11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਭਾਰਗੋ ਕੈਂਪ ਵਿਖੇ ਪੂਜਾ ਲਈ ਜਗਾਈ ਜੋਤ ਨਾਲ ਘਰ ਦੇ ਚੁਬਾਰੇ ’ਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ

ਜਲੰਧਰ , 11 ਨਵੰਬਰ ( ਜਤਿੰਦਰ ਪੰਮੀ )- ਭਾਰਗੋ ਕੈਂਪ ’ ਚ ਅੱਜ ਸਵੇਰੇ ਇਕ ਘਰ ਦੇ ਚੁਬਾਰੇ ’ ਚ ਉਸ ਵੇਲੇ ਅੱਗ ਲੱਗ ਗਈ ਜਦੋਂ ਪਰਿਵਾਰ ਪੂਜਾ - ਪਾਠ ਕਰਕੇ ਚੁਬਾਰੇ ਤੋਂ ਹੇਠਾਂ ਆ ਗਿਆ । ਅੱਗ ਲੱਗਣ ਨਾਲ ਕਮਰੇ ਅੰਦਰ ਪਿਆ ਸਾਰਾ ਸਾਮਾਨ , ਮੋਬਾਈਲ ਫੋਨ ਤੇ ਨਕਦੀ ਸੜ ਕੇ ਸੁਆਹ ਹੋ ਗਈ ।

Ad Position 21
No active advertisement
ਅਜੀਤ ਡੈਸਕ 12-11-2026
ਜਲੰਧਰ , 11 ਨਵੰਬਰ ( ਜਤਿੰਦਰ ਪੰਮੀ )- ਭਾਰਗੋ ਕੈਂਪ ’ ਚ ਅੱਜ ਸਵੇਰੇ ਇਕ ਘਰ ਦੇ ਚੁਬਾਰੇ ’ ਚ ਉਸ ਵੇਲੇ ਅੱਗ ਲੱਗ ਗਈ ਜਦੋਂ ਪਰਿਵਾਰ ਪੂਜਾ - ਪਾਠ ਕਰਕੇ ਚੁਬਾਰੇ ਤੋਂ ਹੇਠਾਂ ਆ ਗਿਆ । ਅੱਗ ਲੱਗਣ ਨਾਲ ਕਮਰੇ ਅੰਦਰ ਪਿਆ ਸਾਰਾ ਸਾਮਾਨ , ਮੋਬਾਈਲ ਫੋਨ ਤੇ ਨਕਦੀ ਸੜ ਕੇ ਸੁਆਹ ਹੋ ਗਈ । ਪਰਿਵਾਰ ਦੀਆਂ ਔਰਤਾਂ ਦਾ ਰੋ - ਰੋ ਕੇ ਬੁਲਾ ਹਾਲ ਹੋ ਰਿਹਾ ਸੀ । ਅੱਗ ਲੱਗਣ ਦਾ ਕਾਰਨ ਪੂਜਾ - ਪਾਠ ਲਈ ਜਗਾਈ ਗਈ ਜੋਤ ਦੀ ਚੰਗਿਆੜੀ ਦੱਸਿਆ ਜਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਮੁਲਖ ਰਾਜ ਦੇ ਪਰਿਵਾਰਕ ਮੈਂਬਰ ਆਪਣੇ ਘਰ ਦੇ ਚੁਬਾਰੇ ’ ਚ ਸਵੇਰੇ ਪੂਜਾ ਪਾਠ ਕਰਕੇ ਹੇਠਾਂ ਆ ਗਏ । ਕੁਝ ਸਮੇਂ ਬਾਅਦ ਹੀ ਕਮਰੇ ਅੰਦਰੋਂ ਅੱਗ ਦੇ ਭਾਂਬੜ ਨਿਕਲਣ ਲੱਗੇ ਤਾਂ ਪਰਿਵਾਰ ਵਲੋਂ ਰੌਲਾ ਪਾਏ ਜਾਣ ’ ਤੇ ਆਸ - ਪਾਸ ਦੇ ਲੋਕ ਇਕੱਤਰ ਹੋ ਗਏ । ਘਟਨਾ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ , ਜਿਸ ’ ਤੇ ਅੱਗ ਬੁਝਾਊ ਅਮਲੇ ਦੇ ਮੁਲਾਜ਼ਮਾਂ ਨੇ ਪੁੱਜ ਕੇ ਪਾਣੀ ਦੀਆਂ ਬੁਛਾਰਾਂ ਨਾਲ ਅੱਗ ’ ਤੇ ਕਾਬੂ ਪਾਇਆ ਪਰ ਇਸ ਦੌਰਾਨ ਕਮਰੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ । ਪਰਿਵਾਰਕ ਮੈਂਬਰਾਂ ਅਨੁਸਾਰ ਕਮਰੇ ’ ਚ ਬਿਸਤਰੇ , ਕੱਪੜੇ ਤੇ ਭਾਂਡਿਆਂ ਤੋਂ ਇਲਾਵਾ ਹਜ਼ਾਰਾਂ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਵੀ ਅੱਗ ਦੀ ਲਪੇਟ ’ ਚ ਆ ਕੇ ਸੜ ਗਏ । ਘਟਨਾ ਦਾ ਪਤਾ ਲੱਗਣ ’ ਤੇ ਇਲਾਕੇ ਦੇ ਕੌਂਸਲਰ ਰਾਜ ਕੁਮਾਰ ਰਾਜੂ ਵੀ ਮੌਕੇ ’ ਤੇ ਪੁੱਜੇ ਅਤੇ ਪਰਿਵਾਰ ਨੂੰ ਹੌਂਸਲਾ ਦਿੱਤਾ । ਇਸ ਉਪਰੰਤ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਮੋਹਿੰਦਰ ਭਗਤ ਵੀ ਮੌਕੇ ’ ਤੇ ਪੁੱਜੇ ਤੇ ਪਰਿਵਾਰ ਨਾਲ ਅੱਗ ਕਾਰਨ ਹੋਏ ਨੁਕਸਾਨ ਬਾਰੇ ਗੱਲਬਾਤ ਕੀਤੀ ਤੇ ਪਰਿਵਾਰ ਨੂੰ 50 ਹਜਾਰ ਦੀ ਸਹਾਇਤੀ ਕੀਤੀ । ਇਸੇ ਦੌਰਾਨ ਜਦੋਂ ਪਰਿਵਾਰ ਅੱਗ ਕਾਰਨ ਸਦਮੇ ਵਿੱਚ ਸੀ ਤਾਂ ਪੀੜਤ ਪਰਿਵਾਰ ਦੀ ਇਕ ਔਰਤ ਵਲੋਂ ਘਬਰਾਹਟ ਵਿੱਚ ਉਥੇ ਮੌਜੂਦ ਲੋਕਾਂ ’ ਚੋਂ ਕਿਸੇ ਨੂੰ ਮੋਬਾਈਲ ਫੋਨ ਫੜਾਇਆ ਗਿਆ ਪਰ ਉਕਤ ਵਿਅਕਤੀ ਮੋਬਾਈਲ ਫੋਨ ਲੈ ਕੇ ਖਿਸਕ ਗਿਆ । ਪਰਿਵਾਰ ਦਾ ਕਹਿਣਾ ਸੀ ਕਿ ਇਕ ਪਾਸੇ ਤਾਂ ਉਨ੍ਹਾਂ ਦਾ ਅੱਗ ਨਾਲ ਏਨਾ ਨੁਕਸਾਨ ਹੋ ਗਿਆ , ਦੂਜੇ ਪਾਸੇ ਕੋਈ ਬੇਈਮਾਨ ਵਿਅਕਤੀ ਮੋਬਾਈਲ ਲੈ ਕੇ ਹੀ ਖਿਸਕ ਗਿਆ । ਮੋਬਾਈਲ ਫੋਨ ਨਾ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ । ਓਧਰ ਥਾਣਾ ਮੁਖੀ ਸਤਪਾਲ ਸਿੰਘ ਨੇ ਕਿਹਾ ਕਿ ਪਰਿਵਾਰ ਕੋਲੋਂ ਇਸ ਸੰਬੰਧੀ ਜਾਣਕਾਰੀ ਮਿਲੀ ਹੈ ਤੇ ਲਿਖਤੀ ਸ਼ਿਕਾਇਤ ਮਿਲਣ ’ ਤੇ ਕਾਰਵਾਈ ਕੀਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਟਰੱਕ ਤੇ ਥਾਰ ਗੱਡੀ ’ਚ ਭਿਆਨਕ ਟੱਕਰ ਅਗਲੀ ਖ਼ਬਰ ਲਾਇਸੰਸੀ ਅਸਲ੍ਹੇ ਦਾ ਵਿਖਾਵਾ ਕਰਨ ਦੇ ਦੋਸ਼ ਹੇਠ ਟਰੂ ਬਲੈਂਡ ਕੈਫ਼ੇ ਦੇ ਮਾਲਕ ਸਣੇ 2 ਗ੍ਰਿਫ਼ਤਾਰ
Ad Position 24