਾ ਗਿਆ ਹੈ ਜਿਸ ਨਾਲ ਐਕਸਪੈ੍ੱਸ ਵੇਅ ਦੇ ਰੋਜ਼ਾਨਾ ਨਿਰਮਾਣ ਲਈ ਵਿਸ਼ਵ ਰਿਕਾਰਡ ਕਾਇਮ ਹੋਏ ਹਨ।ਇਹ ਗੱਲ ਭਾਰਤੀ ਜਨਤਾ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਰਾਕੇਸ਼ ਕੁਮਾਰ ਨੀਟੂ ਨੇ ਇੱਕ ਪ੍ਰੈੱਸ ਬਿਆਨ ਵਿਚ ਕਹੀ। ਉਨ੍ਹਾਂ ਕਿਹਾ ਕਿ 1950 ਤੋਂ 2015 ਦੇ ਵਿਚਕਾਰ 65 ਸਾਲਾਂ ਦੇ ਸਮੇਂ ਨਾਲੋਂ ਵੱਧ ਰਾਸ਼ਟਰੀ ਹਾਈਵੇਅ ਤੇ ਰੇਲਵੇ ਲਾਈਨਾਂ 2026 ਤੱਕ ਮੁਕੰਮਲ ਹੋਣ ਦੇ ਕੰਢੇ ’ਤੇ ਹਨ। ਰਾਕੇਸ਼ ਨੀਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤੀ ਰੇਲਵੇ ਵਿਚ ਇੱਕ ਬੇਮਿਸਾਲ ਤਬਦੀਲੀ ਆਈ ਹੈ ਜਿਸ ’ਚ ਆਧੁਨਿਕ ਵੰਦੇ ਭਾਰਤ ਤੇ ਅੰਮ੍ਰਿਤ ਭਾਰਤ ਟਰੇਨਾਂ ਦੀ ਸ਼ੁਰੂਆਤ 100 ਫ਼ੀਸਦੀ ਬਿਜਲੀਕਰਨ ਤੇ ਸੈਂਕਡ਼ੇ ਸਟੇਸ਼ਨਾਂ ਦਾ ਪੁਨਰ ਵਿਕਾਸ ਸ਼ਾਮਲ ਹੈ।