27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

'ਕੁਦਰਤ ਕਦੇ ਪਹਿਲ ਨਹੀਂ ਕਰਦੀ'

'ਕੁਦਰਤ ਕਦੇ ਪਹਿਲ ਨਹੀਂ ਕਰਦੀ'

Ad Position 21
No active advertisement
ਅਜੀਤ ਡੈਸਕ 27-09-2026

ਪਾਠਕਾਂ ਨੂੰ  ਲੱਗਦਾ ਤਾਂ ਅਜੀਬ ਜਿਹਾ ਹੀ ਹੋਵੇਗਾ ਪਈ ਮੇਰੇ ਕਹਿਣ ਦਾ ਮਤਲਬ ਕੀ ਏ? ਮਤਲਬ ਸਾਫ ਏ ਕਿ ਕੁਦਰਤ ਹਮੇਸ਼ਾ ਮਿਹਰਬਾਨ ਹੀ ਨਹੀਂ ਹੁੰਦੀ, ਇਹ ਕਹਿਰਵਾਨ ਵੀ ਹੋ ਸਕਦੀ ਏ | ਕੁਦਰਤ ਦੀ ਇਸ ਕਹਿਰਵਾਨ ਪ੍ਰਵਿਰਤੀ ਵਾਸਤੇ ਖੁਦ ਮਨੁੱਖ ਜ਼ਿੰਮੇਵਾਰ ਏ | ਇਕ ਪਤੀ-ਪਤਨੀ ਖੇਤ ਵਿਚ ਆਪਣੀ ਮੋਟਰ ਚਲਾ ਕੇ ਘਰ ਦੇ ਵੱਡੇ ਕੱਪੜੇ ਖੇਸੀਆਂ, ਚਾਦਰਾਂ ਆਦਿ ਧੋ ਕੇ ਦੋ ਰੁੱਖਾਂ ਦੇ ਵਿਚਕਾਰ ਬੱਧੀ ਰੱਸੀ ਉਪਰ ਪਾ ਰਹੇ ਸਨ ਫਿਰ ਪਤਾ ਨਹੀਂ ਕਿਧਰੋਂ ਹਵਾ ਦਾ ਇਕ ਜ਼ੋਰਦਾਰ ਬੁੁਲਾ ਆਇਆ, ਸਾਰੇ ਧੋਤੇ ਕੱਪੜੇ ਜ਼ਮੀਨ ਤੇ ..... ਕੁਦਰਤ ਦਾ ਕਹਿਰਵਾਨ ਰੂਪ ਸਾਫ ਨਜ਼ਰ ਆ ਰਿਹਾ ਸੀ |

ਜਿਵੇਂ ਕੋਈ ਵਿਹਰਿਆ ਹੋਇਆ ਬੰਦਾ ਸੌਖਾ ਕਾਬੂ ਨੀਂ ਆਉਂਦਾ | ਇਹੋ ਹਾਲ ਇਸ ਵੇਲੇ ਕੁਦਰਤ ਦਾ ਹੁੰਦਾ ਏ | ਇਹ ਇਸ਼ਾਰੇ ਨੇ ਜਿਹੜੇ ਕੁਦਰਤ ਸਾਨੂੰ ਸਮਝਾ ਰਹੀ ਹੈ, 'ਬੰਦਿਆ ਸੁਧਰ ਜਾ, ਅਜੇ ਵੀ ਵੇਲਾ ਏ.... |'
ਕਾਲਜ ਪੜ੍ਹਦੇ ਸਮੇ ਇਕਨਾਮਿਕਸ ਵਾਲੇ ਮੈਡਮ ਦੱਸਿਆ ਕਰਦੇ ਸਨ ਕਿ ਡਾ. ਮਾਲਥਿਸ ਦਾ ਸਿਧਾਂਤ ਹੈ ਕਿ ਜਦੋਂ ਦੁਨੀਆ 'ਤੇ ਬੁਰਾ ਸਮਾਂ ਆਉਂਦਾ ਏ ਤਾਂ ਭੂਚਾਲ ਆਉਂਦੇ ਹਨ.... ਜਾ ਕੋਈ ਮਹਾਂਮਾਰੀ ਫੈਲ ਜਾਂਦੀ ਏ.... ਕੁਦਰਤ ਕਿਸੇ ਹੱਦ ਤੱਕ ਸਮਤੋਲ ਕਾਇਮ ਰੱਖਣ ਦੀ ਕੋਸ਼ਿਸ਼ ਕਰਦੀ ਏ..... ਪਰ ਆਖਰ ਕਦ ਤੱਕ | ਹੁਣ ਤਾਂ ਭੂਚਾਲ ਹਰ ਰੋਜ਼ ਆਉਂਦੇ ਨੇ | ਉਹ ਭੂਚਾਲ ਕੁਦਰਤੀ ਨਹੀਂ ਆਉਂਦੇ |
ਜਦੋਂ ਮਨੁੱਖ ਦੁਆਰਾ ਪਹਾੜਾਂ ਨੂੰ  ਬਾਰੂਦ ਨਾਲ ਉਡਾਇਆ ਜਾਂਦਾ ਹੈ, ਉਸ ਸਮੇਂ ਪਹਾੜ ਆਪਣੀਂ ਜਗ੍ਹਾ ਤੋਂ ਹਿਲ ਜਾਂਦੇ ਨੇਂ | ਜਦੋਂ ਲੱਖਾਂ ਮਣ ਪਾਣੀ ਇਕੋ ਜਗ੍ਹਾ ਡਿਗਦਾ ਏ | ਪਹਾੜ੍ਹਾਂ 'ਤੇ ਵਸੇ ਪਿੰਡਾਂ ਦੇ ਘਰ ਇਸ ਤਰ੍ਹਾਂ ਰੁੜ੍ਹ ਜਾਂਦੇ ਹਨ ਜਿਵੇਂ ਤਾਸ਼ ਦੇ ਪੱਤੇ ਹਵਾ 'ਚ ਉਡ ਰਹੇ ਹੋਣ.... ਉਸ ਸਮੇਂ ਕੁਦਰਤ ਆਪਣੇਂ ਵਿਕਰਾਲ ਰੂਪ 'ਚ ਹੁੰਦੀ ਏ |
ਕੁਦਰਤ ਦਾ ਇਹ ਵਿਕਰਾਲ ਰੂਪ ਉਸ ਸਮੇਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਮਨੁੱਖ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਨਹੀਂ ਕਰਦਾ | ਇਨਸਾਨ ਦੇ ਕਿਰਦਾਰ ਵਿਚ ਕੁਦਰਤੀਪਨ ਨਹੀਂ ਆਉਂਦਾ, ਪਹਾੜਾਂ 'ਤੇ ਜੰਗਲ ਨਹੀਂ ਉਗਾਏ ਜਾਂਦੇ | ਪਰਮਾਤਮਾ ਭਲੀ ਕਰੇ |

-ਨੇੜੇ ਸੇਂਟਪਾਲ ਸਕੂਲ, ਨਿਹਾਲਪੁਰ ਰੋਡ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ-144205
ਮੋਬਾਈਲ : 98552-35424

Ad Position 22
No active advertisement
ਪਿਛਲੀ ਖ਼ਬਰ ਕੀ ਸੁਆਹ ਕਾਮਯਾਬ ਮੁਸ਼ਾਇਰਾ ਹੋਇਆ ਅਗਲੀ ਖ਼ਬਰ ਅਰਥ-ਸ਼ਾਸਤਰ
Ad Position 24