ਦੋਹਾ, 11 ਨਵੰਬਰ (ਪੀ.ਟੀ.ਆਈ.)-ਭਾਰਤ ਦੇ ਨੀਰਜ ਕੁਮਾਰ ਨੇ ਇੱਥੇ ਆਈ.ਐਸ.ਐਸ.ਐਫ. ਵਿਸ਼ਵ ਚੈਂਪੀਅਨਸ਼ਿਪ ’ਚ ਪੁਰਸ਼ਾਂ ਦੇ 50 ਮੀਟਰ ਰਾਈਫਲ 3-ਪੋਜੀਸ਼ਨ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤ ਕੇ 2028 ਲਾਸ ਏਂਜਲਸ ਓਲੰਪਿਕ ਲਈ ਕੋਟਾ ਹਾਸਲ ਕਰ ਲਿਆ ਹੈ। ਇਸ ਚੈਂਪੀਅਨਸ਼ਿਪ ’ਚ ਭਾਰਤ ਲਈ ਇਹ ਦੂਜਾ ਓਲੰਪਿਕ ਕੋਟਾ ਹੈ।
ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਜੈਪਾਲ ਮਾਲਵੀਆ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਨੀਰਜ ਨੇ ਫਾਈਨਲ ਵਿਚ 346.5 ਅੰਕ ਬਣਾਏ। ਉਹ ਚਾਂਦੀ ਦੇ ਤਗਮੇ ਦੀ ਦੌੜ ’ਚ ਸਨ, ਪਰ 34ਵੀਂ ਸ਼ਾਟ ’ਤੇ 9.4 ਅੰਕ ਮਿਲਣ ਕਾਰਨ ਉਹ ਤੀਜੇ ਸਥਾਨ ’ਤੇ ਖਿਸਕ ਗਏ।