23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

'ਕਤੀਲ' ਸ਼ਿਫ਼ਾਈ (24 ਦਸੰਬਰ 1919 ਤੋਂ 11 ਜੁਲਾਈ 2001 ਤੱਕ)

'ਕਤੀਲ' ਸ਼ਿਫ਼ਾਈ (24 ਦਸੰਬਰ 1919 ਤੋਂ 11 ਜੁਲਾਈ 2001 ਤੱਕ)

Ad Position 21
No active advertisement
ਅਜੀਤ ਡੈਸਕ 23-08-2026

24 ਦਸੰਬਰ 1919 ਨੂੰ  ਹਰੀ ਪੁਰ ਹਜ਼ਾਰਾ, ਡਵੀਜ਼ਨ, ਭਾਰਤ (ਹੁਣ ਪਾਕਿਸਤਾਨ) ਵਿਚ ਇਕ ਵਪਾਰੀ ਦੇ ਘਰ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਮੁਹੰਮਦ ਔਰੰਗਜ਼ੇਬ ਰੱਖਿਆ ਗਿਆ | ਉਸ ਦਾ ਪਿਛੋਕੜ ਹਿੰਦਕੋਆ ਸੀ ਜੋ ਘਰ ਵਿਚ ਹਿੰਦਕੋ-ਉੱਪ ਬੋਲੀ ਵਿਚ ਗੱਲਬਾਤ ਕਰਦੇ ਸੀ, ਜੋ ਕਿ ਪੰਜਾਬੀ ਸਮੇਤ ਕਈ ਭਾਸ਼ਾਵਾਂ ਦਾ ਸੁਮੇਲ ਹੈ | ਇਸ ਇਲਾਕੇ ਦੇ ਲੋਕ ਬਾਹਰ ਰੁਜ਼ਗਾਰ ਦੀ ਭਾਲ ਵਿਚ ਜਾਂਦੇ ਹਨ ਤੇ ਬਹੁਤੇ ਰਾਵਲਪਿੰਡੀ ਦੇ ਨੇੜੇ ਤੇੜੇ ਵਸ ਜਾਂਦੇ ਹਨ | ਇਸ ਤਰ੍ਹਾਂ ਉਨ੍ਹਾਂ ਦੀ ਬੋਲ-ਚਾਲ ਦੀ ਭਾਸ਼ਾ ਪੰਜਾਬੀ ਤੇ ਲਿਖਤ ਦੀ ਭਾਸ਼ਾ ਉਰਦੂ ਹੁੰਦੀ ਸੀ | 'ਕਤੀਲ' ਸ਼ਿਫ਼ਾਈ ਨੇ ਪ੍ਰਸਿੱਧ ਸ਼ਾਇਰ ਅਹਿਮਦ 'ਫ਼ਰਾਜ਼ ਵਾਂਗ ਉਰਦੂ ਨੂੰ  ਅਪਣਾਇਆ | 'ਕਤੀਲ' ਸ਼ਿਫ਼ਾਈ ਅਗਾਂਹਵਧੂ 'ਲੇਖਕ ਲਹਿਰ' ਵਿਚ ਸਰਗਰਮ ਸੀ ਤੇ ਗ਼ਜ਼ਲਾਂ ਤੇ ਨਜ਼ਮਾਂ ਲਿਖਣ ਵਿਚ ਉਸ ਨੂੰ  ਖ਼ਾਸ ਮੁਹਾਰਤ ਸੀ | 
ਜਦੋਂ ਉਹ 19 ਸਾਲ ਦਾ ਹੋਇਆ ਤਾਂ ਉਸ ਨੇ ਆਪਣਾ ਤਖ਼ੱਲੁਸ ਕਤੀਲ ਰੱਖ ਕੇ ਨਾਲ ਸ਼ਿਫ਼ਾਈ ਸ਼ਬਦ ਲਗਾ ਲਿਆ ਜੋ ਉਸ ਦੇ ਉਸਤਾਦ ਹਕੀਮ ਮੁਹੰਮਦ ਯਾਹੀਯਾ ਸਿਫ਼ਾ ਖ਼ਾਨਪੁਰੀ ਨੂੰ  ਸਮਰਪਤ ਸੀ, ਜਿਸ ਨੇ 'ਕਤੀਲ' ਸ਼ਿਫ਼ਾਈ ਨੂੰ  ਉਤਸਾਹਿਤ ਕੀਤਾ ਸੀ | 
ਉਸ ਦਾ ਪਿਤਾ ਸਾਲ 1935 ਵਿਚ ਚਲਾਣਾ ਕਰ ਗਿਆ, ਜਿਸ ਕਾਰਨ ਕਤੀਲ ਨੇ 19 ਸਾਲ ਦੀ ਉਮਰ ਵਿਚ ਉਚੇਰੀ ਵਿੱਦਿਆ ਨੂੰ  ਅਲਵਿਦਾ ਕਹਿ ਦਿੱਤਾ | ਉਸ ਨੇ ਖੇਡਾਂ ਦੇ ਸਮਾਨ ਦੀ ਦੁਕਾਨ ਖੋਲ੍ਹੀ ਪਰ ਸਫ਼ਲ ਨਾ ਹੋਇਆ, ਤੇ ਰਾਵਲਪਿੰਡੀ ਪਹੁੰਚ ਗਿਆ | ਉਸ ਨੇ ਉੱਥੇ ਇਕ ਟਰਾਂਸਪੋਰਟ ਕੰਪਨੀ ਵਿਚ ਕੰਮ ਕੀਤਾ ਤੇ ਸਾਲ 1947 ਵਿਚ ਫ਼ਿਲਮੀ ਗੀਤਕਾਰ ਬਣ ਗਿਆ | ਉਸ ਦੇ ਪਰਿਵਾਰ ਵਿਚ ਸ਼ੇਅਰੋ-ਸ਼ਾਇਰੀ ਦੀ ਰਵਾਇਤ ਨਹੀਂ ਸੀ | 
'ਕਤੀਲ' ਸ਼ਿਫ਼ਾਈ ਨੇ ਆਪਣੇ ਸ਼ਾਇਰਾਨਾ ਹੁਨਰ ਨੂੰ  ਨਿਖ਼ਾਰਨ ਲਈ ਪ੍ਰਸਿੱਧ ਕਵੀ ਅਹਿਮਦ 'ਨਦੀਮ' ਕਾਸਮੀ ਦੀ ਸ਼ਾਗਿਰਦੀ ਕਰ ਲਈ, ਜੋ ਕਿ ਉਸ ਦਾ ਗੁਆਂਢੀ ਮਿੱਤਰ ਸੀ | ਉਸ ਦੀ ਪਹਿਲੀ ਗ਼ਜ਼ਲ ਲਾਹੌਰ ਦੇ ਸਪਤਾਹਿਕ 'ਸਟਾਰ' ਵਿਚ ਛਪੀ | ਫਿਰ ਉਸ ਦੀ ਸ਼ਾਇਰੀ ਤੇ ਫ਼ਿਲਮੀ ਗੀਤਕਾਰੀ ਸ਼ੁਰੂ ਹੋਈ | ਉਸ ਨੇ ਦੋ ਦਰਜਨ ਦੇ ਕਰੀਬ ਫ਼ਿਲਮਾਂ ਲਈ ਗੀਤ ਲਿਖੇ ਜਿਨ੍ਹਾਂ ਵਿਚ ਇਕ ਭਾਰਤੀ ਫ਼ਿਲਮ ਵੀ ਸ਼ਾਮਿਲ ਹੈ | ਫ਼ਿਲਮਾਂ ਵਿਚ ਉਸ ਦੇ ਗੀਤਾਂ ਦੀ ਉੱਤਮਤਾ ਤੇ ਸਫ਼ਲਤਾ ਦੇ ਫਲਸਰੂਪ ਉਸ ਨੂੰ  ਦੋ ਵਾਰ 'ਨਿਗਾਰ' ਐਵਾਰਡ ਮਿਲੇ | 
ਇੱਥੇ ਦੋ ਗੱਲਾਂ ਦਾ ਜ਼ਿਕਰ ਕਰਨਾ ਬਣਦਾ ਹੈ ਇਕ, ਜਿਹੜੇ ਅੱਛੇ ਸ਼ਾਇਰ ਬਾਲੀਵੁਡ ਜਾਂ ਲਾਲੀਵੁਡ ਵਿਚ ਬਤੌਰ ਗੀਤਕਾਰ ਸਫ਼ਲ ਹੋਏ, ਉਨ੍ਹਾਂ ਨੂੰ  ਗੀਤਾਂ ਨੇ ਹਰਮਨ ਪਿਆਰੇ ਬਣਾਇਆ ਤੇ ਭੁੱਖਮਰੀ ਤੋਂ ਰੋਕਿਆ | ਇਨ੍ਹਾਂ ਵਿਚ ਭਾਰਤ ਦੇ ਕਵੀ 'ਸਾਹਿਰ' ਲੁਧਿਆਣਵੀ, ਕੈਫ਼ੀ 'ਆਜ਼ਮੀ', ਜਾਂ ਨਿਸਾਰ 'ਅਖ਼ਤਰ' ਤੇ ਪਾਕਿਸਤਾਨ ਦੇ ਕਈ ਸਫ਼ਲ ਸ਼ਾਇਰ ਹਨ ਜਿਨ੍ਹਾਂ 'ਚੋਂ ਦੋ ਨਾਮ ਬਹੁਤ ਮਸ਼ਹੂਰ ਹੋਏ ਇਕ ਸੈਫ਼ੂਦੀਨ 'ਸੈਫ਼' ਤੇ ਦੂਜਾ 'ਕਤੀਲ' ਸ਼ਿਫ਼ਾਈ | ਇਸ ਤੋਂ ਇਲਾਵਾ ਉਰਦੂ ਦੇ ਵੱਡੇ ਸ਼ਾਇਰ ਫ਼ੈਜ਼ ਅਹਿਮਦ 'ਫ਼ੈਜ਼' ਤੇ ਅਹਿਮਦ 'ਨਦੀਮ' ਕਾਸਮੀ ਆਦਿ ਨੇ ਵੀ ਗੀਤ ਲਿਖੇ |
ਦੂਜੀ ਗੱਲ ਇਹ ਹੈ, ਕਿ ਫ਼ਿਲਮੀ ਗੀਤਕਾਰਾਂ ਦੀ ਸਾਹਿਤਕ ਦੇਣ ਵਿਚ 'ਜਮੂਦ' ਆ ਗਿਆ | ਜਿਵੇਂ ਕਿ 'ਸਾਹਿਰ' ਤੇ 'ਸੈਫ਼' ਨੇ ਕੇਵਲ ਇਕ ਇਕ ਕਿਤਾਬ ਹੀ ਲਿਖੀ | ਉਨ੍ਹਾਂ ਵਾਂਗ 'ਕਤੀਲ' ਸ਼ਿਫ਼ਾਈ ਵੀ ਆਪਣੀਆਂ ਸਾਹਿਤਕ ਸੰਭਾਵਨਾਵਾਂ ਤੇ ਸਮਰੱਥਾ ਨੂੰ  ਨਾ ਛੂਹ ਸਕਿਆ | 'ਕਤੀਲ' ਸ਼ਿਫ਼ਾਈ ਦੀਆਂ ਨਜ਼ਮਾਂ ਵਿਚ ਨਿੱਘਾ ਪਿਆਰ ਤੇ ਇਕ ਵਿਸ਼ੇਸ਼ ਭਾਂਤ ਦੀ ਊਰਜਾ ਹੈ | ਉਸ ਦੀ ਗਿਣਤੀ ਤਰੱਕੀ-ਪਸੰਦ ਤੇ ਇਨਕਲਾਬੀ ਬਿਰਤੀ ਵਾਲੇ ਸ਼ਾਇਰਾਂ ਵਿਚ ਹੁੰਦੀ ਹੈ, ਜੋ ਕਿ ਜਾਇਜ਼ ਹੈ | ਉਸ ਦੀ ਕਵਿਤਾ ਦੀ ਨੀਂਹ ਪਿਆਰ ਦੇ ਜਜ਼ਬੇ ਨਾਲ ਲਬਰੇਜ਼ ਹੈ | ਉਸ ਦੀਆਂ ਨਜ਼ਮਾਂ ਵਿਚ, ਖੇਤਾਂ ਵਿਚ ਕੁਦਰਤ ਦੀ ਵਿਸ਼ਾਲਤਾ, ਮਜਦੂਰਾਂ ਤੇ ਆਮ ਔਰਤਾਂ ਦਾ ਚਿਤਰਣ ਵਿਅਕਤ ਹੁੰਦਾ ਹੈ | ਇਕ ਮਰਦ ਕਵੀ ਹੋ ਕੇ ਉਸ ਨੇ ਔਰਤ ਦੇ ਦਰਦ ਨੂੰ  ਬੜੇ ਭਾਵੁਕ ਤੇ ਸ਼ਕਤੀਸ਼ਾਲੀ ਰੂਪ ਵਿਚ ਚਿਤਰਿਆ ਹੈ | ਅਸੀਂ ਉਸ ਦੀਆਂ ਕੁਝ ਨਜ਼ਮਾਂ 'ਅਜੀਤ' ਦੇ ਪਾਠਕਾਂ ਨੂੰ  ਪੇਸ਼ ਕਰ ਰਹੇ ਹਾਂ |
ਮੇਰਾ ਕਲਮ
ਮੇਰੇ ਕਲਮ ਸੇ ਤਕਾਜਾ ਹੈ ਸ਼ਹਿਰ-ਯਾਰੋਂ ਕਾ
ਕਿ ਇਸ ਕੇ ਲਬ ਪੇ ਰਹੇ ਤਜ਼ਕਰਾ ਬਹਾਰੋਂ ਕਾ

ਅਗਰ ਕਹੀਂ ਨਜ਼ਰ ਆਏਾ ਸੁਲਗਤੇ ਵੀਰਾਨੇ
ਕਰਾਰ ਦੇ ਉਨ੍ਹੇ ਹਮਸਰ ਗੁਲਾਬ-ਜ਼ਾਰੋ ਕਾ 

ਅਗਰ ਜ਼ਮੀਂ ਪੇ ਬਿਲਕਤੇ ਹੋਂ ਖ਼ਾਕ ਕੇ ਜ਼ੱਰੇ
ਗੁਮਾਂ ਹੋ ਉਨ ਪੇ ਦਮਕਤੇ ਹੂਏ ਸਿਤਾਰੋਂ ਕਾ

ਅਗਰ ਸ਼ਬਾਬ ਕੇ ਨੌਹੇ ਫ਼ਜ਼ਾ ਮੇਂ ਰਚਨੇ ਲਗੇਂ
ਮਜ਼ਾਕ ਉੜਾਏ ਜ਼ਮਾਨਾ ਸਿਤਮ ਕੇ ਮਾਰੋਂ ਕਾ

ਅਗਰ ਕੋਈ ਸਰੇ-ਬਾਜ਼ਾਰ ਭੂਖ ਸੇ ਤੜਪੇ 
ਸੁਨਾਏ ਉਨਕੋ ਫ਼ਸਾਨਾ ਖ਼ੁਦ ਕੇ ਪਿਆਰੋਂ ਕਾ 

ਯੇਹ ਭੋਲਾ ਭਾਲਾ ਤਕਾਜਾ ਬਜਾ ਸਹੀ ਲੇਕਿਨ
ਮੇਰੇ ਜ਼ਮੀਰ ਕੋ ਬੰਦਗੀ ਕਬੂਲ ਨਹੀਂ

ਸ਼ਰੱਰ ਕੋ ਫੂਲ ਬਨਾਨਾ ਮੁਝੇ ਨਹੀਂ ਆਤਾ
ਘਟਾ ਕੋ ਜ਼ੁਲਫ਼ ਸਮਝਨਾ ਮੇਰਾ ਅਸੂਲ ਨਹੀਂ 

ਤਰਸ ਗਏ ਹੋਂ ਅਗਰ ਹੋਂਟ ਮੁਸਕੁਰਾਨੇ ਕੋ
ਤੋ ਕਿਸ ਜ਼ੁਬਾਂ ਸੇ ਕਹੂੰ ਜ਼ਿੰਦਗੀ ਮਲੂਲ ਨਹੀਂ

ਰਵਿਸ਼ ਰਵਿਸ਼ ਪੇ ਅਗਰ ਖ਼ਾਰ ਰਾਸਤਾ ਰੋਕੇਂ
ਤੋ ਕਿਉਂ ਕਹੂੰ ਕਿ ਯਹਾ ਸਰੂ ਹੈਂ ਬਬੂਲ ਨਹੀਂ

ਮੇਰੇ ਕਲਮ ਨੇ ਅਗਰ ਕੋਈ ਭੇਦ ਖੋਲ ਦੀਆ
ਤੋ ਐਤਰਾਫ਼ ਕਰੂੰਗਾ, ਯੇਹ ਮੇਰੀ ਭੂਲ ਨਹੀਂ

ਮੇਰਾ ਕਲਮ ਮੇਰੇ ਜਮਹੂਰ ਕੀ ਅਮਾਨਤ ਹੈ
ਇਸੇ ਅਵਾਮ ਕੀ ਬੇਚਾਰਗੀ ਸਤਾਤੀ ਹੈ

ਮੇਰੇ ਕਲਮ ਕੀ ਜ਼ੁਬਾਂ ਕਾਟ ਦੀ ਗਈ, ਲੇਕਿਨ
ਮੇਰੇ ਕਲਮ ਕੀ ਖ਼ਮੋਸ਼ੀ ਭੀ ਗੁਨਗੁਨਾਤੀ ਹੈ

ਮੇਰੇ ਕਲਮ ਕੀ ਰਗੋਂ ਮੇਂ ਵੋ ਖ਼ੂੰਨ ਜੌਲਾਂ ਹੈ
ਕਿ ਜਿਸ ਸੇ ਅਜ਼ਮਤੇ-ਇਨਸਾਂ ਪੇ ਆਂਚ ਆਤੀ ਹੈ

ਮੇਰਾ ਕਲਮ ਵੋਹ ਮਵੱਰਖ਼ ਹੈ ਜਿਸ ਕੇ ਸੀਨੇ ਮੇਂ 
ਗ਼ਮੇਂ ਹਯਾਤ ਕੀ ਤਾਰੀਖ਼ ਸਰਸਰਾਤੀ ਹੈ

ਮੇਰੀ ਕਲਮ ਕੋ ਜ਼ਮਾਨਾ ਤੋ ਕਿਆ ਖ਼ਰੀਦੇਗਾ
ਕਿ ਅਕਸਰ ਇਸ ਸੇ ਮਸ਼ੀਯਤ ਸ਼ਿਕਸਤ ਖਾਤੀ ਹੈ

ਮੈਂ ਖ਼ੁਦ ਅਸੀਰ ਸਹੀ, ਮੇਰਾ ਫ਼ਨ ਅਸੀਰ ਨਹੀਂ
ਮੇਰਾ ਕਲਮ ਕਿਸੀ ਜੱਲਾਦ ਕੀ ਜ਼ਮੀਰ ਨਹੀਂ |

ਹਰਜਾਈ
ਖੇਤ ਸੇ ਦੂਰ ਦਮਕਦੇ ਹੂਏ ਦੋਰਾਹੇ ਪਰ
ਏਕ ਸਰਸ਼ਾਰ ਜਵਾਂ ਮੈਨੇ ਖੜ੍ਹਾ ਪਾਇਆ ਥਾ!
ਤਮਤਮਾਤੇ ਹੂਏ ਚੇਹਰੇ ਪੇ ਸੁਲਗਤੀ ਹੂਈ ਆਂਖੇਂ
ਜੈਸੇ ਮਹਿਕੇ ਹੂਏ ਗੁਲਜ਼ਾਰ ਕਾ ਖ਼Éਾਬ ਆਇਆ ਥਾ
ਸਰ ਪੇ ਗਾਗਰ ਕੇ ਛਲਕਨੇ ਸੇ ਜੋ ਤਾਰੇ ਟੂਟੇ 
ਆਸਮਾਂ ਝਾਂਕ ਰਹਾ ਥਾ ਮੁਝੇ ਹੈਰਾਨੀ ਸੇ
ਟਨ ਸੇ ਕੰਕਰ ਜੋ ਪੜਾ ਮੇਰੀ ਹਸੀਂ ਗਾਗਰ ਪਰ
ਇਕ ਨਗ਼ਮਾ ਸਾ ਉਲਝਨੇ ਲਗਾ ਪੇਸ਼ਾਨੀ ਸੇ
ਟੂਟਤੀ ਰਾਤ ਗਏ ਘਰ ਕੋ ਪਲਟਨਾ ਮੇਰਾ !
ਇਕ ਲਪਕਤੇ ਹੂਏ ਸਾਏ ਨੇ ਡਰਾਇਆ ਥਾ ਮੁਝੇ
'ਤੁਮ? ਅਰੀ ਤੁਮ?' ਵੋਹੀ ਸਰਸ਼ਾਰ ਜਵਾਂ ਥਾ ਸ਼ਾਇਦ
ਜੀ ਯੂਹੀਂ ਏਕ ਸਹੇਲੀ ਨੇ ਬੁਲਾਇਆ ਥਾ ਮੁਝੇ 

ਖੇਤ ਭਰਪੂਰ ਜਵਾਨੀ ਕੋ ਲੁਟਾ ਬੈਠੇ ਥੇ !
ਹਰ ਦ੍ਰਾਂਤੀ ਪੇ ਤਸਲਸਲ ਕਾ ਜਨੂੰ ਤਾਰੀ ਥਾ
ਜਾਨੇ ਕਿਆ ਦੇਖ ਰਹਾ ਥਾ ਵੋਹ ਮਿਰੀ ਚੇਹਰੇ ਪਰ
ਇਸ ਕਦਰ ਯਾਦ ਹੈ, ਉਂਗਲੀ ਸੇ ਲਹੂ ਜਾਰੀ ਥਾ
ਕਾਂਚ ਕੀ ਚੂੜੀਆਂ ਕਲ ਰਾਤ ਨਾ ਹੋਂ ਹਾਥੋਂ ਮੇਂ 
ਇਤਨੀ ਊਾਚੀ ਤੇਰੀ ਪਾਜ਼ੇਬ ਕੀ ਝੰਨਕਾਰ ਨਾ ਹੋ!
ਸਰਸਰਾਤਾ ਹੂਆ ਮਲਬੂਸ ਨਾ ਲਹਿਰਾ ਜਾਏ!
ਕਿਸੇ ਸਾਏ ਕਾ ਗੁਮਾਂ ਭੀ ਪਸੇ-ਦੀਵਾਰ ਨਾ ਹੋ
ਜਬ ਕਭੀ ਚਾਂਦ ਸੇ ਪਿਘਲੀ ਹੂਈ ਚਾਂਦੀ ਬਰਸੀ 
ਊਾਘਤੀ ਰਾਤ ਕੇ ਸ਼ਾਨਨੇ ਕੋ ਝੰਜੋੜਾ ਹਮਨੇ 
ਭੂਲ ਕਰ ਭੀ ਕਭੀ ਪਲਕੇਂ ਨਾ ਝਪਕਨੇ ਪਾਏਾ!
ਇਸ ਕਦਰ ਨੀਂਦ ਕੋ ਆਂਖੋਂ ਸੇ ਨਿਚੋੜਾ ਹਮਨੇ
ਅਬ ਮਗਰ ਚਾਂਦਨੀ ਰਾਤ ਆਕੇ ਗੁਜ਼ਰ ਜਾਤੀ ਹੈ
ਪੂਛਤਾ ਹੀ ਨਹੀਂ ਕੋਈ ਮੇਰੀ ਤਨਹਾਈ ਕੋ
ਖੇਤ ਸੇ ਦੂਰ ਦਮਕਤੇ ਹੂਏ ਦੋਰਾਹੇ ਪਰ
ਢੂੰਡਤੀ ਹੈਂ ਮੇਰੀ ਆਂਖੇਂ ਕਿਸੀ ਹਰਜਾਈ ਕੋ 
.....
ਬਾਂਝ 
ਕਿਤਨੇ ਹੀ ਸਾਲ ਸਿਤਾਰੋਂ ਕੀ ਤਰ੍ਹਾ ਟੂਟ ਗਏ 
ਮੇਰੀ ਗੋਦੀ ਸੇ ਕੋਈ ਚਾਂਦ ਜਨਮ ਲੇ ਨਾ ਸਕਾ!

ਟਿਕਟਿਕੀ ਬਾਂਧ ਕੇ ਅਫ਼ਲਾਕ ਪੇ ਰੋਈ ਬਰਸੋਂ!
ਆਜ ਤੱਕ ਕੋਈ ਭੀ ਵਾਪਿਸ ਮੇਰਾ ਗ਼ਮ ਲੇ ਨਾ ਸਕਾ

ਵੋਹ ਜ਼ਮੀਂ ਜੋ ਕੋਈ ਪੌਦਾ ਨਾ ਉਗਲ ਸਕਤੀ ਹੋ!
ਕਾਇਦਾ ਹੈ ਕਿ ਉਸ ੇ ਛੋੜ ਦੀਆ ਜਾਤਾ ਹੈ!

ਘਰ ਮੇਂ ਹਰ ਰੋਜ਼ ਯੇਹੀ ਜ਼ਿਕਰ, ਯੇਹੀ ਸ਼ੋਰ ਸਮਾਂ!
ਸ਼ਾਖ਼ ਟੂਟੇ ਤੋ ਉਸੇ ਤੋੜ ਦੀਆ ਜਾਤਾ ਹੈ!

ਮੁਝੇ ਬਾਹੋਂ ਮੇਂ ਉਠਾ ਲੇ ਮੁਝੇ ਮਾਯੂਸ ਨਾ ਕਰ
ਅਪਨੇ ਹਾਥੋਂ ਕੀ ਲਕੀਰੋਂ ਮੇਂ ਸਜਾ ਲੇ ਮੁਝ ਕੋ

ਅਪਨੇ ਅਹਿਸਾਂ ਕਿ ਸਿਲੇ ਮੇਂ ਮਿਰਾ ਜੋਬਨ ਲੇ ਲੇ
ਕਰ ਦੀਆ ਸਬ ਨੇ ਮੁਕਯਦਰ ਕੇ ਹਵਾਲੇ ਮੁਝਕੋ

ਏਕ, ਦੋ, ਤੀਨ-ਕਹਾਂ ਤਕ ਕੋਈ ਗਿਨਤਾ ਜਾਏ
ਅਨਗਿਨਤ ਸਾਂਸ ਮਹਿਕਤੇ ਹੈਂ ਮੇਰੇ ਸੀਨੇ ਪਰ

ਮੇਰੇ ਲਬ ਪੇ ਕੋਈ ਨਗ਼ਮਾ, ਕੋਈ ਫ਼ਰਿਆਦ ਨਹੀਂ
ਲੋਕ ਅਨਗਸ਼ਤ ਬਦੰਦਾ ਹੈਂ ਮੇਰੇ ਜੀਨੇ ਪਰ 

ਕਿਤਨੇ ਹਾਥੋਂ ਨੇ ਟਟੋਲਾ ਮੇਰੀ ਤਨਹਾਈ ਕੋ
ਕੋਈ ਜੁਗਨੂੰ, ਕੋਈ ਮੋਤੀ, ਕੋਈ ਤਾਰਾ ਨਾ ਮਿਲਾ

ਕਿਤਨੇ ਝੂਲੋਂ ਨੇ ਝੁਲਾਇਆ ਮੇਰੇ ਅਰਮਾਨੋਂ ਕੋ
ਦਿਲ ਮੇਂ ਸੋਤੀ ਹੂਈ ਮਮਤਾ ਕੋ ਸਹਾਰਾ ਨਾ ਮਿਲਾ

ਕਲ ਭੀ ਖਾਮੋਸ਼ ਥੀ ਮੈਂ ,ਆਜ ਭੀ ਖਾਮੋਸ਼ ਹੂੰ ਮੈਂ
ਮੇਰੇ ਮਾਹੌਲ ਮੇਂ ਤੂਫ਼ਾਨ ਨਾ ਆਇਆ ਕੋਈ!

ਕਿਤਨੇ ਅਰਮਾਨ ਮਿਟੇ ਏਕ ਤਮੱਨਾ ਕੇ ਲੀਏ
ਘਰ ਲੁਟਾਨੇ ਪੇ ਭੀ ਮਹਿਮਾਨ ਨਾ ਆਇਆ ਕੋਈ!

ਕਿਤਨੇ ਹੀ ਸਾਲ ਸਿਤਾਰੋਂ ਕੀ ਤਰਹਾ ਟੂਟ ਗਏ!

ਰਾਖ਼
ਵਹੀ ਖ਼ਰਾਮੇ-ਨਾਜ਼ ਹੈ, ਤੋ ਬਾਤਪਨ ਕਹਾਂ ਗਿਆ?
ਲਬੋਂ ਪੇ ਜੋ ਮਹਿਕ ਰਹਾ ਥਾ, ਵੋਹ ਚਮਨ ਕਹਾਂ ਗਿਆ?
ਮੁਝੇ ਬਨਾ ਰਹੀ ਹੈ ਤੂ! 
ਵੋਹੀ ਹਾੈ ਗੈਸੂਓਾ ਕੇ ਖ਼ਮ, ਤੋ ਯੇਹ ਗ਼ੁਬਾਰ ਕਿਸ ਲੀਏ? 
ਬੁਝੀ ਬੁਝੀ ਸੀ ਖ਼ੁਸ਼ਬੂਓਾ ਮੇਂ,ਇੰਤਸ਼ਾਰ ਕਿਸ ਲੀਏ?
ਫ਼ਰੇਬ ਖਾ ਰਹੀ ਹੈ! 
ਵੋਹੀ ਹੈ ਸਾਦਗੀ ਤੋ ਜਿਸਮ ਕਿਉਂ ਨਿਢਾਲ ਹੈ?
ਰਵਾਂ ਦਵਾਂ ਹੈ ਮੁਜ਼ਮਹਿਲ, ਉਦਾਸ ਬਾਲ ਬਾਲ ਹੈ
ਜਿਨਹੇ ਛੁਪਾ ਰਹੀ ਹੈ ਤੂੰ!
ਅਗਰ ਵੋਹੀ ਗ਼ਰੂਰ ਹੈ, ਤੋ ਯੇਹ ਝੁਕੀ ਨਿਗਾਹ ਕਿਉਂ?
ਲਬੋਂ ਕੀ ਜੁਬਿਸ਼ੋਂ ਮੇਂ ਯੇਹ ਰੁਕੀ ਰੁਕੀ ਸੀ ਆਹ ਕਿਉਂ?
ਤੇਹ ਜਮਾਲੇ, ਜ਼ਰਪ੍ਰਸਤੇ ਕੁਛ ਤੋਂ ਕਾਮ ਕਰ ਗਿਆ!
ਤੇਰਾ ਗ਼ਰੂਰ ਬਿਕ ਗਿਆ, ਮੇਰਾ ਖ਼ੁਲੂਸ ਮਰ ਗਿਆ!
ਕਿਸੇ ਮਨਾ ਰਹੀ ਹੈ ਤੂ?

Ad Position 22
No active advertisement
ਪਿਛਲੀ ਖ਼ਬਰ ਤਿੰਨ ਮਹੀਨੇ ’ਚ 40 ਫ਼ੀਸਦੀ ਮਹਿੰਗੀ ਹੋਈ ਖੰਡ, ਜ਼ਿੰਮੇਵਾਰ ਕੌਣ-ਖੜਗੇ ਅਗਲੀ ਖ਼ਬਰ ਪਾਕਿ ਸਮਾਜਿਕ ਕਾਰਕੁਨ ਨੇ ਹਾਫ਼ਿਜ਼ ਸਈਦ ਤੇ ਉਸ ਦੇ ਪੁੱਤਰ ਤਲਹਾ ਨੂੰ ਦੱਸਿਆ ‘ਠੱਗ ਮੁੱਲ੍ਹੇ ਜਿਹਾਦੀ’
Ad Position 24