12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

12 ਸਾਲਾਂ ਦੌਰਾਨ, ਭਾਰਤ ਨੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਤਿਆਰ ਕੀਤਾ ਹੈ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 12 ਨਵੰਬਰ - ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬਿਨ ਨੇ ਨਵੀਂ ਦਿੱਲੀ ਸਥਿਤ ਭਾਜਪਾ ਦੇ ਕੇਂਦਰੀ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

Ad Position 21
No active advertisement
ਅਜੀਤ ਡੈਸਕ 12-11-2026

ਨਵੀਂ ਦਿੱਲੀ, 12 ਨਵੰਬਰ - ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬਿਨ ਨੇ ਨਵੀਂ ਦਿੱਲੀ ਸਥਿਤ ਭਾਜਪਾ ਦੇ ਕੇਂਦਰੀ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ 'ਦੀਵਾਲੀ ਮਿਲਨ' ਸਮਾਗਮ ਦਾ ਆਯੋਜਨ ਕੀਤਾ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "1990 ਦੇ ਦਹਾਕੇ ਦੀ ਸ਼ੁਰੂਆਤ ਵਿਚ, ਮੈਨੂੰ ਦੇਸ਼-ਵਿਆਪੀ ਪੱਧਰ ਦੇ ਦੋ ਵੱਡੇ ਦੌਰਿਆਂ ਦੇ ਪ੍ਰਬੰਧਨ (ਲਾਜਿਸਟਿਕਸ) ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਸਮੇਂ, ਇਕ ਪ੍ਰੈੱਸ ਰਿਲੀਜ਼ ਭੇਜਣ ਲਈ ਵੀ ਫੈਕਸ ਮਸ਼ੀਨ ਲੱਭਣੀ ਪੈਂਦੀ ਸੀ! ਬਾਅਦ ਵਿਚ ਜਦੋਂ ਮੈਂ ਦਿੱਲੀ ਆਇਆ, ਤਾਂ ਵੀ ਇਹ ਜ਼ਿੰਮੇਵਾਰੀ ਮੇਰੇ ਕੋਲ ਹੀ ਰਹੀ; ਉਦੋਂ ਪਾਰਟੀ ਦਫ਼ਤਰ ਅਸ਼ੋਕਾ ਰੋਡ 'ਤੇ ਹੁੰਦਾ ਸੀ ਅਤੇ ਅਸੀਂ ਉਦੋਂ ਵੀ 'ਦੀਵਾਲੀ ਮਿਲਨ' ਸਮਾਗਮ ਆਯੋਜਿਤ ਕਰਦੇ ਸੀ। ਅਜਿਹੇ ਸਮਾਗਮਾਂ ਵਿਚ ਮੇਰਾ ਕੰਮ ਬੈਠਣ ਦੀ ਵਿਵਸਥਾ ਕਰਨਾ ਅਤੇ ਮਹਿਮਾਨਾਂ ਦੀ ਦੇਖਭਾਲ ਕਰਨਾ ਹੁੰਦਾ ਸੀ—ਇਹੀ ਮੇਰਾ ਮੁੱਖ ਕੰਮ ਸੀ। ਉਨ੍ਹਾਂ ਦਿਨਾਂ ਵਿਚ ਕੈਮਰੇ ਘੱਟ ਹੁੰਦੇ ਸਨ, ਪਰ ਸਾਡੇ ਰਿਸ਼ਤਿਆਂ ਵਿਚ ਨਿੱਘ ਅਤੇ ਨੇੜਤਾ ਉਨੀ ਹੀ ਗੂੜ੍ਹੀ ਸੀ..."।
 ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅੱਜ ਭਾਰਤ ਜਿਨ੍ਹਾਂ ਪ੍ਰਾਪਤੀਆਂ ਨਾਲ ਅੱਗੇ ਵਧ ਰਿਹਾ ਹੈ, ਉਸ ਨੂੰ ਦੇਖਦੇ ਹੋਏ 'ਵਿਕਸਿਤ ਭਾਰਤ' ਦਾ ਟੀਚਾ ਪੂਰੀ ਤਰ੍ਹਾਂ ਹਾਸਲ ਕੀਤਾ ਜਾ ਸਕਦਾ ਹੈ... ਕਿਸ ਨੇ ਸੋਚਿਆ ਸੀ ਕਿ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਰ ਕੇ ਇਤਿਹਾਸ ਰਚ ਦੇਵੇਗਾ, ਅਤੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਬਣ ਜਾਵੇਗਾ?... ਇਨ੍ਹਾਂ 12 ਸਾਲਾਂ ਦੌਰਾਨ, ਭਾਰਤ ਨੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਤਿਆਰ ਕੀਤਾ ਹੈ। ਅੱਜ, ਸਾਡਾ ਯੂ.ਪੀ.ਆਈ. ਵਿਸ਼ਵ ਪੱਧਰ 'ਤੇ ਸਭ ਤੋਂ ਵੱਡਾ ਰੀਅਲ-ਟਾਈਮ ਭੁਗਤਾਨ ਸਿਸਟਮ ਬਣ ਗਿਆ ਹੈ... ਜੇ ਅਸੀਂ ਇਹ ਸਭ ਹਾਸਲ ਕਰ ਸਕਦੇ ਹਾਂ, ਤਾਂ 'ਵਿਕਸਿਤ ਭਾਰਤ' ਦਾ ਸੁਪਨਾ ਯਕੀਨੀ ਤੌਰ 'ਤੇ ਸਾਕਾਰ ਹੋ ਸਕਦਾ ਹੈ।"

Ad Position 22
No active advertisement
ਪਿਛਲੀ ਖ਼ਬਰ ਮੀਡੀਆ ਦੀ ਸਮਰਪਣ ਭਾਵਨਾ ਦਾ, ਮੈਂ ਹਮੇਸ਼ਾ ਬਹੁਤ ਸਤਿਕਾਰ ਕੀਤਾ ਹੈ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਭਿਆਨਕ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
Ad Position 24