21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਪੱਤਰਕਾਰ ਨਾਨੋਵਾਲਆ ਦੀ ਮਾਤਾ ਚੰਨਣ ਕੌਰ ਦਾ ਹੋਇਆ ਦਿਹਾਂਤ

ਪੋਜੇਵਾਲ ਸਰਾਂ (ਨਵਾਂਸ਼ਹਿਰ), 21 ਨਵੰਬਰ (ਨਵਾਂਗਰਾਈ) - ਕਸਬਾ ਸੜੋਆ ਤੋਂ ਅਜੀਤ ਦੇ ਪੱਤਰਕਾਰ ਮਾਸਟਰ ਬਲਵਿੰਦਰ ਨਾਨੋਵਾਲੀਆ,ਸੁਰਿੰਦਰਪਾਲ ਸਿੰਘ ਐਕਸਟੈਨਸਨ ਅਫ਼ਸਰ ਖੇਤੀਬਾੜੀ...

Ad Position 21
No active advertisement
ਅਜੀਤ ਡੈਸਕ 21-11-2026

ਪੋਜੇਵਾਲ ਸਰਾਂ (ਨਵਾਂਸ਼ਹਿਰ), 21 ਨਵੰਬਰ (ਨਵਾਂਗਰਾਈ)  - ਕਸਬਾ ਸੜੋਆ ਤੋਂ ਅਜੀਤ ਦੇ ਪੱਤਰਕਾਰ ਮਾਸਟਰ ਬਲਵਿੰਦਰ ਨਾਨੋਵਾਲੀਆ,ਸੁਰਿੰਦਰਪਾਲ ਸਿੰਘ ਐਕਸਟੈਨਸਨ ਅਫ਼ਸਰ ਖੇਤੀਬਾੜੀ ਵਿਭਾਗ ਅਤੇ ਸਤਵਿੰਦਰ ਟੀਨੂੰ ਆਸਟ੍ਰੇਲੀਆ ਦੇ  ਪੂਜਨੀਕ ਮਾਤਾ ਚੰਨਣ ਕੌਰ  (87 ਸਾਲ)ਪਤਨੀ ਸਵਰਗਵਾਸੀ ਨਰੰਜਣ ਦਾਸ ਸਾਬਕਾ ਰੇਂਜ ਅਫ਼ਸਰ ਪਿੰਡ ਨਾਨੋਵਾਲ ਦਾ ਬੀਤੀ ਰਾਤ ਦਿਲ ਦੀ ਧੜਕਣ ਬੰਦ ਹੋਣ ਨਾਲ  ਦਿਹਾਂਤ ਹੋ ਗਿਆ ।ਮਾਤਾ ਚੰਨਣ  ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 22 ਨਵੰਬਰ ਦਿਨ ਐਤਵਾਰ ਨੂੰ 1 ਵਜੇ ਪਿੰਡ ਨਾਨੋਵਾਲ ਨਜ਼ਦੀਕ ਪੋਜੇਵਾਲ ਸਰਾਂ ਵਿਖੇ ਕੀਤਾ ਜਾਵੇਗਾ।ਮਾਤਾ ਚੰਨਣ ਕੌਰ ਦੇ ਦਿਹਾਂਤ ਤੇ ਨਾਨੋਵਾਲੀਆ ਤੇ ਭਰਾਵਾਂ ਨਾਲ  ਸਮਾਜ ਦੇ ਵੱਖ ਵੱਖ ਖੇਤਰਾਂ ਦੇ ਆਗੂਆਂ ਸੰਤੋਸ਼ ਕਟਾਰੀਆ ਹਲਕਾ ਵਿਧਾਇਕਾ ,ਚੌਧਰੀ ਦਰਸਨ ਲਾਲ ਮੰਗੂਪੁਰ ਸਾਬਕਾ ਵਿਧਾਇਕ,ਅੇਡਵੋਕੇਟ ਹਰਗੋਪਾਲ ਸਿੰਘ ਸਾਬਕਾ ਵਿਧਾਇਕ,ਜਸਵੀਰ ਸਿੰਘ ਗੜ੍ਹੀ ਸਾਬਕਾ ਚੇਅਰਮੈਨ,ਅਜੇ ਕੁਮਾਰ ਮੰਗੂਪੁਰ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ,ਅਸੋਕ ਕੁਮਾਰ ਨਾਨੋਵਾਲ ਭਾਜਪਾ ਆਗੂ,ਅਸੋਕ ਕੁਮਾਰ ਕਟਾਰੀਆ, ਤਰਸੇਮ ਲਾਲ ਚੰਦਿਆਣੀ ਖੁਰਦ, ਮੇਹਰ ਚੰਦ ਹੱਕਲਾ ਸਾਬਕਾ ਬੀ.ਪੀ.ਈ.ਓ,ਕਾਮਰੇਡ ਮਹਾਂ ਸਿੰਘ ਰੌੜੀ,ਰਾਜਵਿੰਦਰ ਸਿੰਘ ਲੱਕੀ ਜਿਲ੍ਹਾ ਪ੍ਰਧਾਨ ਭਾਜਪਾ,ਸੰਦੀਪ ਕੁਮਾਰ ਹਨੀ ਟੌਂਸ਼ਾ ਹਲਕਾ ਇੰਚਾਰਜ, ਠਾਣੇਦਾਰ ਗੁਰਮੀਤ ਸਿੰਘ,ਜਥੇਦਾਰ ਹਜੂਰਾ ਸਿੰਘ ਪੈਲੀ, ਜਥੇਦਾਰ ਜੋਗਿੰਦਰ ਸਿੰਘ ਅਟਵਾਲ ਆਦਿ ਆਗੂਆ ਵਲੋਂ ਦੁਖ ਦਾ ਪ੍ਰਗਾਟਾਵਾ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਬਿਹਾਰ - ਪ੍ਰਧਾਨ ਮੰਤਰੀ ਮੋਦੀ ਨੇ 100 'ਪੀ.ਐੱਮ.-ਈ-ਬੱਸਾਂ' ਨੂੰ ਦਿਖਾਈ ਹਰੀ ਝੰਡੀ ਅਗਲੀ ਖ਼ਬਰ ਸਸਕਾਰ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਰਾਜਾਸਾਂਸੀ ਹਵਾਈ ਅੱਡੇ ਲਈ ਰਵਾਨਾ ਹੋਈ ਪੁਲਿਸ
Ad Position 24