ਉਰਦੂ ਅਦਬ ਦੇਨਾਮਵਰ ਅਦੀਬਾਂ ਵਿਚ ਇਕ ਨਾਂਅ ਇਬਰਾਹੀਮ ਜਲੀਸ ਵੀ ਹੈ, ਜਿਸ ਬਾਰੇ ਮਸ਼ਹੂਰ ਹੈ ਕਿ ਜਨਾਬ ਇਬਰਾਹੀਮ ਜਲੀਸ ਬਹੁਤ ਝੂਠ ਬੋਲਣ ਵਾਲੇ ਹਨ |

ਇਕ ਦਿਨ ਜਨਾਬ ਹਮੀਦ ਅਖ਼ਤਰ ਨੇ ਉਨ੍ਹਾਂ ਨੂੰ ਕਿਹਾ, 'ਮੈਂ ਜ਼ਿੰਦਗੀ ਵਿਚ ਝੂਠ ਬੋਲਣ ਵਾਲੇ ਆਦਮੀ ਵੇਖੇ ਹਨ ਪਰ ਤੁਹਾਡੇ ਤੋਂ ਵੱਡਾ ਝੂਠ ਬੋਲਣ ਵਾਲਾ ਨਹੀਂ ਵੇਖਿਆ, ਤੁਹਾਡੀ ਨਜ਼ਰ ਵਿਚ ਜੇਕਰ ਤੁਹਾਡੇ ਤੋਂ ਵੱਡਾ ਇਸ ਮੈਦਾਨ ਵਿਚ ਤੁਹਾਡੇ ਤੋਂ ਅੱਗੇ ਹੋਵੇ ਤਾਂ ਦੱਸ ਦਿਓ |' ਜਨਾਬ ਜਲੀਸ ਨੇ ਜਵਾਬ ਦਿੱਤਾ, 'ਹਾਂ ਹੈ |' ਜਨਾਬ ਹਮੀਦ ਸਾਹਿਬ ਨੇ ਪੁੱਛਿਆ, 'ਕੌਣ?' ਜਨਾਬ ਜਲੀਸ ਨੇ ਜਵਾਬ ਦਿੱਤਾ, 'ਮੇਰੇ ਪਿਤਾ ਜੀ, ਮੈਂ ਬੀ.ਏ. ਇਕ ਨੰਬਰ ਲੈ ਕੇ ਪਾਸ ਹੋਇਆ ਤਾਂ ਮੇਰੇ ਪਿਤਾ ਨੇ ਸਾਰੇ ਸ਼ਹਿਰ ਦੇ ਬੰਦਿਆਂ ਨੂੰ ਬੁਲਾ ਕੇ ਇਕ ਪਾਰਟੀ ਦਿੱਤੀ ਕਿ ਮੇਰਾ ਬੇਟਾ ਯੂਨੀਵਰਸਿਟੀ ਵਿਚੋਂ ਇਕ ਨੰਬਰ 'ਤੇ ਆਇਆ ਹੈ |'
-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668