03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗੁਰਦੁਆਰਾ ਗੰਗਸਰ ਸਾਹਿਬ ਨੇੜੇ ਦੀਆਂ ਮੀਟ, ਸ਼ਰਾਬ ਤੇ ਤੰਬਾਕੂ ਦੀਆਂ ਦੁਕਾਨਾਂ ਚੁਕਵਾਉਣ ਲਈ ਨਗਰ ਕੌਂਸਲ ਤੇ ਪੁਲਿਸ ਅਧਿਕਾਰੀ ਨੂੰ ਮੰਗ ਪੱਤਰ

ਕਰਤਾਰਪੁਰ, 2 ਨਵੰਬਰ (ਭਜਨ ਸਿੰਘ)-ਇਤਿਹਾਸਿਕ ਅਸਥਾਨ ਗੁਰਦੁਆਰਾ ਗੰਗਸਰ ਸਾਹਿਬ ਰੋਡ ਉੱਪਰ ਖੁੱਲ੍ਹੇ ਆਮ ਵਿਕ ਰਹੇ ਤੰਬਾਕੂ, ਸਿਗਰਟਾਂ ਤੇ ਸ਼ਰਾਬ ਆਦਿ ਤੇ ਨਾਜਾਇਜ਼ ਖੁੱਲੀਆਂ ਦੁਕਾਨਾਂ ਤੇ ਖੋਖਿਆਂ ਨੂੰ ਬੰਦ ਕਰਵਾਉਣ ਲਈ ਗੁਰਦੁਆਰਾ ਮਿਸਲ ਸ਼ਹੀਦਾਂ ਸ਼ੋਮਣੀ ਜਰਨੈਲ ਹਰੀ ਸਿੰਘ ਨਲੂਆ ਵਲੋਂ ਮਿਸਲ ਦੋਆਬਾ ਦੇ ਜਥੇਦਾਰ ਬਾਬਾ ਨਰਿੰਦਰ ਸਿੰਘ, ਨਿਹੰਗ ਸਿੰਘ ਫ਼ੌਜਾਂ ਤੇ ਕਰਤਾਰਪੁਰ ਸ਼ਹਿਰ ਦੀਆਂ ਕਈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਇੱਕਤਰਤਾ ਕੀਤੀ ਗਈ ਜਿਸ ’ਚ ਸਮੂਹ ਸੰਗਤਾਂ ਵਲੋਂ ਗੁਰਮਤਾ ਕੀਤਾ ਗਿਆ ਕਿ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੋ ਕਿ ਪਾਤਸ਼ਾਹੀ ਪੰਜਵੀਂ ਅਤੇ ਛੇਵੀਂ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਘਰ ਦੇ ਆਸ ਪਾਸ ਤੇ ਸਿਨੇਮਾ ਮੋੜ ਤੋਂ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਤੱਕ ਸਾਰੇ ਰਸਤੇ ’ਚ ਸਿਗਰਟਾਂ, ਤੰਬਾਕੂ ਖੁੱਲ੍ਹੇ ਵਿੱਚ ਵਿਕਦਾ ਮੀਟ ਮਾਸ ਤੇ ਵਾਲ ਕਟਾਈ ਵਾਲੇ ਨਾਈਆਂ ਦੇ ਖੋਖਿਆਂ ਨੂੰ ਦੇਖ ਕੇ ਇੱਥੇ ਆਉਣ ਵਾਲੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ | ਜਿਸ ਕਾਰਨ ਇਨ੍ਹਾਂ ਖੋਖਿਆਂ ਨੂੰ ਚਕਵਾਉਣ ਤੇ ਪੂਰਨ ਤੌਰ ’ਤੇ ਬੰਦ ਕਰਵਾਉਣ ਲਈ ਨਗਰ ਕੌਂਸਲ ਕਰਤਾਰਪੁਰ ਦੇ ਕਾਰਜ ਸਾਧਕ ਅਫਸਰ, ਐਸ.

Ad Position 21
No active advertisement
ਅਜੀਤ ਡੈਸਕ 03-11-2026
ਕਰਤਾਰਪੁਰ, 2 ਨਵੰਬਰ (ਭਜਨ ਸਿੰਘ)-ਇਤਿਹਾਸਿਕ ਅਸਥਾਨ ਗੁਰਦੁਆਰਾ ਗੰਗਸਰ ਸਾਹਿਬ ਰੋਡ ਉੱਪਰ ਖੁੱਲ੍ਹੇ ਆਮ ਵਿਕ ਰਹੇ ਤੰਬਾਕੂ, ਸਿਗਰਟਾਂ ਤੇ ਸ਼ਰਾਬ ਆਦਿ ਤੇ ਨਾਜਾਇਜ਼ ਖੁੱਲੀਆਂ ਦੁਕਾਨਾਂ ਤੇ ਖੋਖਿਆਂ ਨੂੰ ਬੰਦ ਕਰਵਾਉਣ ਲਈ ਗੁਰਦੁਆਰਾ ਮਿਸਲ ਸ਼ਹੀਦਾਂ ਸ਼ੋਮਣੀ ਜਰਨੈਲ ਹਰੀ ਸਿੰਘ ਨਲੂਆ ਵਲੋਂ ਮਿਸਲ ਦੋਆਬਾ ਦੇ ਜਥੇਦਾਰ ਬਾਬਾ ਨਰਿੰਦਰ ਸਿੰਘ, ਨਿਹੰਗ ਸਿੰਘ ਫ਼ੌਜਾਂ ਤੇ ਕਰਤਾਰਪੁਰ ਸ਼ਹਿਰ ਦੀਆਂ ਕਈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਇੱਕਤਰਤਾ ਕੀਤੀ ਗਈ ਜਿਸ ’ਚ ਸਮੂਹ ਸੰਗਤਾਂ ਵਲੋਂ ਗੁਰਮਤਾ ਕੀਤਾ ਗਿਆ ਕਿ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੋ ਕਿ ਪਾਤਸ਼ਾਹੀ ਪੰਜਵੀਂ ਅਤੇ ਛੇਵੀਂ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਘਰ ਦੇ ਆਸ ਪਾਸ ਤੇ ਸਿਨੇਮਾ ਮੋੜ ਤੋਂ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਤੱਕ ਸਾਰੇ ਰਸਤੇ ’ਚ ਸਿਗਰਟਾਂ, ਤੰਬਾਕੂ ਖੁੱਲ੍ਹੇ ਵਿੱਚ ਵਿਕਦਾ ਮੀਟ ਮਾਸ ਤੇ ਵਾਲ ਕਟਾਈ ਵਾਲੇ ਨਾਈਆਂ ਦੇ ਖੋਖਿਆਂ ਨੂੰ ਦੇਖ ਕੇ ਇੱਥੇ ਆਉਣ ਵਾਲੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ | ਜਿਸ ਕਾਰਨ ਇਨ੍ਹਾਂ ਖੋਖਿਆਂ ਨੂੰ ਚਕਵਾਉਣ ਤੇ ਪੂਰਨ ਤੌਰ ’ਤੇ ਬੰਦ ਕਰਵਾਉਣ ਲਈ ਨਗਰ ਕੌਂਸਲ ਕਰਤਾਰਪੁਰ ਦੇ ਕਾਰਜ ਸਾਧਕ ਅਫਸਰ, ਐਸ. ਐਚ. ਓ ਤੇ ਡੀ. ਐਸ .ਪੀ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਤੇ ਬੇਨਤੀ ਕੀਤੀ ਗਈ ਕਿ ਜੇਕਰ ਇਨ੍ਹਾਂ ਖੋਖਿਆਂ ਨੂੰ ਬੰਦ ਕਰਵਾਉਣ ਲਈ ਕਾਰਵਾਈ ਨਾ ਕੀਤੀ ਗਈ ਤਾਂ ਨਿਹੰਗ ਸਿੰਘ ਫ਼ੌਜਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਨ੍ਹਾਂ ਖੋਖਿਆਂ ਉੱਪਰ ਖੁਦ ਕਾਰਵਾਈ ਕੀਤੀ ਜਾਵੇਗੀ । ਜਿਸ ਦਾ ਪ੍ਰਸ਼ਾਸਨ ਤੇ ਪੁਲਿਸ ਖੁਦ ਜਿੰਮੇਵਾਰ ਹੋਵੇਗੀ । ਇਸ ਮੌਕੇ ਸੰਗਤਾਂ ’ਚ ਜਥੇਦਾਰ ਬਾਬਾ ਨਰਿੰਦਰ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਹਰਜਿੰਦਰ ਸਿੰਘ ਸਰਾਏ, ਸੁਖਦੇਵ ਸਿੰਘ ਸਰਾਏ, ਜਸਵਿੰਦਰ ਸਿੰਘ, ਗੁਰਦਿਆਲ ਸਿੰਘ ਕਾਹਲਵਾਂ, ਜਥੇਦਾਰ ਸਤਨਾਮ ਸਿੰਘ ਜੱਲਾ ਸਿੰਘ, ਘੁੱਗਾ ਸਿੰਘ ਕਾਹਲਵਾਂ, ਪ੍ਰਧਾਨ ਹਰਵਿੰਦਰ ਸਿੰਘ ਰਿੰਕੂ, ਤਜਿੰਦਰ ਸਿੰਘ ਖਾਲਸਾ ,ਗੁਰ ਜੀਤ ਸਿੰਘ ਖਾਲਸਾ, ਸ਼ੇਰ ਸਿੰਘ ਨੰਦਰਾ, ਬਲਵੀਰ ਸਿੰਘ, ਅਮਰਜੀਤ ਸਿੰਘ ਸੰਜੂ, ਸੁਖਪ੍ਰੀਤ ਸਿੰਘ, ਪਰਮਿੰਦਰ ਸਿੰਘ ਗੋਲਡੀ, ਰਮਨਪ੍ਰੀਤ ਸਿੰਘ,ਤਜਿੰਦਰ ਸਿੰਘ ਨਿੱਕਾ, ਗੁਰਵਿੰਦਰ ਸਿੰਘ ਕਾਹਲਵਾਂ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਐੱਸ. ਜੀ. ਐੱਨ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਚੌਥੇ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਹਰਕੀਤ ਸਿੰਘ ਨਿੱਝਰ ਵਲੋਂ ਪਵਨ ਟੀਨੂੰ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਆਦਮਪੁਰ ਦਾ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
Ad Position 24