31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸੀਮਾਬ ਸੁਲਤਾਨਪੁਰੀ

ਸੀਮਾਬ ਸੁਲਤਾਨਪੁਰੀ

Ad Position 21
No active advertisement
ਅਜੀਤ ਡੈਸਕ 01-11-2026

ਕਹਿੰਦੇ ਨੇ ਸਾਰੇ ਲੋਕ, ਮੈਂ ਕਹਿਣਾ ਤੇ ਹੈ ਨਹੀਂ |

ਮੈਂ ਝੂਠਿਆਂ ਦੀ ਭੀੜ ਵਿਚ, ਬਹਿਣਾ ਤੇ ਹੈ ਨਹੀਂ |

ਸ਼ਾਇਦ ਮੇਰੇ ਨਸੀਬ ਵਿਚ ਸਾਗਰ ਹੈ ਰੇਤ ਦਾ,
ਇਸ ਤੋਂ ਅਗਾਂਹ ਮੈਂ ਹੋਰ ਹੁਣ ਵਹਿਣਾ, ਤੇ ਹੈ ਨਹੀਂ |

ਬੋਲਣਗੇ ਮੇਰੇ ਬਾਦ ਇਹ ਅੱਖਰ ਲਿਖੇ ਹੋਏ,
ਕਾਗ਼ਜ਼, ਕਲਮ 'ਤੇ ਜ਼ੁਲਮ ਮੈਂ ਸਹਿਣਾ, ਤੇ ਹੈ ਨਹੀਂ |

ਖ਼ੁਸ਼ ਹਾਂ, ਕਿ ਝੂਠ ਬੋਲ ਕੇ ਦਿਲ ਮੇਰਾ ਰੱਖ ਲਿਆ,
ਕਾਇਮ ਉਸ ਅਪਣੇ ਕੌਲ 'ਤੇ ਰਹਿਣਾ, ਤੇ ਹੈ ਨਹੀਂ |

ਹਰ ਰੋਜ਼ ਅੰਨਿ੍ਹਆਂ ਨੂੰ  ਤਾਂ ਆਉਂਦਾ ਹੈ ਇਹ ਨਜ਼ਰ,
ਸੂਰਜ ਹੈ ਇਹ ਜਨਾਬ, ਟਟਹਿਣਾ ਤੇ ਹੈ ਨਹੀਂ |

ਬੇਟੇ ਨੂੰ  ਗਿਰਵੀ ਰੱਖ ਕੇ ਮਾਂ ਜ਼ਹਿਰ ਮੰਗ ਕਿਹਾ,
ਬੇਟੇ ਤੋਂ ਵਾਧੂ ਮੁੱਲ ਦਾ ਗਹਿਣਾ, ਤੇ ਹੈ ਨਹੀਂ |

ਜ਼ਿੰਦਗੀ ਹੈ ਬੇਸਹਾਰਾ, ਕੀ ਕਰਾਂ |

ਏਸ ਇਕਲਾਪੇ ਦਾ ਚਾਰਾ, ਕੀ ਕਰਾਂ |

ਦਿਲ ਨੂੰ  ਖ਼ਬਰੇ ਕੀ ਕਿਹਾ ਓਮੀਦ ਨੇ,
ਸੌਂ ਗਿਆ ਰੋਂਦਾ ਵਿਚਾਰਾ, ਕੀ ਕਰਾਂ |

ਕੀ ਸੁਣਾਵਾਂ, ਦਰਦ ਦੀ ਲੰਮੀ ਕਥਾ,
ਰਾਤ ਨਹੀਂ ਭਰਦੀ ਹੁੰਗਾਰਾ, ਕੀ ਕਰਾਂ |

ਆ ਗਈ ਕਿਸ਼ਤੀ ਭੰਵਰ ਵਿਚ ਆ ਗਈ,
ਹੁਣ ਜੇ ਦਿਸਿਆ ਹੈ ਕਿਨਾਰਾ, ਕੀ ਕਰਾਂ |

ਢੇਰ ਸਾਰੀ ਪੀੜ, ਹੰਝੂ, ਸਿਸਕੀਆਂ,
ਪਾ ਲਿਆ ਕਿੰਨਾ ਖਿਲਾਰਾ, ਕੀ ਕਰਾਂ |

ਜ਼ਿੰਦਗੀ ਨੂੰ  ਜਦ ਬਣਾਇਆ ਜੀਣ-ਯੋਗ,
ਮੌਤ ਕਰਦੀ ਹੈ ਇਸ਼ਾਰਾ, ਕੀ ਕਰਾਂ |

ਕੀ ਕਰਾਂ 'ਸੀਮਾਬ' ਪਿਆਸੀ ਉਮਰ ਦਾ,
ਹੰਝੂਆਂ ਦੀ ਨੀਰ ਖ਼ਾਰਾ, ਕੀ ਕਰਾਂ |

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ ਕਦੀ-ਕਦੀ ਬੜੀ ਪ੍ਰੇਸ਼ਾਨੀ ਹੁੰਦੀ ਹੈ |
Ad Position 24