ਚੌਥਾ ਪੰਡਿਤ ਗੋਵਰਧਨ ਦਾਸ ਸੰਗੀਤ ਸੰਮੇਲਨ 14 ਨੂੰ
ਅੱਪਰਾ, 11 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਪੰਡਿਤ ਗੋਵਰਧਨ ਦਾਸ ਸੰਗੀਤ ਸਭਾ ਅੱਪਰਾ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ.
ਅੱਪਰਾ, 11 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਪੰਡਿਤ ਗੋਵਰਧਨ ਦਾਸ ਸੰਗੀਤ ਸਭਾ ਅੱਪਰਾ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਚੌਥਾ ਪੰਡਿਤ ਗੋਵਰਧਨ ਦਾਸ ਸੰਗੀਤ ਸੰਮੇਲਨ 14 ਨਵੰਬਰ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਸ਼ਹੀਦ ਭਗਤ ਸਿੰਘ ਪਤਰਕ ਅੱਪਰਾ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਗੁਲਾਟੀ ਤੇ ਰਾਜੇਸ਼ ਕੁਮਾਰ ਜੌਹਨੀ ਨੇ ਦੱਸਿਆ ਕਿ ਸਮਾਗਮ ਮੌਕੇ ਵੱਖ-ਵੱਖ ਫ਼ਨਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਉਨ੍ਹਾਂ ਦੱਸਿਆ ਕਿ ਡਾ. ਅਲੰਕਾਰ ਸਿੰਘ, ਗੁਰਪਿੰਦਰ ਕੌਰ, ਹਰਨਾਮ ਸਿੰਘ ਨਾਮਧਾਰੀ, ਸੰਦੀਪ ਸਿੰਘ, ਰਕੇਸ਼ ਕੁਮਾਰ, ਨਰਿੰਦਰਪਾਲ ਸਿੰਘ, ਸੁਸ਼ਮੀਤ ਕੌਰ, ਸੁਖਵਿੰਦਰ ਸਿੰਘ ਤੱਖਰ, ਪਵਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਕਲਾਕਾਰ ਤੇ ਸਜ਼ਿੰਦੇ ਪਹੁੰਚ ਰਹੇ ਹਨ। ਸਟੇਜ ਦਾ ਸੰਚਾਲਨ ਰਾਜੇਸ਼ ਕੁਮਾਰ ਕਰਨਗੇ। ਡਾ. ਗੁਰਦੀਪ ਸਿੰਘ ਨਾਮਧਾਰੀ ਸ੍ਰੀ ਗੁਰੂ ਰਵਿਦਾਸ ਜੀ ਦੀ ਸੰਗੀਤਕ ਵਿਚਾਰਧਾਰਾ ਸਬੰਧੀ ਖੋਜ ਪੱਤਰ ਪੜ੍ਹਨਗੇ।