11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬੱਬਰ ਕਰਮ ਸਿੰਘ ਸ਼ਹੀਦ ਕੋ-ਐਜੂਕੇਸ਼ਨਲ ਸੈਕੰਡਰੀ ਸਕੂਲ ਵਿਖੇ ਫੂਡ ਪ੍ਰੋਸੈਸਿੰਗ ਲੈਬ ਦਾ ਉਦਘਾਟਨ

ਆਦਮਪੁਰ, 11 ਨਵੰਬਰ (ਰਮਨ ਦਵੇਸਰ)-ਬੱਬਰ ਕਰਮ ਸਿੰਘ ਸ਼ਹੀਦ ਕੋ-ਐਜੂਕੇਸ਼ਨਲ ਸੈਕੰਡਰੀ ਸਕੂਲ ਵਿਖੇ ਫੂਡ ਪ੍ਰੋਸੈਸਿੰਗ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਨਿਰਮਲ ਕੌਲ ਨੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 12-11-2026
ਆਦਮਪੁਰ, 11 ਨਵੰਬਰ (ਰਮਨ ਦਵੇਸਰ)-ਬੱਬਰ ਕਰਮ ਸਿੰਘ ਸ਼ਹੀਦ ਕੋ-ਐਜੂਕੇਸ਼ਨਲ ਸੈਕੰਡਰੀ ਸਕੂਲ ਵਿਖੇ ਫੂਡ ਪ੍ਰੋਸੈਸਿੰਗ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਨਿਰਮਲ ਕੌਲ ਨੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਨਿਰਮਲ ਕੌਲ ਨੇ ਕਿਹਾ ਕਿ ਸਕੂਲ ’ਚ ਫੂਡ ਪ੍ਰੋਸੈਸਿੰਗ ਲੈਬ ਦੀ ਸਥਾਪਨਾ ਹੋਣ ਨਾਲ ਵਿਦਿਆਰਥੀਆਂ ਨੂੰ ਬਹੁਤ ਵੱਡਾ ਲਾਭ ਮਿਲੇਗਾ। ਲੈਬ ਰਾਹੀਂ ਸਕੂਲ ਦੇ ਬੱਚੇ ਹਰ ਰੋਜ਼ ਨਵੀਆਂ-ਨਵੀਆਂ ਤਕਨੀਕਾਂ ਤੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਵੱਖ-ਵੱਖ ਚੀਜ਼ਾਂ ਤਿਆਰ ਕਰਨ ਬਾਰੇ ਵਿਹਾਰਕ ਜਾਣਕਾਰੀ ਹਾਸਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਕਿੱਤਾਮੁਖੀ ਤੇ ਤਕਨੀਕੀ ਸਿੱਖਿਆ ਹਾਸਲ ਕਰਨਾ ਵੀ ਬਹੁਤ ਜ਼ਰੂਰੀ ਹੈ। ਇਹ ਲੈਬ ਬੱਚਿਆਂ ਦੇ ਹੁਨਰ ਨੂੰ ਨਿਖਾਰਨ ਤੇ ਉਨ੍ਹਾਂ ਨੂੰ ਭਵਿੱਖ ’ਚ ਸਵੈ-ਰੁਜ਼ਗਾਰ ਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਨਾਲ ਜੋੜਨ ਵਿੱਚ ਸਹਾਈ ਸਿੱਧ ਹੋਵੇਗੀ। ਸਰਪੰਚ ਨਿਰਮਲ ਕੌਲ ਨੇ ਆਸ ਪ੍ਰਗਟਾਈ ਕਿ ਇਸ ਸਹੂਲਤ ਦਾ ਵਿਦਿਆਰਥੀ ਭਵਿੱਖ ’ਚ ਭਰਪੂਰ ਲਾਭ ਉਠਾਉਣਗੇ ਤੇ ਨਵੀਆਂ ਤਕਨੀਕਾਂ ਸਿੱਖ ਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਪਵਨ ਕੁਮਾਰ ਟੀਨੂੰ ਹਲਕਾ ਇੰਚਾਰਜ ਆਦਮਪੁਰ ਆਮ ਆਦਮੀ ਪਾਰਟੀ, ਸਰਪੰਚ ਨਿਰਮਲ ਕੌਲ, ਜਗਜੀਤ ਸਿੰਘ ਬਲਾਕ ਸੰਮਤੀ ਮੈਂਬਰ, ਸੁਰਿੰਦਰ ਸਿੰਘ ਪੰਚ, ਬਲਵੀਰ ਸਿੰਘ ਦਿਓਲ, ਰਜਿੰਦਰ ਕੌਰ, ਜਗੀਰ ਕੌਰ ਪੰਚ, ਗੁਰਪ੍ਰੀਤ ਕੌਰ ਪੰਚ, ਸੇਵਾ ਰਾਮ, ਕਰਨਜੀਤ ਸਿੰਘ, ਹਰਜਾਪ ਸਿੰਘ, ਮੀਨਾਕਸ਼ੀ ਮੁੱਖ ਅਧਿਆਪਿਕਾ, ਦਵਿੰਦਰ ਸਿੰਘ, ਅਨੀਤਾ ਕੁਮਾਰੀ, ਮਾਨਸੀ, ਹਰਜਿੰਦਰ ਕੌਰ, ਨੀਨਾ ਕੁਮਾਰੀ, ਗੁਰਚਰਨ ਸਿੰਘ ਐਜੂਕੇਸ਼ਨ ਕੋਆਰਡੀਨੇਟਰ, ਦੀਕਸ਼ਾ, ਵਿਸ਼ਕਰਨ, ਸੁਖਰਾਜ ਕੌਰ, ਅਮਨਜੋਤ ਕੌਰ, ਕੋਮਲ ਬਸਰਾ, ਦੀਪਕਾ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੀਰਵਾਰ, 12 ਨਵੰਬਰ, 2026 ਪਵਨ ਕੁਮਾਰ ਟੀਨੂੰ ਨੇ ਅਫਵਾਹਾਂ ਦਾ ਕੀਤਾ ਖੰਡਨ ਕਿਹਾ- ਮੈਂ ਆਮ ਆਦਮੀ ਪਾਰਟੀ ’ਚ ਹਾਂ ਤੇ ਰ... ਅਗਲੀ ਖ਼ਬਰ ਪਿੰਡ ਅੱਟਾ ਤੇ ਕਿ੍ਸ਼ਨਾ ਕਾਲੋਨੀ ਵਿਖੇ ਬਿਜਲੀ ਬੰਦ ਰਹੇਗੀ
Ad Position 24