ਮੁਹੰਮਦ ਅਬਦੁੱਲ 'ਹਫ਼ੀਜ਼' ਜਾਲੰਧਰੀ ਜਲੰਧਰ ਦੇ ਇਕ ਮੁਸਲਮਾਨ ਪਰਿਵਾਰ ਵਿਚ ਪੈਦਾ ਹੋਇਆ | ਉਸਦਾ ਪਿਤਾ ਸ਼ਮਸੂਦੀਨ ਕੁੱਰਾਨ ਦਾ ਹਾਫ਼ਿਜ਼ ਸੀ, ਭਾਵ ਕੁੱਰਾਨ ਸ਼ਰੀਫ਼ ਉਸਦੇ ਮੂੰਹ ਜ਼ੁਬਾਨੀ ਯਾਦ ਸੀ ਤੇ ਉਹ ਅਰਬੀ-ਫਾਰਸੀ ਦਾ ਵਿਦਵਾਨ ਸੀ | 'ਹਫ਼ੀਜ਼' ਨੇ ਪਹਿਲਾਂ ਪੜ੍ਹਾਈ ਮਸਜਿਦ ਵਿਚ ਸ਼ੁਰੂ ਕੀਤੀ ਤੇ ਫਿਰ ਜਲੰਧਰ ਸਹਿਰ ਦੇ ਸਕੂਲ ਵਿਚ ਸੱਤਵੀਂ ਜਮਾਤ ਤੱਕ ਪੜਿ੍ਹਆ | ਘਰ ਦੀ ਗ਼ਰੀਬੀ ਕਾਰਨ ਪੜ੍ਹਾਈ ਜਾਰੀ ਨਾ ਰਹਿ ਸਕੀ | ਪੜ੍ਹਾਈ ਛੱਡਣ ਦਾ ਇਕ ਕਾਰਨ ਗਣਿਤ ਵੀ ਸੀ ਜੋ 'ਹਫ਼ੀਜ਼' ਦੇ ਪੱਲੇ ਨਹੀਂ ਸੀ ਪੈਂਦਾ | ਪ੍ਰੰਤੂ ਉਰਦੂ ਜ਼ੁਬਾਨ ਉਸਨੂੰ ਸੌਖੀ ਲੱਗਦੀ ਸੀ | ਉਸ ਦੀ ਕਲਮ ਇਸ ਵਿਚ ਰਵਾਂ ਦਵਾਂ ਸੀ | ਉਸਨੇ ਵਿੱਦਿਆ ਪ੍ਰਾਪਤ ਕਰਨ ਲਈ ਬਹੁਤ ਸਖ਼ਤ ਮਿਹਨਤ ਕੀਤੀ ਤੇ ਅੰਤ ਵਿਚ ਉਹ ਇਕ ਪ੍ਰਭਾਵਸ਼ਾਲੀ ਕਵੀ ਭਾਵ 'ਅਬੂ-ਅਲ-ਅਸਰ' ਦੀ ਆਦਰਯੋਗ ਉਪਾਧੀ ਨਾਲ ਵਡਿਆਇਆ ਗਿਆ | ਉਸ ਨੂੰ ਉਰਦੂ ਤੇ ਫ਼ਾਰਸੀ ਦੀ ਡੂੰਘੀ ਜਾਣਕਾਰੀ ਸੀ | ਉਸਨੇ ਅਖੌਤੀ ਆਜ਼ਾਦ ਕਸ਼ਮੀਰ ਦਾ ਕੌਮੀ ਤਰਾਨਾ ਵੀ ਲਿਖਿਆ ਤੇ ਫਿਰ ਪਾਕਿਸਤਾਨ ਦਾ ਕੌਮੀ ਤਰਾਨਾ ਲਿਖਿਆ |

'ਹਫੀਜ਼' ਜਾਲੰਧਰੀ ਦੀ ਸਭ ਤੋਂ ਵੱਡੀ ਪ੍ਰਾਪਤੀ 'ਸ਼ਾਹਨਾਮਾ ਇਸਲਾਮ' ਲਿਖਣਾ ਸੀ ਜਿਸਦੇ ਚਾਰ ਅੰਗ ਸਨ | ਇਹ ਪੁਸਤਕ ਈਰਾਨ ਦੇ ਸ਼ਾਇਰ 'ਫਿਰਦੌਸੀ' ਦੀ ਲੀਹ 'ਤੇ ਸੀ, ਜਿਸ ਨੇ ਮਹਿਮੂਦ ਗ਼ਜ਼ਨਵੀ ਦੀ ਬਾਦਸ਼ਾਹਤ ਦਾ ਇਤਿਹਾਸਕ ਮਹਾਂ-ਕਾਵਿ ਲਿਖਿਆ ਸੀ | ਪ੍ਰੰਤੂ ਹਫ਼ੀਜ਼ ਨੇ ਇਸਲਾਮਿਕ, ਇਤਿਹਾਸ ਨੂੰ ਚਾਰ ਪੁਸਤਕਾਂ ਦੇ ਮਹਾਂਕਾਵਿ ਦੇ ਤੌਰ 'ਤੇ ਲਿਖਿਆ | ਇਸ ਕਾਰਨਾਮੇ ਨਾਲ ਉਸਦੀ ਬਹੁਤ ਮਸ਼ਹੂਰੀ ਹੋਈ | 'ਹਫ਼ੀਜ਼' ਜਾਲੰਧਰੀ ਸਿਆਸੀ ਤੌਰ 'ਤੇ ਪਾਕਿਸਤਾਨ ਬਣਨ ਦੇ ਹੱਕ ਵਿਚ ਸੀ | ਪਾਕਿਸਤਾਨ ਦੇ ਫੀਲਡ ਮਾਰਸ਼ਲ ਅਯੂਬ ਖਾਂ ਦੀ ਪ੍ਰਧਾਨਗੀ ਸਮੇਂ ਉਸਨੂੰ ਸਰਕਾਰ ਦਾ 'ਸਲਾਹਕਾਰ' ਭਾਵ 'ਮਸ਼ੀਰ' ਬਣਾਇਆ ਗਿਆ ਜਿਸ 'ਤੇ ਹਬੀਬ ਜਾਲਿਬ ਨੇ ਇਕ ਵਿਅੰਗ-ਮਈ ਕਵਿਤਾ 'ਮਸ਼ੀਰ' ਲਿਖੀ ਸੀ |
ਹਫ਼ੀਜ਼ 'ਜਾਲੰਧਰੀ' ਦੀ ਕਵਿਤਾ ਵਿਚ ਪਹਾੜੀ ਚਸ਼ਮੇ ਵਰਗੀ ਰਵਾਨੀ ਸੀ | ਉਹ ਧਰਮ, ਦੇਸ਼ ਭਗਤੀ, ਕੁਦਰਤ ਤੇ ਰੁਮਾਂਸ ਦਾ ਸ਼ਾਇਰ ਸੀ | ਉਸਦੀ ਇਕ ਕਵਿਤਾ 'ਅਭੀ ਤੋ ਮੈਂ ਜਵਾਨ ਹੂੰ' ਸੀ, ਜਿਹੜੀ ਕਿ ਪਿਛਲੇ 75 ਸਾਲ ਤੋਂ ਸਰੋਤਿਆਂ ਦੀ ਮਨਪਸੰਦ ਨਜ਼ਮ ਹੈ, ਜਿਸਨੂੰ ਮਲਿਕਾ ਪੁਖਰਾਜ ਨੇ ਗਾਇਆ ਸੀ ਤੇ ਜਿਸ ਦੀ ਸੁਰ ਮਾਸਟਰ ਅਨਾਇਤ ਹੁਸੈਨ ਨੇ ਬਣਾਈ ਸੀ | ਉਸਨੇ ਤਿੰਨ ਸ਼ਾਦੀਆਂ ਕੀਤੀਆਂ ਜਿਹਨਾਂ 'ਚੋਂ ਉਹ 9 ਲੜਕੀਆਂ ਦਾ ਬਾਪ ਬਣਿਆ |
'ਹਫ਼ੀਜ਼' ਦੀ ਕਲਮ ਤੋਂ ਸ਼ੇਅਰ ਬਰਸਾਤ ਦੀਆਂ ਕਣੀਆਂ ਵਾਂਗ ਕਿਰਦੇ ਸਨ | ਉਹ ਜਲੰਧਰ ਦਾ ਹਰਮਨ-ਪਿਆਰਾ ਪਰ ਗ਼ਰੀਬ ਸ਼ਾਇਰ ਸੀ | ਕਹਿੰਦੇ ਸਨ ਕਿ ਉਹ ਪੈਸੇ ਦੀ ਖ਼ਾਤਰ ਗ਼ਜ਼ਲਾਂ ਵੇਚ ਦੇਂਦਾ ਸੀ | ਜਲੰਧਰ ਦੀਆਂ ਬਸਤੀਆਂ ਵਿਚ ਕਈ ਅਖੌਤੀ ਸ਼ਾਇਰ ਭਾਵ ਮਨਚਲੇ ਤੇ ਆਸ਼ਿਕ-ਮਜਾਜ਼ ਮੁੰਡੇ ਬਸਤੀ ਨੌਂਅ, ਬਸਤੀ ਗੁਜ਼ਾਂ ਤੇ ਬਸਤੀ ਦਾਨਿਸ਼ਮੰਦਾਂ ਆਦਿ ਵਿਚ ਗੁਣਗੁਣਾਉਂਦੇ ਉਸਤੋਂ ਖ਼ਰੀਦੇ ਹੋਏ ਸ਼ੇਅਰ ਬੋਲਦੇ ਫਿਰਦੇ ਸਨ | ਹੁਣ ਅਸੀਂ ਆਪਣੇ ਕਾਵਿ ਪ੍ਰੇਮੀਆਂ ਨੂੰ ਉਸ ਦੀ ਸ਼ਾਇਰੀ ਦੇ ਨਮੂਨੇ ਪੇਸ਼ ਕਰਨਾ ਚਾਹੁੰਦੇ ਹਾਂ |
-1-
ਅਭੀ ਤੋ ਮੈਂ ਜਵਾਨ ਹੂੰ
ਅਭੀ ਤੋ ਮੈਂ ਜਵਾਨ ਹੂੰ
ਹਵਾ ਭੀ ਖ਼ੁਸ਼ਗਵਾਰ ਹੈ, ਗੁਲੋਂ ਪੈ ਭੀ ਨਿਖਾਰ ਹੈ
ਤ੍ਰੰਨੁਮ1 ਹਜ਼ਾਰ ਹੈ, ਬਹਾਰ ਪੁਰ-ਬਹਾਰ ਹੈ
ਕਹਾਂ ਚਲਾ ਹੈ ਸਾਕੀਆ!
ਇਧਰ ਤੋ ਲੌਟ ਇਧਰ ਤੋ ਆ
ਅਰੇ ਯੇ ਦੇਖਤਾ ਹੈ ਕਿਆ?
ਉਠਾ ਸੁਬੂ2 ਸੁਬੂ ਉਠਾ
ਸੁਬੂ ਉਠਾ ਪਿਆਲਾ ਭਰ, ਪਿਆਲਾ ਭਰ ਕੇ ਦੇ ਇਧਰ
ਚਮਨ ਕੀ ਸਿਮਤ3 ਕਰ ਨਜ਼ਰ, ਸਮਾਂ ਤੋਂ ਦੇਖ ਬੇ-ਖ਼ਬਰ
ਵੋ ਕਾਲੀ ਕਾਲੀ ਬਦਲੀਆਂ,
ਉਫ਼ਕ4 ਪੇ ਹੋ ਗਈ ਅਯਾਂ5 |
ਵੋ ਇਕ ਹਜੂਮੇ ਮੈ-ਕਸ਼ਾਂ6,
ਹੈ ਸੂਇ-ਮੈਕਦਾ7 ਰਵਾਂ |
ਯੇਹ ਕਿਆ ਗੁਮਾਂ ਹੈ ਬਦ-ਗੁਮਾਂ, ਸਮਝ ਨ ਮੁਝ ਕੋ ਨਤਾਵਾਂ8
ਿਖ਼ਆਲੇ-ਜ਼ੁਹਦ9 ਅਭੀ ਕਹਾਂ? ਅਭੀ ਤੋ ਮੈਂ ਜਵਾਨ ਹੂੰ |
ਉਮੀਦ ਔਰ ਯਾਸ10 ਗੁੰਮ
ਹਵਾਸ ਗੁੰਮ ਕਿਆਸ ਗੁੰਮ
ਨਜ਼ਰ ਸੇ ਆਸ ਪਾਸ ਗੁੰਮ
ਹਮਾ11 ਬਜੁਜ਼12 ਗਲਾਸ ਗੁੰਮ
ਨਾ ਮੈਯ ਮੇਂ ਕੁਛ ਕਮੀਂ ਰਹੇ, ਕਦਹ13 ਸੇ ਹਮਦਮੀ ਰਹੇ
ਨਸ਼ਿਸਤ14 ਯੇਹ ਜਮੀਂ ਰਹੇ ਯਹੀ ਹਮਾ ਹਮੀ ਰਹੇ
ਵੁਹ ਰਾਗ ਛੇੜ ਮੁਤਰਿਬਾ15
ਤਰਬਫ਼ਜ਼ਾ16, ਅਲਮਰੁਬਾ17
ਅਸਰ ਸਦਾ-ਏ-ਸਾਜ਼ ਕਾ18
ਜਿਗਰ ਮੇਂ ਆਗ ਦੇ ਲਗਾ
ਹਰ ਏਕ ਲਬ ਪੇ ਹੋ ਸਦਾ19, ਨਾ ਹਾਥ ਰੋਕ ਸਾਕੀਆ
ਪਿਲਾਏ ਜਾ ਪਿਲਾਏ ਜਾ
ਅਭੀ ਤੋਂ ਮੈਂ ਜਵਾਨ ਹੂੰ |
1. ਸੰਗੀਤ 2. ਸੁਰਾਹੀ 3. ਦਿਸ਼ਾ 4. ਦੁਮੇਲ 5. ਪਰਗਟ 6. ਸ਼ਰਾਬ ਪੀਣ ਵਾਲਿਆਂ ਦਾ ਸਮੂਹ 7. ਸ਼ਰਾਬਖ਼ਾਨੇ ਵੱਲ ਤੁਰੇ 8. ਕਮਜ਼ੋਰ 9. ਭਗਤੀ ਦਾ ਖ਼ਿਆਲ 10. ਨਾ ਉਮੀਦੀ 11. ਸਭ ਕੁਝ 12. ਗਲਾਸ ਤੋਂ ਬਿਨX 13. ਪਿਆਲਾ 14. ਮਹਿਫ਼ਲ 15. ਗੀਤਕਾਰ 16. ਸੰਗੀਤ ਦੀ ਮਹਿਫ਼ਿਲ 17. ਦੁੱਖ ਦੂਰ ਕਰਨ ਵਾਲਾ 18. ਸਾਜ਼ਾਂ ਦੀ ਗੂੰਜ ਦਾ ਪ੍ਰਭਾਵ 19. ਆਵਾਜ਼
-2-
ਹੁਸਨ ਪਾਬੰਦੇ-ਰਜ਼ਾ1 ਹੋ, ਮੁਝੇ ਮੰਜ਼ੂਰ ਨਹੀਂ
ਮੈਂ ਕਹੂੰ, ਤੁਮ ਮੁਝੇ ਚਾਹੋ, ਮੁਝੇ ਮੰਜ਼ੂਰ ਨਹੀਂ
ਫਿਰ ਕਭੀ ਖ਼ਬਤੇ-ਵਫ਼ਾ2 ਹੋ, ਮੁਝੇ ਮੰਜ਼ੂਰ ਨਹੀਂ
ਫਿਰ ਕੋਈ ਦੋਸਤ ਖ਼ਫ਼ਾ ਹੋ, ਮੁਝੇ ਮੰਜ਼ੂਰ ਨਹੀਂ
ਜਿਸਨੇ ਇਸ ਦੌਰ ਕੇ ਇਨਸਾਨ ਕੀਏ ਹੈਂ ਪੈਦਾ
ਵਹੀ ਮੇਰਾ ਭੀ ਖ਼ੁਦਾ ਹੋ, ਮੁਝੇ ਮੰਜ਼ੂਰ ਨਹੀਂ
ਹਸ਼ਰ ਕੇ ਦਿਨ3 ਮੁਝੇ ਸਚ ਕਹਨੇ ਕੀ ਤੌਫ਼ੀਕ ਨ ਦੇ
ਕੋਈ ਹੰਗਾਮਾ ਬਪਾ ਹੋ, ਮੁਝੇ ਮੰਜ਼ੂਰ ਨਹੀਂ
ਹੁਸਨ ਵਾਲੇ ਮੇਰੇ ਕਾਤਿਲ ਹੈਂ ਯਿਹ ਦਾਅਵਾ ਹੈ ਮੇਰਾ!
ਹੁਸਨ ਵਾਲੋਂ ਕੋ ਸਜ਼ਾ ਹੋ, ਮੁਝੇ ਮੰਜ਼ੂਰ ਨਹੀਂ
ਦੋਸਤੋਂ ਕੋ ਭੀ ਮਿਲੇ ਦਰਦ ਕੀ ਦੌਲਤ ਯਾ ਰਬ |
ਮੇਰਾ ਅਪਨਾ ਹੀ ਭਲਾ ਹੋ, ਮੁਝੇ ਮੰਜ਼ੂਰ ਨਹੀਂ
1. ਚਾਹਤ ਦਾ ਪਾਬੰਦ 2. ਵਫ਼ਾ ਕਰਨ ਦਾ ਪਾਗਲਪਣ 3. ਕਿਆਮਤ ਦੇ ਦਿਨ
-3-
ਮੇਰੇ ਖ਼ਿਆਲੋ-ਖ਼Éਾਬ ਕੀ1 ਦੁਨੀਆ ਲਿਯੇ ਹੁਏ
ਫਿਰ ਆਏਗਾ ਕੋਈ ਰੁਖ਼ੇ-ਜ਼ੇਬਾ2 ਲਿਯੇ ਹੁਏ
ਫਿਰ ਦਿਲ ਮੇਂ ਆ ਬਸੀ ਹੈ ਕਿਸੀ ਅੰਜੁਮਨ ਕੀ ਯਾਦ
ਉਜੜੇ ਹੁਏ ਬਹਿਸ਼ਤ ਕਾ ਨਕਸ਼ਾ ਲਿਯੇ ਹੁਏ
ਯਿਹ ਕਮਨਿਗਾਹੀਆਂ3 ਹੈਂ ਤੋ ਫਿਰ ਕਿਸ ਉਮੀਦ ਪਰ
ਬੈਠਾ ਰਹੂੰ ਫ਼ਰੇਬੇ-ਤਮੰਨਾ4 ਲਿਯੇ ਹੁਏ
ਦਿਲ ਗੇਸੂ-ਏ-ਬੁਤਾਂ ਮੇਂ5 ਉਲਝ ਕਰ ਨ ਗਿਰ ਪੜੇ
ਉਠਾ ਤੋ ਹੈ ਖ਼ੁਦਾ ਕਾ ਸਹਾਰਾ ਲਿਯੇ ਹੁਏ
ਆਈ ਹੈ ਬੇਹਯਾ ਮੇਰਾ ਈਮਾਂ6 ਖਰੀਦਨੇ
ਦੁਨੀਆਂ ਖੜੀ ਹੈ ਦੌਲਤੇ-ਦੁਨੀਆ ਲਿਯੇ ਹੁਏ
ਗੋ7 ਆਜ ਤਕ ਕਿਸੀ ਸੇ ਤਵੱਕੋ8 ਨ ਥੀ 'ਹਫ਼ੀਜ਼'
ਫ਼ਿਰਤਾ ਹੂੰ ਇਕ ਜਹਾਨ ਸੇ ਸ਼ਿਕਵਾ ਲਿਯੇ ਹੁਏ
1. ਕਲਪਨਾ ਅਤੇ ਸੁਪਨੇ ਦੀ 2. ਸੁੰਦਰ ਚਿਹਰਾ 3. ਉਦਾਸੀਨਤਾ 4. ਇੱਛਾ ਪੂਰੀ ਹੋਵੇਗੀ 5. ਸੁੰਦਰੀਆਂ ਦੇ ਵਾਲਾਂ 'ਚ 6. ਧਰਮ ਈਮਾਨ 7. ਜਦ ਕਿ 8. ਆਸ