23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਤਿੰਨ ਮਹੀਨੇ ’ਚ 40 ਫ਼ੀਸਦੀ ਮਹਿੰਗੀ ਹੋਈ ਖੰਡ, ਜ਼ਿੰਮੇਵਾਰ ਕੌਣ-ਖੜਗੇ

ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)- ਖੰਡ ਦੀ ਵਧ ਰਹੀ ਕੀਮਤ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਤਿਉਹਾਰਾਂ ਤੋਂ ਪਹਿਲਾਂ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਖੰਡ ਦੀ ਮਿਠਾਸ ’ਚ ਕੁੜੱਤਣ ਘੁਲ ਗਈ ਹੈ। ਕਾਂਗਰਸ ਪ੍ਰਧਾਨ ...

Ad Position 21
No active advertisement
ਅਜੀਤ ਡੈਸਕ 23-08-2026

ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)- ਖੰਡ ਦੀ ਵਧ ਰਹੀ ਕੀਮਤ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਤਿਉਹਾਰਾਂ ਤੋਂ ਪਹਿਲਾਂ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਖੰਡ ਦੀ ਮਿਠਾਸ ’ਚ ਕੁੜੱਤਣ ਘੁਲ ਗਈ ਹੈ। ਕਾਂਗਰਸ ਪ੍ਰਧਾਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਰਕਾਰ ਤੋਂ ਸਵਾਲ ਪੁੱਛਦਿਆਂ ਖੰਡ ਦੇ ਘਟਦੇ ਸਟਾਕ, ਵਧਦੀ ਮਹਿੰਗਾਈ ਅਤੇ ਈਥਾਨੌਲ ਨੀਤੀ ’ਤੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਦੇ ਵੱਡੇ ਖੰਡ ਉਤਪਾਦਕਾਂ ਅਤੇ ਬਰਾਮਦਕਾਰਾਂ ’ਚ ਸ਼ਾਮਿਲ ਭਾਰਤ ’ਚ ਅੱਜ ਖੰਡ ਦਾ ਸਟਾਕ 9 ਸਾਲ ਦੇ ਹੇਠਲੇ ਪੱਧਰ ’ਤੇ ਕਿਉਂ ਆ ਗਿਆ ਹੈ ? ਖੜਗੇ ਨੇ ਇਹ ਵੀ ਪੁੱਛਿਆ ਕਿ ਨੌਬਤ ਬਰਾਮਦ ’ਤੇ ਰੋਕ ਲਾਉਣ ਅਤੇ 10 ਲੱਖ ਟਨ ਖੰਡ ਡਿਊਟੀ-ਫ੍ਰੀ ਦਰਾਮਦ ਕਰਨ ਤੱਕ ਕਿਵੇਂ ਪਹੁੰਚ ਗਈ। ਉਨ੍ਹਾਂ 3 ਮਹੀਨਿਆਂ ਅੰਦਰ ਖੰਡ ਦੀਆਂ ਕੀਮਤਾਂ ’ਚ ਤਕਰੀਬਨ 40 ਫ਼ੀਸਦੀ ਵਾਧੇ ਦਾ ਜ਼ਿਕਰ ਕਰਦਿਆਂ ਪੁੱਛਿਆ ਕਿ ਤਿਉਹਾਰਾਂ ਤੋਂ ਪਹਿਲਾਂ ਜਨਤਾ ’ਤੇ ਪਏ ਇਸ ਮਹਿੰਗਾਈ ਦੇ ਬੋਝ ਦਾ ਆਖਿਰਕਾਰ ਜ਼ਿੰਮੇਵਾਰ ਕੌਣ ਹੈ ? ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਜਦੋਂ ਦੇਸ਼ ’ਚ ਖੰਡ ਦੀ ਕਮੀ ਹੈ ਅਤੇ ਸਰਕਾਰ ਵਿਦੇਸ਼ ਤੋਂ ਖੰਡ ਮੰਗਵਾ ਰਹੀ ਹੈ ਤਾਂ ਗੰਨੇ ਅਤੇ ਅਨਾਜ ਨੂੰ ਈ-20 ਲਈ ਈਥਾਨੌਲ ਬਣਾਉਣ ’ਚ ਝੋਕਣ ਦੀ ਨੀਤੀ ਦੀ ਸਮੀਖਿਆ ਕਿਉਂ ਨਹੀਂ ਹੋ ਰਹੀ ? ਖੜਗੇ ਨੇ ਤਨਜ਼ ਕਰਦਿਆਂ ਕਿਹਾ ਕਿ ਇਹ ਕਿਹੋ ਜਿਹਾ ਆਤਮ ਨਿਰਭਰ ਭਾਰਤ ਹੈ ? ਪਹਿਲਾਂ ਖੰਡ ਦਾ ਉਤਪਾਦਨ ਘਟਿਆ, ਫਿਰ ਸਟਾਕ 9 ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚਿਆ, ਹੁਣ ਵਿਦੇਸ਼ ਤੋਂ ਖੰਡ ਦਰਾਮਦ ਕਰ ਰਹੇ ਹਨ ਅਤੇ ਦੂਜੇ ਪਾਸੇ ਗੰਨੇ ਨੂੰ ਪੈਟਰੋਲ ’ਚ ਮਿਲਾਉਣ ਲਈ ਈਥਾਨੌਲ ’ਚ ਝੋਕ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਹੋਰਮੁਜ਼ ਜਲ ਮਾਰਗ ਅਮਰੀਕੀ ਖੇਤਰ- ਟਰੰਪ ਅਗਲੀ ਖ਼ਬਰ 'ਕਤੀਲ' ਸ਼ਿਫ਼ਾਈ (24 ਦਸੰਬਰ 1919 ਤੋਂ 11 ਜੁਲਾਈ 2001 ਤੱਕ)
Ad Position 24