ਗੁਰਦੀਪ ਸਿੰਘ ਉਰਫ਼ ਪ੍ਰੀਤ ਲੱਧੜ ਨਵੇਂ ਗ਼ਜ਼ਲਕਾਰਾਂ ਵਿਚ ਅਲੱਗ ਜ਼ਾਵੀਏ ਤੋਂ ਗ਼ਜ਼ਲ ਲਿਖਣ ਵਾਲਾ ਗ਼ਜ਼ਲਕਾਰ ਹੈ ਜੋ ਕਾਫ਼ੀ ਸਮਾਂ ਗੀਤਕਾਰੀ ਦੀ ਮਸਨੂਈ ਤੇ ਤੜਕ ਫੜਕ ਵਾਲੀ ਦੁਨੀਆ ਵਿਚ ਗੁਆਚਿਆ ਰਿਹਾ ਹੈ | ਲੱਧੜ ਉਸ ਦਾ ਪਿੰਡ ਹੈ ਜਿਸ ਦੀ ਮਿੱਟੀ ਨੇ ਹੋਰ ਵੀ ਕਈ ਨਾਮਵਰ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ | ਗ਼ਜ਼ਲ ਵੱਲ ਪਰਤ ਕੇ ਜਿੱਥੇ ਉਸ ਨੂੰ ਸਕੂਨ ਮਿਲਿਆ ਹੈ ਓਥੇ ਉਸ ਦੀ ਜ਼ਿੰਦਗੀ ਵਿੱਚ ਬਦਲਾਅ ਵੀ ਆਏੇ ਹਨ | ਜ਼ਿੰਦਗੀ ਦੇ ਕਈ ਉਤਰਾਵਾਂ ਤੇ ਚੜ੍ਹਾਵਾਂ ਵਿੱਚੋਂ ਦੀ ਗੁਜ਼ਰੇ ਪ੍ਰੀਤ ਦੀ ਗ਼ਜ਼ਲ ਪਛੜੀ ਤੇ ਪੀੜਤ ਆਵਾਮ ਦੀਆਂ ਤਕਲੀਫ਼ਾਂ ਨੂੰ ਪਹਿਲ ਦੇ ਆਧਾਰ 'ਤੇ ਪੇਸ਼ ਕਰਦੀ ਹੈ | ਵਸਲ ਤੇ ਹਿਜਰ ਦੇ ਨਾਲ ਨਾਲ ਉਸ ਨੂੰ ਸਮਾਜ ਦੇ ਅਸਾਵੇਂਪਨ ਦਾ ਵੀ ਅਹਿਸਾਸ ਹੈ | ਕੁਝ ਸਾਲ ਪਹਿਲਾਂ ਛਪਿਆ ਉਸ ਦਾ ਕਾਵਿ ਸੰਗ੍ਰਹਿ 'ਕਲਮ ਨਾਦ' ਪਾਠਕਾਂ ਵਲੋਂ ਕਾਫ਼ੀ ਸਰਾਹਿਆ ਗਿਆ ਹੈ ਤੇ ਇਕ ਗ਼ਜ਼ਲ ਸੰਗ੍ਰਹਿ ਜਲਦੀ ਗ਼ਜ਼ਲ ਸਾਹਿਤ ਦਾ ਹਿੱਸਾ ਬਣਨ ਵਾਲਾ ਹੈ | ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002