ਆਰੀਆ ਨਗਰ ਵਿਖੇ 21ਵੇਂ ਸਾਲਾਨਾ ਜਾਗਰਣ ਸੰਬੰਧੀ ਝੰਡੇ ਦੀ ਰਸਮ ਨਿਭਾਈ
ਜਲੰਧਰ, 1 ਨਵੰਬਰ (ਸ਼ਿਵ)-ਆਰੀਆ ਨਗਰ ਵਿਖੇ 21ਵਾਂ ਸਾਲਾਨਾ ਜਾਗਰਣ 14 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਝੰਡੇ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਅਦਾ ਕੀਤੀ ਗਈ।
ਜਲੰਧਰ, 1 ਨਵੰਬਰ (ਸ਼ਿਵ)-ਆਰੀਆ ਨਗਰ ਵਿਖੇ 21ਵਾਂ ਸਾਲਾਨਾ ਜਾਗਰਣ 14 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਝੰਡੇ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਅਦਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਆਰੀਆ ਨਗਰ ਦੇ ਹਨੀ ਚੱਢਾ ਵਲੋਂ ਦਿੱਤੀ ਗਈ। ਝੰਡੇ ਦੀ ਰਸਮ ਮੌਕੇ ਆਮ ਆਦਮੀ ਪਾਰਟੀ ਵਲੋਂ ਹਰਵਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਆਰੀਆ ਨਗਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸੁਸਾਇਟੀ ਪ੍ਰਧਾਨ ਸਨੀ ਭਗਤ, ਕ੍ਰਿਸ਼ ਮੈਦਾਨ, ਰਮਨ ਭਗਤ, ਹਨੀ ਚੱਢਾ, ਰਿੰਕੂ, ਰਵੀ, ਡਾ. ਸ਼ਸ਼ੀ, ਰਬੀ ਚੱਢਾ, ਹੈਪੀ ਅਤੇ ਸਾਗਰ ਸਮੇਤ ਹੋਰ ਮੈਂਬਰ ਹਾਜ਼ਰ ਸਨ।