ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਨੌਜਵਾਨ ਆਪਣੀ ਬੁਲੇਟ ਮੋਟਰਸਾਈਕਲ ’ਤੇ ਏਅਰਪੋਰਟ ਰੋਡ ਤੋਂ ਲੰਘ ਰਿਹਾ ਸੀ। ਇਸੇ ਦੌਰਾਨ ਅਚਾਨਕ ਇਕ ਹਾਥੀ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਿਆ। ਹਾਥੀ ਨੌਜਵਾਨ ਦੇ ਉੱਪਰੋਂ ਲੰਘਦਾ ਹੋਇਆ ਅੱਗੇ ਵਧਿਆ ਅਤੇ ਸੜਕ ਕਿਨਾਰੇ ਲੱਗੀ ਰੇਲਿੰਗ ਤੋੜ ਕੇ ਜੰਗਲ ਵੱਲ ਚਲਾ ਗਿਆ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਾਥੀ ਦੀ ਟੱਕਰ ਨਾਲ ਨੌਜਵਾਨ ਸੜਕ ’ਤੇ ਡਿੱਗ ਜਾਂਦਾ ਹੈ ਅਤੇ ਹਾਥੀ ਉਸ ਦੇ ਬਿਲਕੁਲ ਉੱਪਰੋਂ ਲੰਘ ਜਾਂਦਾ ਹੈ। ਕੁਝ ਪਲਾਂ ਦਾ ਇਹ ਦ੍ਰਿਸ਼ ਬੇਹੱਦ ਡਰਾਉਣਾ ਹੈ।
ਇਸ ਘਟਨਾ ਨੇ ਜੰਗਲੀ ਹਾਥੀਆਂ ਦੀ ਆਵਾਜਾਈ ਵਾਲੇ ਰਸਤਿਆਂ ’ਤੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਨਾਲ ਹੀ ਅਜਿਹੇ ਸੰਵੇਦਨਸ਼ੀਲ ਇਲਾਕਿਆਂ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਲੋੜ ਵੀ ਉਜਾਗਰ ਹੋਈ ਹੈ।