24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

• ਪ੍ਰੀਤ ਲੱਧੜ •

• ਪ੍ਰੀਤ ਲੱਧੜ •

Ad Position 21
No active advertisement
ਅਜੀਤ ਡੈਸਕ 25-10-2026

ਝੂਠ ਹੈ ਜੋ, ਏਸ ਦੁਨੀਆ ਨੂੰ  ਦਿਖਾ ਨਾ ਇਸ ਤਰ੍ਹਾਂ¢

ਤੂੰ ਮਖÏਟੇ ਪਹਿਨ ਕੇ ਚਿਹਰਾ ਛੁਪਾ ਨਾ ਇਸ ਤਰ੍ਹਾਂ¢

ਹੋ ਸਕੇ ਤਾਂ ਚਮਕਦੇ ਜੁਗਨੂੰ ਵੀ ਅਪਣੇ ਨਾਲ ਰੱਖ,
ਮਾਰ ਕੇ ਫੂਕਾਂ ਤੂੰ ਦੀਵੇ ਵੀ ਬੁਝਾ ਨਾ ਇਸ ਤਰ੍ਹਾਂ¢

ਮੈਂ ਹਿਜਰ ਦਾ ਗੀਤ ਹਾਂ, ਨਾ ਗਾਉਣ ਵੇਲੇ ਰੋ ਪਵੀਂ,
ਆਪਣੇ ਹੋਠਾਂ 'ਤੇ ਤੂੰ ਮੈਨੂੰ ਲਿਆ ਨਾ ਇਸ ਤਰ੍ਹਾਂ¢

ਜੋ ਨਾ ਹੁਣ ਤਕ ਪਰਤਿਆ, ਨਾ ਆਸ ਕਰ ਹੁਣ ਓਸਦੀ,
ਰੋਜ਼ ਹੀ ਤੂੰ ਝਾੜ ਕੇ ਚਾਦਰ ਵਿਛਾ ਨਾ ਇਸ ਤਰ੍ਹਾਂ¢

ਚੋਗ ਲੈ ਕੇ ਤੂੰ ਇਨ੍ਹਾਂ ਨੂੰ  ਆਲ੍ਹਣੀਂ ਮੁੜ ਜਾਣ ਦੇ,
ਭੋਲਿਆਂ ਪੰਖੇਰੂਆਂ 'ਤੇ ਜਾਲ ਪਾ ਨਾ ਇਸ ਤਰ੍ਹਾਂ¢

ਉਹ ਨਹੀਂ ਆਇਆ ਤਾਂ ਇਸ ਵਿੱਚ ਕੀ ਇਨ੍ਹਾਂ ਦਾ ਦੋਸ਼ ਹੈ,
ਕੰਧ ਤੋਂ 'ਲੱਧੜ' ਤੂੰ ਕਾਗਾਂ ਨੂੰ  ਉਡਾ ਨਾ ਇਸ ਤਰ੍ਹਾਂ¢
•

ਗਰਦਿਸ਼ ਵਿੱਚ ਜੇ ਤਾਰੇ ਨੇ, ਤਾਂ ਕੀ ਹੋਇਆ¢
ਮੇਰੇ 'ਤੇ ਦਿਨ ਭਾਰੇ ਨੇ ਤਾਂ ਕੀ ਹੋਇਆ¢

ਰੁੱਸੇ ਹਾਸੇ ਇੱਕ ਦਿਨ ਮੋੜ ਲਿਆਉਣੇ ਮੈਂ,
ਹਾਲੇ ਹੰਝੂ ਖ਼ਾਰੇ ਨੇ, ਤਾਂ ਕੀ ਹੋਇਆ¢

ਤੇਰੀ ਚੁੰਨੀ 'ਤੇ ਮੈਂ ਚੰਨ ਸਜਾਉਣਾ ਏਾ,
ਉਸਦੇ ਕੋਲ ਸਿਤਾਰੇ ਨੇ, ਤਾਂ ਕੀ ਹੋਇਆ¢

ਡੁੱਬਦਾ ਨਈਾ ਮੈਂ, ਤੇਰਾ ਹਉਮੈ ਡੁੱਬਣਾ ਹੈ,
ਦੀਂਹਦੇ ਦੂਰ ਕਿਨਾਰੇ ਨੇ, ਤਾਂ ਕੀ ਹੋਇਆ¢

ਹਰਿਆ ਹਾਂ ਮੈਂ, ਟੁੱਟਿਆ ਨਈਾ, ਖੇਡਾਂਗਾ ਫਿਰ,
ਕਿੰਨੇ ਬੰਦੇ ਹਾਰੇ ਨੇ, ਤਾਂ ਕੀ ਹੋਇਆ¢

ਮੈਨੂੰ ਮੇਰੀ ਕੁੱਲੀ ਮਹਿਲਾਂ ਵਰਗੀ ਹੈ,
ਤੇਰੇ ਕੋਲ ਚੁਬਾਰੇ ਨੇ, ਤਾਂ ਕੀ ਹੋਇਆ¢

ਸਭ ਦੇ ਵਾਰ ਸਹੇਗਾ 'ਲੱਧੜ' ਹੱਸ ਹੱਸ ਕੇ,
ਦੁਸ਼ਮਣ ਹੋਏ ਸਾਰੇ ਨੇ, ਤਾਂ ਕੀ ਹੋਇਆ¢

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ • ਅਗਲੀ ਖ਼ਬਰ ਸਾਹਿਤਕਾਰ ਰਘਬੀਰ ਸਿੰਘ ਭਰਤ
Ad Position 24