11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਵੀਜ਼ਾ ਧੋਖਾਧੜੀ ਮਾਮਲੇ ’ਚ ਅਮਰੀਕਾ ’ਚ ਭਾਰਤੀ ਕਾਰੋਬਾਰੀ ਨੂੰ 10 ਸਾਲ ਦੀ ਸਜ਼ਾ

ਨਿਊਯਾਰਕ, 11 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ’ਚ ਲੁੱਟ ਦੀਆਂ ਝੂਠੀਆਂ ਪੁਲਿਸ ਰਿਪੋਰਟਾਂ ਬਣਾ ਕੇ ਵੀਜ਼ਾ ਧੋਖਾਧੜੀ ਕਰਨ ਵਾਲੇ ਭਾਰਤੀ ਕਾਰੋਬਾਰੀ ਚੰਦਰਕਾਂਤ ‘ਲਾਲਾ’ ਪਟੇਲ ਨੂੰ 10 ਸਾਲ ਦੀ ਸੰਘੀ ਕੈਦ ਸੁਣਾਈ ਗਈ ਹੈ। ਲੁਈਜ਼ਿਆਨਾ ਦੇ ਓਕਡੇਲ ਵਾਸੀ ਪਟੇਲ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ...

Ad Position 21
No active advertisement
ਅਜੀਤ ਡੈਸਕ 12-11-2026

ਨਿਊਯਾਰਕ, 11 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ’ਚ ਲੁੱਟ ਦੀਆਂ ਝੂਠੀਆਂ ਪੁਲਿਸ ਰਿਪੋਰਟਾਂ ਬਣਾ ਕੇ ਵੀਜ਼ਾ ਧੋਖਾਧੜੀ ਕਰਨ ਵਾਲੇ ਭਾਰਤੀ ਕਾਰੋਬਾਰੀ ਚੰਦਰਕਾਂਤ ‘ਲਾਲਾ’ ਪਟੇਲ ਨੂੰ 10 ਸਾਲ ਦੀ ਸੰਘੀ ਕੈਦ ਸੁਣਾਈ ਗਈ ਹੈ। ਲੁਈਜ਼ਿਆਨਾ ਦੇ ਓਕਡੇਲ ਵਾਸੀ ਪਟੇਲ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਚਲਾਉਣ ਵਾਲੇ ਚਾਰ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਵੀ 5-5 ਸਾਲ ਦੀ ਕੈਦ ਹੋਈ ਹੈ। ਇਨ੍ਹਾਂ ’ਚ ਤਿੰਨ ਸਾਬਕਾ ਪੁਲਿਸ ਮੁਖੀ ਤੇ ਇਕ ਸਾਬਕਾ ਮਾਰਸ਼ਲ ਸ਼ਾਮਲ ਹਨ।

ਸੰਘੀ ਸਰਕਾਰੀ ਵਕੀਲ ਦੇ ਦਫ਼ਤਰ ਮੁਤਾਬਕ 40 ਸਾਲਾ ਪਟੇਲ ਨੇ ਵੀਜ਼ਾ ਧੋਖਾਧੜੀ ਦੀ ਸਾਜ਼ਿਸ਼ ਤੇ ਗ਼ੈਰਕਾਨੂੰਨੀ ਕਮਾਈ ਨਾਲ ਵਿੱਤੀ ਲੈਣ-ਦੇਣ ਕਰਨ ਦਾ ਜੁਰਮ ਕਬੂਲ ਕੀਤਾ ਸੀ। ਸੰਘੀ ਜੱਜ ਜੈਰੀ ਐਡਵਰਡਜ਼ ਜੂਨੀਅਰ ਨੇ ਉਸ ਨੂੰ ਸਜ਼ਾ ਸੁਣਾਈ। ਕੈਦ ਪੂਰੀ ਹੋਣ ਮਗਰੋਂ ਉਸ ਨੂੰ ਅਮਰੀਕਾ ਤੋਂ ਕੱਢਿਆ ਜਾਵੇਗਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਹ ਸਾਜ਼ਿਸ਼ ਨਵੰਬਰ 2020 ਤੋਂ ਜੁਲਾਈ 2025 ਦਰਮਿਆਨ ਚੱਲੀ। 
ਪਟੇਲ ਅਮਰੀਕਾ ’ਚ ਕਾਨੂੰਨੀ ਤੌਰ ’ਤੇ ਰਹਿਣ ਦੀ ਇਜਾਜ਼ਤ ਲੈਣ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਤੋਂ ਪੈਸੇ ਲੈਂਦਾ ਸੀ।

ਬਦਲੇ ’ਚ ਉਨ੍ਹਾਂ ਨੂੰ ਹਥਿਆਰਬੰਦ ਲੁੱਟ ਦੀਆਂ ਅਜਿਹੀਆਂ ਘਟਨਾਵਾਂ ਦੇ ਪੀੜਤ ਦਰਸਾਇਆ ਜਾਂਦਾ ਸੀ, ਜੋ ਅਸਲ ’ਚ ਵਾਪਰੀਆਂ ਹੀ ਨਹੀਂ ਸਨ। ਇਸ ਮਗਰੋਂ ਪਟੇਲ ਚਾਰਾਂ ਪੁਲਿਸ ਅਧਿਕਾਰੀਆਂ ਨੂੰ ਪੈਸੇ ਦੇ ਕੇ ਝੂਠੀਆਂ ਰਿਪੋਰਟਾਂ ਤਿਆਰ ਕਰਵਾਉਂਦਾ ਸੀ। ਇਹ ਅਧਿਕਾਰੀ ਆਪਣੇ ਅਹੁਦਿਆਂ ਦੀ ਵਰਤੋਂ ਕਰਕੇ ਰਿਪੋਰਟਾਂ ਤੇ ਵੀਜ਼ੇ ਲਈ ਲੋੜੀਂਦੇ ਕਾਗ਼ਜ਼ਾਂ ਨੂੰ ਸਹੀ ਕਰਾਰ ਦਿੰਦੇ ਸਨ। ਫਿਰ ਇਹ ਕਾਗ਼ਜ਼ ‘ਯੂ-ਵੀਜ਼ਾ’ ਦੀਆਂ ਅਰਜ਼ੀਆਂ ਨਾਲ ਲਾਏ ਜਾਂਦੇ ਸਨ, ਤਾਂ ਜੋ ਅਰਜ਼ੀ ਦੇਣ ਵਾਲਿਆਂ ਨੂੰ ਅਪਰਾਧ ਦੇ ਅਸਲ ਪੀੜਤ ਸਮਝਿਆ ਜਾਵੇ। 

Ad Position 22
No active advertisement
ਪਿਛਲੀ ਖ਼ਬਰ ਪਤਨੀ ਦੇ ਕਤਲ ਮਾਮਲੇ ’ਚ ਭਾਰਤੀ ਦੋਸ਼ੀ ਕਰਾਰ ਅਗਲੀ ਖ਼ਬਰ ਸ਼ੇਖ ਹਸੀਨਾ ਨੂੰ ਫਾਂਸੀ ਤੋਂ ਬਚਾਉਣ ਲਈ ਬਰਤਾਨਵੀ ਸੰਸਦ ਮੈਂਬਰਾਂ ਵਲੋਂ ਦਖ਼ਲ ਦੀ ਅਪੀਲ
Ad Position 24